Ferozepur News

15 ਮਈ ਨੂੰ ਫਿਰੋਜ਼ਪੁਰ ਜ਼ਿਲੇ• ਵਿਚ ਪ੍ਰਵੇਸ਼ ਕਰਨ ਵਾਲੀ ਗੁਰੂ ਸਾਹਿਬਾਨਾ ਦੀਆਂ ਪਾਵਨ ਨਿਸ਼ਾਨੀਆਂ ਸਬੰਧੀ ਧਾਰਮਿਕ ਦਰਸ਼ਨ ਯਾਤਰਾ ਦਾ ਟੂਰ ਪਲਾਨ

tour program yataraਫਿਰੋਜ਼ਪੁਰ 14 ਮਈ  (ਮਦਨ ਲਾਲ ਤਿਵਾੜੀ) 15 ਮਈ 2015 ਨੂੰ ਫਿਰੋਜ਼ਪੁਰ ਜ਼ਿਲੇ• ਵਿਚ ਪਹੁੰਚਣ ਵਾਲੀ   ਗੁਰੂ ਸਾਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਯਾਤਰਾ ਦੇ  ਟੂਰ ਪਲਾਨ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ.ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਇਹ ਧਾਰਮਿਕ ਯਾਤਰਾ ਫਿਰੋਜਪੁਰ ਜ਼ਿਲੇ• ਵਿਚ ਫ਼ਰੀਦਕੋਟ ਰੋਡ ਤੋਂ ਪਿੰਡ ਸਾਂਈਂਆ ਵਾਲਾ ਵਿਖੇ ਪ੍ਰਵੇਸ਼ ਕਰੇਗੀ। ਇਸ ਉਪਰੰਤ ਇਹ ਯਾਤਰਾ ਪਿੰਡ ਰੁਕਨਾਂ ਬੇਗੂ, ਨੂਰਪੁਰ ਸੇਠਾਂ, ਰੁਕਨਾਂ ਮੁਗਲਾ,  ਪਟੇਲ ਨਗਰ, ਚੁੰਗੀ ਨੰ 8 , ਬੀ.ਐਸ.ਐਫ ਚੌਂਕ, ਚੁੰਗੀ ਨੰ:7 ਫਿਰੋਜ਼ਪੁਰ ਛਾਉਣੀ, ਸ਼ੇਰ ਸਾਹਵਲੀ ਚੌਕ, ਚੌਂਕ ਕੋਠੀ ਡਿਪਟੀ ਕਮਿਸ਼ਨਰ,ਗੁਰੂਦੁਆਰਾ ਸਾਰਾਗੜੀ ਤੋਂ ਫਿਰੋਜਪੁਰ ਸ਼ਹਿਰ ਵਿਖੇ ਪ੍ਰਵੇਸ਼ ਕਰੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧਾਰਮਿਕ ਯਾਤਰਾ ਦਫਤਰ ਨਗਰ ਕੌਂਸਲ, ਸ਼ਹੀਦ ਊਧਮ ਸਿੰਘ ਚੌਕ ਤੋ ਮਨਜੀਤ ਪੈਲੇਸ ਰੋਡ, ਸ਼ਿਮਲਾ ਟਾਕੀਜ, ਦੇਵ ਸਮਾਜ ਕਾਲਜ ਰਾਂਹੀ ਫਿਰੋਜ਼ਪੁਰ ਸ਼ਹਿਰ ਦੇ ਸਰਕੁਲਰ ਰੋਡ ਤੋਂ ਵਾਪਸੀ ਸ਼ਹੀਦ ਊਧਮ ਸਿੰਘ ਚੌਕ, ਮੱਲਵਾਲ ਰੋਡ ਬਸਤੀ ਨਿਜ਼ਾਮੁਦੀਨ ਵਾਲੀ ਤੋ ਸਤੀਏ ਵਾਲਾ ਚੌਕ ਵਿਖੇ ਪੁੱਜੇਗੀ। ਇਸ ਉਪਰੰਤ ਧਾਰਮਿਕ ਦਰਸ਼ਨ ਯਾਤਰਾ ਫਿਰੋਜ਼ਪੁਰ-ਮੋਗਾ ਰੋਡ, ਪਿੰਡ ਆਲੇ ਵਾਲਾ, ਸ਼ਹੀਦ ਭਗਤ ਸਿੰਘ ਇੰਜੀ: ਕਾਲਜ ਆਦਿ ਥਾਵਾਂ ਤੇ  ਸੰਗਤਾਂ ਨੂੰ ਗੁਰੂ ਸਾਹਿਬਾਨਾ ਦੀਆਂ ਧਾਰਮਿਕ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਕੇ ਇਤਿਹਾਸਕ ਗੁਰੂਦੁਆਰਾ ਜ਼ਾਮਨੀ ਸਾਹਿਬ ਬਾਜੀਦਪੁਰ ਸਾਹਿਬ ਵਿਖੇ ਵਿਸ਼ਰਾਮ ਕਰੇਗੀ । ਉਨ•ਾਂ ਦੱਸਿਆ ਕਿ ਅਗਲੇ ਦਿਨ 16 ਮਈ ਨੂੰ  ਧਾਰਮਿਕ ਯਾਤਰਾ ਸਵੇਰੇ 8 ਵਜੇ ਗੁਰੂਦੁਆਰਾ ਸਾਹਿਬ ਤੋ ਰਵਾਨਾ ਹੋਕੇ ਮੱਲਵਾਲ, ਪਿਆਰੇ ਆਣਾ, ਮਿਸ਼ਰੀ ਵਾਲਾ, ਫ਼ਿਰੋਜ਼ਸ਼ਾਹ, ਘੱਲ ਖ਼ੁਰਦ, ਮਾਛੀ ਬੁਗਰਾ ਤੇ ਤਲਵੰਡੀ ਚੌਕ ਤੋ ਅੱਗੇ ਮੋਗਾ ਜ਼ਿਲੇ• ਵਿਚ ਪ੍ਰਵੇਸ਼ ਕਰੇਗੀ ਅਤੇ ਅਗਲੇ ਦਿਨ 17 ਮਈ ਨੂੰ ਧਾਰਮਿਕ ਯਾਤਰਾ ਤਲਵੰਡੀ ਜੱਲੇ ਖਾਂ ਤੋ ਜ਼ੀਰਾ ਹਲਕੇ ਵਿਚ ਪ੍ਰਵੇਸ਼ ਕਰੇਗੀ ਜਿੱਥੇ ਸੰਗਤਾਂ ਵੱਲੋਂ ਪੁਰਜ਼ੋਰ ਸਵਾਗਤ ਕੀਤਾ ਜਾਵੇਗਾ ਤੇ ਯਾਤਰਾ ਦਾ ਰਾਤ ਦਾ ਪੜਾਅ ਹਰੀਕੇ ਵਿਖੇ ਹੋਵੇਗਾ।

Related Articles

Back to top button