Ferozepur News

ਜ਼ਿਲ•ਾ ਪ੍ਰਸਾਸ਼ਨ ਫਿਰੋਜ਼ਪੁਰ ਵੱਲੋਂ ਲੜਕੀਆਂ ਦੀ ਸੁਰੱਖਿਆ ਲਈ ਵੱਡੀ ਪਹਿਲ

safatyਫਿਰੋਜਪੁਰ 29 ਮਈ (ਏ.ਸੀ.ਚਾਵਲਾ) ਜ਼ਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਉੱਦਮ ਸਦਕਾ ਸਕੂਲਾਂ ਵਿਚ ਪੜ•ਦੀਆਂ ਵਿਦਿਆਰਥਣਾਂ ਨੂੰ ਕੈਬਨਿਟ ਮੰਤਰੀ ਸ੍ਰ. ਅਜੀਤ ਸਿੰਘ ਕੋਹਾੜ, ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਵਿਧਾਇਕ ਸ.ਜੋਗਿੰਦਰ ਸਿੰਘ ਜਿੰਦੂ ਅਤੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਵੱਲੋਂ ਪੈਪਰ ਸਪਰੇਅ ਵੰਡੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਫਿਰੋਜ਼ਪੁਰ ਪੰਜਾਬ ਦਾ ਅਜਿਹਾ ਪਹਿਲਾ ਜ਼ਿਲ•ਾ ਹੈ; ਜਿਥੇ ਸਕੂਲੀ ਵਿਦਿਆਰਥਣਾਂ ਨੂੰ ਪੈਪਰ ਸਪਰੇਅ ਮੁੱਫਤ ਵੰਡੀ ਗਈ ਹੈ। ਉਨ•ਾਂ ਕਿਹਾ ਕਿ ਇਸ ਨਾਲ ਜੇਕਰ ਲੜਕੀਆਂ ਨਾਲ ਕੋਈ ਛੇੜਖ਼ਾਨੀ ਕਰੇਗਾ ਤਾਂ ਲੜਕੀਆਂ ਇਹ ਸਪਰੇਅ ਉਸ ਤੇ ਪਾਉਣਗੀਆਂ ਤੇ ਉਨ•ਾਂ ਨੂੰ ਆਤਮ ਰੱਖਿਆ ਦਾ ਮੌਕਾ ਮਿਲੇਗਾ। ਉਨ•ਾਂ ਦੱਸਿਆ ਕਿ ਇਕ ਪੈਪਰ ਸਪਰੇਅ ਦੀ ਕੀਮਤ 500 ਰੁਪਏ ਦੇ ਕਰੀਬ ਹੈ ਜੋਂ ਜਿਲ•ਾ ਪ੍ਰਸ਼ਾਸਨ ਵੱਲੋਂ ਅਦਾ ਕੀਤੀ ਜਾਵੇਗੀ। ਕੈਬਨਿਟ ਮੰਤਰੀ ਸ.ਅਜੀਤ ਸਿੰਘ ਕੋਹਾੜ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਤੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਪ੍ਰਸ਼ਾਸਨ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਨਾਲ ਲੜਕੀਆਂ ਨੂੰ ਆਤਮ ਰੱਖਿਆ ਵਿਚ ਵੱਡੀ ਮੱਦਦ ਮਿਲੇਗੀ। ਉਨ•ਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਔਰਤ ਵਰਗ ਦਾ ਸਤਿਕਾਰ ਤੇ ਸੁਰੱਖਿਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਤੇ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਔਰਤਾਂ/ਲੜਕੀਆਂ ਨਾਲ ਛੇੜਖ਼ਾਨੀ ਜਾਂ ਅਤਿਆਚਾਰ ਦੀ ਕੋਈ ਘਟਨਾ ਨਾ ਹੋਵੇ। ਇਸ ਮੌਕੇ ਡਾ.ਸ਼ੀਬਾ ਖਾਨ ਅੱਖਾਂ ਦੇ ਮਾਹਿਰ ਵੱਲੋਂ  ਪੈਪਰ ਸਪਰੇਅ ਦੀ ਸਹੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ। ਸਮਾਗਮ ਮੌਕੇ ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜਪੁਰ, ਜ਼ਿਲ•ਾ ਟਰਾਂਸਪੋਰਟ ਅਫਸਰ ਸ.ਚਰਨਦੀਪ ਸਿੰਘ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ.ਜੁਗਰਾਜ ਸਿੰਘ ਕਟੋਰਾ  ਜਿਲ•ਾ ਪ੍ਰਧਾਨ ਭਾਜਪਾ, ਸ.ਜਗਸੀਰ ਸਿੰਘ ਜਿਲ•ਾ ਸਿੱਖਿਆ ਅਫਸਰ,  ਸ੍ਰੀ ਪ੍ਰਦੀਪ ਦਿਉੜਾ ਉਪ ਜਿਲ•ਾ ਸਿੱਖਿਆ ਅਫਸਰ, ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਮਾਸਟਰ ਗੁਰਨਾਮ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Related Articles

Back to top button