Ferozepur News

ਜ਼ਿਲ੍ਹੇ ਦਾ ਕੋਈ ਵੀ ਅਸਲਾ ਧਾਰਕ ਆਪਣੇ ਅਸਲਾ ਲਾਇੰਸਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ : ਜ਼ਿਲ੍ਹਾ ਮੈਜਿਸਟਰੇਟ

ਫਿਰੋਜ਼ਪੁਰ 15 ਜੁਲਾਈ 2020 
ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ 11/38/2019-2H2/290, ਮਿਤੀ 24-01-2020 ਦੇ ਮੁਤਾਬਕ ਆਰਮਜ ਐਕਟ 1959 ਦੀ ਸੋਧ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਸਮੂਹ ਅਸਲਾਧਾਰੀਆਂ ਨੂੰ ਕਿਹਾ ਕਿ ਕੋਈ ਵੀ ਅਸਲਾ ਲਾਇਸੰਸਧਾਰੀ ਆਪਣੇ ਲਾਇਸੰਸ ਤੇ ਵੱਧ ਤੋਂ ਵੱਧ 2 ਹੀ ਅਸਲੇ ਰੱਖ ਸਕਦੇ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਹੁਣ ਜਿਨ੍ਹਾਂ ਲਾਇਸੰਸ ਧਾਰਕਾਂ ਦੇ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਦਰਜ ਹਨ ਉਹ ਆਪਣਾ ਤੀਸਰਾ ਅਸਲਾ ਤੁਰੰਤ ਨਜਦੀਕੀ ਥਾਣੇ/ਯੂਨਿਟ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਇਸ ਤੀਸਰੇ ਅਸਲੇ ਨੂੰ ਵੇਚਣ/ਟਰਾਂਸਫਰ ਕਰਨ ਦੀ ਕਾਰਵਾਈ ਦਾ ਨਿਪਟਾਰਾ ਸਬੰਧਿਤ ਅਸਲਾ ਧਾਰਕ ਵੱਲੋਂ 13 ਦਸੰਬਰ 2020 ਤੱਕ ਕੀਤਾ ਜਾਵੇ ਅਤੇ ਉਹ ਅਸਲਿਆਂ ਦੇ ਨਿਪਟਾਰੇ ਸੇਲ ਸਬੰਧੀ ਇਸ ਦਫਤਰ ਦੀ ਅਸਲਾ ਲਾਇਸੰਸ ਸਾਖਾ ਨਾਲ ਸੰਪਰਕ ਕਰ ਸਕਦੇ ਹਨ।  ਨਿਸ਼ਚਿਤ ਮਿਤੀ ਤੋਂ ਪਹਿਲਾ-ਪਹਿਲਾ ਤੀਸਰਾ ਵਾਧੂ ਜਮ੍ਹਾ ਕਰਵਾ ਕੇ ਆਪਣੇ ਅਸਲਾ ਲਾਇਸੰਸ ਤੋਂ ਡਲੀਟ ਨਾ ਕਰਵਾਉਣ ਦੀ ਸੂਰਤ ਵਿੱਚ ਸਬੰਧਿਤ ਲਾਇਸੰਸ ਧਾਰਕ ਦੇ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button