ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਇੱਕ ਵੀ ਕੇਸ ਨਹੀ, ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ:- ਡਿਪਟੀ ਕਮਿਸ਼ਨਰ
ਮੀਡੀਆ ਨੂੰ ਲੈਬ ਰਿਪੋਰਟ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਮਾਮਲੇ ਨੂੰ ਪ੍ਰਕਾਸ਼ਿਤ ਕਰਨ ਦੀ ਅਪੀਲ
ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਇੱਕ ਵੀ ਕੇਸ ਨਹੀ, ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ:- ਡਿਪਟੀ ਕਮਿਸ਼ਨਰ
ਕਿਹਾ, ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਹਰ ਮਾਮਲੇ ਨੂੰ ਕੋਰੋਨਾ ਵਾਇਰਸ ਨਾਲ ਜੋੜ ਕੇ ਵਾਇਰਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਡਰ ਦਾ ਮਾਹੌਲ ਪੈਦਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਮੀਡੀਆ ਨੂੰ ਲੈਬ ਰਿਪੋਰਟ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਮਾਮਲੇ ਨੂੰ ਪ੍ਰਕਾਸ਼ਿਤ ਕਰਨ ਦੀ ਅਪੀਲ
ਫਿਰੋਜ਼ਪੁਰ 6 ਅਪ੍ਰੈਲ 2020
ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਹੁਣ ਤੱਕ ਇੱਕ ਵੀ ਕੇਸ ਸਾਹਮਣੇ ਨਹੀ ਆਈਆ ਹੈ। ਸ਼ਨੀਵਾਰ ਨੂੰ ਗੁਰੂਹਰਸਹਾਏ ਸਬ ਡਵੀਜ਼ਨ ਦੇ ਜਿਸ ਮਰੀਜ਼ ਦੇ ਸੈਂਪਲ ਲੈਬ ਟੈਸਟਟਿੰਗ ਦੇ ਲਈ ਭੇਜੇ ਗਏ ਸੀ, ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੁਣ ਤੱਕ ਜ਼ਿਲ੍ਹੇ ਵਿਚ ਜਿਨ੍ਹੇ ਵੀ ਲੋਕਾਂ ਦੇ ਸੈਂਪਲ ਲਏ ਗਏ ਹਨ, ਉਨ੍ਹਾਂ ਸਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਾਫੀ ਦੁੱਖ ਦੀ ਗੱਲ ਹੈ ਕਿ ਹਰੇਕ ਕੇਸ ਨੂੰ ਕੋਰੋਨਾ ਵਾਇਰਸ ਨਾਲ ਜੋੜ ਕਰ ਸੋਸ਼ਲ ਮੀਡੀਆ ਤੇ ਵਾਇਰਲ ਕਰਨੇ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਇਸ ਤਰ੍ਹਾਂ ਦੀ ਅਫ਼ਵਾਹ ਫੈਲਾਉਣ ਵਾਲੀਆ ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸਾਰੇ ਕੇਸ ਪੁਲੀਸ ਦੀ ਸਾਈਬਰ ਬਰਾਂਚ ਨੂੰ ਕਾਰਵਾਈ ਦੇ ਲਈ ਭੇਜੇ ਜਾ ਰਹੇ ਹਨ।
ਸ੍ਰ.ਕੁਲਵੰਤ ਸਿੰਘ ਨੇ ਕਿਹਾ ਕਿ ਹਸਪਤਾਲ ਵਿਖੇ ਦਾਖਲ ਹੋਣ ਵਾਲੇ ਕਿਸੇ ਵੀ ਮਰੀਜ਼ ਨੂੰ ਕੋਰੋਨਾ ਦਾ ਮਰੀਜ਼ ਦੱਸਣਾ ਗਲਤ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਲੱਛਣ ਅਤੇ ਆਮ ਸਰਦੀ, ਖਾਂਸੀ ਦੇ ਲੱਛਣ ਕਾਫੀ ਮਿਲਦੇ-ਜੁਲਦੇ ਹਨ , ਇਸ ਲਈ ਸਾਨੂੰ ਇਸ ਤਰ੍ਹਾਂ ਦੇ ਮਾਮਲੇ ਵਿਚ ਕਾਫੀ ਸਾਵਧਾਨੀ ਵਰਤਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁੱਝ ਮਾਮਲਿਆਂ ਵਿਚ ਮਰੀਜ਼ਾ ਦੀ ਮੌਤ ਹੋਣ ਤੇ ਸੋਸ਼ਲ ਮੀਡੀਆ ਤੇ ਇਹ ਵਾਇਰਲ ਕਰ ਦਿੱਤਾ ਗਿਆ ਕਿ ਕੋਰੋਨਾ ਵਾਇਰਸ ਨਾਲ ਸ਼ੱਕੀ ਮਰੀਜ਼ ਦੀ ਮੌਤ ਹੋ ਗਈ। ਜਿਸ ਤੋ ਬਾਅਦ ਪ੍ਰਸ਼ਾਸਨ ਦੇ ਲਈ ਸਬੰਧਿਤ ਮਰੀਜ਼ ਦਾ ਸਸਕਾਰ ਕਰਨ ਲਈ ਕਾਫੀ ਪੇਸ਼ਾਨੀ ਪੈਦਾ ਹੁੰਦੀ ਹੈ। ਇਸ ਲਈ ਬਿਨਾਂ ਕਨਫਰਮੇਸ਼ਨ ਦੇ ਇਸ ਤਰ੍ਹਾਂ ਦੀਆਂ ਗੱਲਾ ਨਾ ਫੈਲਾਇਆ ਜਾਣ।
ਡਿਪਟੀ ਕਮਿਸ਼ਨਰ ਨੇ ਮੀਡੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਮਰੀਜ਼ ਦੀ ਲੈਬ ਰਿਪੋਰਟ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋ ਬਾਅਦ ਹੀ ਉਹ ਖ਼ਬਰ ਨੂੰ ਪ੍ਰਕਾਸ਼ਿਤ ਕਰਨ। ਕਿਉਂਕਿ ਬਿਨਾਂ ਲੈਬ ਰਿਪੋਰਟ ਦੇ ਇਸ ਤਰ੍ਹਾਂ ਦੀਆ ਸੂਚਨਾਵਾਂ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਕਿਸੇ ਮਰੀਜ਼ ਦੀ ਮੌਤ ਹੋਣ ਜਾਣ ਤੇ ਉਸ ਦੇ ਸੰਸਕਾਰ ਨੂੰ ਲੈ ਕੇ ਕਾਫੀ ਪ੍ਰੇਸ਼ਾਨੀ ਪੈਦਾ ਹੁੰਦੀ ਹੈ।