Ferozepur News

ਸਿੱਖਿਆ ਵਿਭਾਗ ਦਾ &#39ਨਾਦਰਸ਼ਾਹੀ ਫਰਮਾਨ&#39 ਬ੍ਰਿਜ ਕੋਰਸ   : ਜੀਟੀਯੂ

ਜਿਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਦੇ ਹੋਇਆ ਨੂੰ 10 ਤੋਂ 15 ਸਾਲ ਹੋ ਗਏ ਹਨ, ਜਿਨ੍ਹਾਂ ਨੇ ਵਿਭਾਗ ਵਲੋਂ ਸਮੇਂ-ਸਮੇਂ ਤੇ ਕਰਵਾਏ ਗਏ ਸੈਮੀਨਾਰਾਂ, ਟ੍ਰੈਨਿੰਗਾ ਵਿੱਚ ਪੜਾਉਣ ਦੀਆਂ ਨਵੀਂ ਤਕਨੀਕਾਂ ਪ੍ਰਪਾਤ ਕੀਤੀਆਂ ਉਨ੍ਹਾਂ ਅਧਿਆਪਕਾਂ ਨੂੰ ਹੁਣ ਬ੍ਰਿਜ ਕੋਰਸ ਕਰਨ ਨੂੰ ਕਹਿਣਾ ਸਰਾਸਰ ਗਲਤ ਹੈ।

 

ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਅਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਰਕਾਰ ਨਿੱਤ ਨਵੇਂ ਅਧਿਆਪਕ ਵਿਰੋਧੀ ਪੱਤਰ ਜਾਰੀ ਕਰ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਅਧਿਆਪਕਾਂ ਨੂੰ ਬ੍ਰਿਜ ਕੋਰਸ ਕਰਨ ਲਈ ਨਿਕਲੇ 'ਨਾਦਰਸ਼ਾਹੀ ਫਰਮਾਨ' ਦੀ ਹੈ। ਇਸ ਫਰਮਾਨ ਅਨੁਸਾਰ ਜਿਨ੍ਹਾਂ ਅਧਿਆਪਕਾਂ ਨੇ ਬੀ. ਐਡ ਕੀਤੀ ਹੋਈ ਹੈ ਅਤੇ ਉਹ ਈ ਟੀ ਟੀ ਦੀ ਪੋਸਟ ਤੇ ਕੰਮ ਕਰ ਰਹੇ ਹਨ ਨੂੰ ਇਹ 6 ਮਹੀਨੇ ਦਾ ਕੋਰਸ ਕਰਨਾ ਜਰੂਰੀ ਹੈ। 

 

ਉਨ੍ਹਾਂ ਅੱਗੇ ਦੱਸਿਆ ਕਿ ਇਕ ਪਾਸੇ ਤਾਂ ਵਿਭਾਗ ਨੇ NCTE ਦੀਆਂ ਹਦਾਇਤਾਂ ਅਨੁਸਾਰ ਅਧਿਆਪਕਾਂ ਦੇ ਵੱਡੇ ਵਰਗ ਨੂੰ ਅਧਿਆਪਕ ਯੋਗਤਾ ਟੈਸਟ ਪਾਸ ਕਰਨ ਤੋਂ ਛੁੱਟ ਦਿੱਤੀ ਹੋਈ ਹੈ ਅਤੇ ਪ੍ਰਮੋਸ਼ਨਾ ਵਿੱਚ ਵੀ ਅਧਿਆਪਕ ਯੋਗਤਾ ਟੈਸਟ ਪਾਸ ਕਰਨ ਤੋਂ ਛੁੱਟ ਹੈ, ਫਿਰ ਅਧਿਆਪਕਾਂ ਲਈ ਇਹ ਕੋਰਸ ਜਰੂਰੀ ਕਿਉਂ??  ਉਸੇ NCTE ਦੀ ਹਦਾਇਤਾਂ ਦਾ 'ਬਹਾਨਾ' ਬਣਾ ਕੇ ਹੁਣ ਸਿੱਖਿਆ ਵਿਭਾਗ ਲੱਗਭਗ 7 ਸਾਲਾਂ ਬਾਅਦ ਅਚਾਨਕ ਆਪਣੀ 'ਕੁੰਭਕਰਨੀ ਨੀੰਦ' ਤੋਂ ਜਾਗਿਆ ਤੇ ਉਸ ਨੂੰ ਅਧਿਆਪਕਾਂ ਨੂੰ ਇਹ ਬ੍ਰਿਜ ਕੋਰਸ ਕਰਵਾਉਣਾ ਯਾਦ ਆ ਗਿਆ। ਇਸ ਸਾਰੇ ਮਾਮਲੇ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਦਾ ਵਫਦ ਸਿੱਖਿਆ ਵਿਭਾਗ ਦੇ ਸਾਰੇ ਉਚ ਅਧਿਕਾਰੀਆਂ ਨਾਲ ਬਿਤੀ 28 ਤਰੀਕ ਨੂੰ ਮੀਟਿੰਗਾਂ ਕਰਕੇ ਆਇਆ ਹੈ ਅਤੇ ਅਧਿਕਾਰੀਆਂ ਅੱਗੇ ਆਧਿਆਪਕਾਂ ਦਾ ਪੱਖ ਵੱਖ-ਵੱਖ ਸਮੇਂ ਜਾਰੀ ਹੋਏ ਵਿਭਾਗੀ ਪੱਤਰਾਂ ਦੀ ਰੋਸ਼ਨੀ ਵਿਚ ਤਰਕਾਂ ਸਹਿਤ ਪ੍ਰਭਾਵਸ਼ਾਲੀ ਤਰੀਕੇ ਨਾਲ ਰੱਖਣ ਵਿੱਚ ਸਫਲ ਹੋਇਆ ਹੈ। ਅਧਿਕਾਰੀਆਂ ਨੇ ਇਸ ਸਬੰਧੀ ਐੱਮ ਐੱਚ ਆਰ ਡੀ ਨੂੰ ਕੇਸ ਬਣਾ ਕੇ ਭੇਜਣ ਤੇ ਸਹਿਮਤੀ ਪ੍ਰਗਟਾਈ ਹੈ। 

 

ਇਥੇ ਇਹ ਗੱਲ ਵੀ ਨਿੰਦਣਯੋਗ ਹੈ ਕਿ ਜਿਥੇ ਪੰਜਾਬ ਦਾ ਅਧਿਆਪਕ ਵਰਗ ਇਸ ਸਮੇਂ ਇਸ ਨਵੀਂ ਸਮੱਸਿਆ ਦਾ ਹੱਲ ਕਰਨ ਲਈ ਵਿਭਾਗ ਦੇ ਮੰਤਰੀ ਅਤੇ ਪੰਜਾਬ ਸਰਕਾਰ ਵੱਲ ਵੇਖ ਰਿਹਾ ਹੈ, ਉਸ ਸਮੇਂ ਮੰਤਰੀ ਜੀ ਬਦਲੀਆਂ ਕਰਨ ਵਿੱਚ ਰੁੱਝੇ ਹੋਏ ਹਨ ਉਨ੍ਹਾਂ ਕੋਲ ਅਧਿਆਪਕਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਸਮਾਂ ਨਹੀਂ ਹੈ।ਇਸ ਦੇ ਨਾਲ ਹੀ ਸਿੱਖਿਆ ਸਕੱਤਰ ਪੰਜਾਬ ਵਲੋਂ ਵੀ ਅਧਿਆਪਕਾਂ ਦੀ ਇਸ ਗਭੀਰ ਸਮੱਸਿਆਂ ਪ੍ਰਤੀ ਅਣਦੇਖੀ ਕਰਨਾ ਗਲਤ ਹੈ।ਇਸ ਦੇ ਨਾਲ ਹੀ 'ਬ੍ਰਿਜ ਕੋਰਸ' ਕਰਵਾਉਣ ਅਤੇ ਮੁਨੀਟਰੀਗ ਕਰਨ ਲਈ ਦੇਸ਼ ਭਰ ਵਿੱਚ ਲੱਗੇ ਕੋਆਰਡੀਨੇਟਰਾ ਨੂੰ ਬਾਰ-ਬਾਰ ਜਾਣਕਾਰੀ ਲੈਣ ਲਈ ਫੋਨ ਕਰਨ ਤੇ ਕਿਸੇ ਨੇ ਵੀ ਫੋਨ ਅਟੈਂਡ ਨਹੀਂ ਕੀਤਾ ਤੇ ਵੈਬਸਾਈਟ ਤੇ ਦਿੱਤਾ ਗਿਆ ਹੈਲਪਲਾਈਨ ਨੰਬਰ ਵੀ ਆਊਟ ਆਫ ਸਰਵਿਸ ਹੈ। ਯੂਨੀਅਨ ਆਧਿਆਪਕਾਂ ਨੂੰ ਦਰਪੇਸ਼ ਇਸ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਜਲੱਦ ਹੀ ਇਸ ਸਮੱਸਿਆ ਦਾ ਸਾਰਥਕ ਹੱਲ ਨਿਕਲੇਗਾ। 

Related Articles

Back to top button