Ferozepur News

ਜ਼ਿਲ੍ਹੇ ’ਚ ਇੰਡਸਟਰੀ ਦੀ ਡਿਮਾਂਡ ਦੀ ਹਿਸਾਬ ਨਾਲ ਕਰਵਾਏ ਜਾਣਗੇ ਸਕਿੱਲ ਕੋਰਸ : ਡਿਪਟੀ ਕਮਿਸ਼ਨਰ

 

ਜ਼ਿਲ੍ਹੇ ’ਚ ਇੰਡਸਟਰੀ ਦੀ ਡਿਮਾਂਡ ਦੀ ਹਿਸਾਬ ਨਾਲ ਕਰਵਾਏ ਜਾਣਗੇ ਸਕਿੱਲ ਕੋਰਸ : ਡਿਪਟੀ ਕਮਿਸ਼ਨਰਜ਼ਿਲ੍ਹੇ ਚ ਇੰਡਸਟਰੀ ਦੀ ਡਿਮਾਂਡ ਦੀ ਹਿਸਾਬ ਨਾਲ ਕਰਵਾਏ ਜਾਣਗੇ ਸਕਿੱਲ ਕੋਰਸ : ਡਿਪਟੀ ਕਮਿਸ਼ਨਰ

– ਜ਼ਿਲ੍ਹਾ ਸਕਿੱਲ ਕਮੇਟੀ ਅਤੇ ਗਵਰਨਿੰਗ ਕਾਊਂਸਿਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸਕਿੱਲ ਗੈਪ ਦੇ ਮੁੱਦੇ ’ਤੇ ਇੰਡਸਟਰੀਜ਼ ਤੇ ਕਮੇਟੀ ਦੇ ਮੈਂਬਰਾਂ ਨਾਲ ਕੀਤੀ ਚਰਚਾ

– ਇੰਡਸਟਰੀਜ਼ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਖਰਚੇ ’ਤੇ ਆਪਣੀ ਇੰਡਸਟਰੀ ’ਚ ਹੀ ਮੰਗ ਅਨੁਸਾਰ ਮੁਫ਼ਤ ਕੋਰਸ ਕਰਵਾਉਣ ਲਈ ਕੀਤਾ ਪ੍ਰੇਰਿਤ

ਫਿਰੋਜ਼ਪੁਰ, 24 ਜੂਨ, 2022: 

            ਡਿਪਟੀ ਕਮਿਸ਼ਨਰ ਅਮ੍ਰਿੰਤ ਸਿੰਘ ਆਈ.ਏ.ਐਸ. ਨੇ ਕਿਹਾ ਕਿ ਜ਼ਿਲ੍ਹੇ ਵਿਚ ਇੰਡਸਟਰੀ ਦੀ ਡਿਮਾਂਡ ਦੇ ਹਿਸਾਬ ਨਾਲ ਸਕਿੱਲ ਕੋਰਸ ਕਰਵਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਰੋਜਗਾਰ ਦੇ ਬੇਹਤਰ ਮੌਕੇ ਪ੍ਰਾਪਤ ਹੋ ਸਕਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲ੍ਹਾ ਸਕਿੱਲ ਕਮੇਟੀ ਅਤੇ ਗਵਰਨਿੰਗ ਕਾਊਂਸਿਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

            ਡਿਪਟੀ ਕਮਿਸ਼ਨਰ ਨੇ ਸਕਿੱਲ ਗੈਪ ਦੇ ਮੁੱਦੇ ’ਤੇ ਆਈ ਹੋਈ ਇੰਡਸਟਰੀਜ਼ ਅਤੇ ਜ਼ਿਲ੍ਹਾ ਸਕਿੱਲ ਕਮੇਟੀ ਅਤੇ ਗਵਰਨਿੰਗ ਕਾਊਂਸਿਲ ਦੇ ਮੈਂਬਰਾਂ ਨਾਲ ਜ਼ਿਲ੍ਹੇ ਵਿਚ ਵੱਖ-ਵੱਖ ਤਰੀਕਿਆਂ ਨਾਲ ਸਕਿੱਲ ਦੀ ਡਿਮਾਂਡ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪੀ.ਐਸ.ਡੀ.ਐਮ. ਨੂੰ ਇਸ ਡਿਮਾਂਡ ਅਨੁਸਾਰ ਜ਼ਿਲ੍ਹੇ ਵਿਚ ਵੱਖ-ਵੱਖ ਸਕਿੱਲ ਕੋਰਸ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਇੰਡਸਟਰੀਜ਼ ਨੂੰ ਖੁਦ ਟਰੇਨਿੰਗ ਪਾਰਟਨਰ ਬਣ ਕੇ ਆਪਣੀ ਇੰਡਸਟਰੀ ਵਿਚ ਹੀ ਆਪਣੀ ਡਿਮਾਂਡ ਅਨੁਸਾਰ ਮੁਫ਼ਤ ਕੋਰਸ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਇਸ ਸਬੰਧੀ ਸਾਰਾ ਖਰਚਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਕੀਤਾ ਜਾਵੇਗਾ।  ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ 10ਵੀਂ ਤੋਂ 12ਵੀਂ ਡਰਾਪ-ਆਊਟ ਬੱਚਿਆਂ ਦੇ ਵੇਰਵੇ ਹੁਨਰ ਵਿਕਾਸ ਮਿਸ਼ਨ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਸਕਿੱਲ ਕੋਰਸਾਂ ਵਿੱਚ ਭਾਗ ਦੁਆਇਆ ਜਾ ਸਕੇ। ਜ਼ਿਲ੍ਹਾ ਉਦਯੋਗ ਕੇਂਦਰ, ਆਈ.ਟੀ.ਆਈ., ਪੋਲੀਟੈਕਨਿਕ ਕਾਲਜ ਨੂੰ ਹਦਾਇਤ ਕੀਤੀ ਗਈ ਕਿ ਵੱਧ ਤੋਂ ਵੱਧ ਇਡੰਸਟਰੀ ਅਤੇ ਲੋੜਵੰਦ ਪ੍ਰਾਰਥੀਆਂ ਨੂੰ ਨੈਸ਼ਨਲ ਅਪ੍ਰੈਂਟਸ਼ਿਪ ਪੋਰਟਲ ‘ਤੇ ਰਜਿਸਟਰ ਕਰਵਾਉਣ ਲਈ ਹਦਾਇਤ ਕੀਤੀ ਗਈ।

            ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗਗਨਦੀਪ ਸਿੰਘ ਵਿਰਕ ਵੱਲੋਂ ਜਿਲ੍ਹਾ ਸਕਿੱਲ ਕਮੇਟੀ ਅਤੇ ਗਵਰਨਿੰਗ ਕਾਊਂਸਿਲ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਸੇਵਾਵਾਂ ਨੂੰ ਜਿਲ੍ਹੇ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਤਾਕੀਦ ਕੀਤੀ ਗਈ।

            ਇਸ ਦੌਰਾਨ ਸ਼੍ਰੀ ਗੁਰਜੰਟ ਸਿੰਘ, ਪਲੇਸਮੈਂਟ ਅਫਸਰ, ਸ਼੍ਰੀ ਸਰਬਜੀਤ ਸਿੰਘ, ਮਿਸ਼ਨ ਮੈਨੇਜਰ ਅਤੇ ਸ਼੍ਰੀ ਨਵਦੀਪ ਅਸੀਜਾ, ਮੈਨੇਜਰ, ਟ੍ਰੇਨਿੰਗ ਅਤੇ ਪਲੇਸਮੈਂਟ ਵਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੀਆਂ ਸਕੀਮਾਂ ਦੀ ਹਾਜ਼ਰ ਮੈਂਬਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

—-

Related Articles

Leave a Reply

Your email address will not be published. Required fields are marked *

Back to top button