ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਤਿੰਨ ਥਾਵਾਂ ਬਸਤੀ ਟੈਂਕਾਂ ਵਾਲੀ ਮੱਲਾਂਵਾਲਾ ਤਲਵੰਡੀ ਨਿਪਾਲਾਂ ਵਿਖੇ 4 ਘੰਟੇ ਰੇਲ ਪਹੀਆ ਜਾਮ
ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰਾਉਣ, ਸਾਰੀਆਂ ਫਸਲਾਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਨਾਉਣ ,
ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰਾਉਣ, ਸਾਰੀਆਂ ਫਸਲਾਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਨਾਉਣ ,
ਪੂਰੇ ਭਾਰਤ ਵਿੱਚ 4 ਘੰਟੇ ਰੇਲ ਪਹੀਆ ਜਾਮ, ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਤਿੰਨ ਥਾਵਾਂ ਤੇ ਕੀਤਾ ਰੇਲ ਦਾ ਚੱਕਾ ਜਾਮ
ਫ਼ਿਰੋਜ਼ਪੁਰ , 18.2.2021: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਤਿੰਨ ਥਾਵਾਂ ਬਸਤੀ ਟੈਂਕਾਂ ਵਾਲੀ ਮੱਲਾਂਵਾਲਾ ਤਲਵੰਡੀ ਨਿਪਾਲਾਂ ਵਿਖੇ ਸੈਂਕਡ਼ੇ ਕਿਸਾਨ ਮਜ਼ਦੂਰ ਬੀਬੀਆਂ ਰੇਲਵੇ ਟਰੈਕ ਜਾਮ ਕਰਨਗੇ .ਇਹ ਜ਼ਾਮ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗਾ .
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਜ਼ੋਨ ਪ੍ਰਧਾਨ ਖਲਾਰਾ ਸਿੰਘ ਪੰਨੂੰ ਮੇਹਰ ਸਿੰਘ ਤਲਵੰਡੀ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ, ਬਿਜਲੀ ਸੋਧ ਬਿੱਲ 2020 ਰੱਦ ਕਰੋ, ਪ੍ਰਦੂਸ਼ਣ ਐਕਟ ਰੱਦ ਕਰੋ, ਮਜ਼ਦੂਰਾਂ ਨੂੰ ਸਸਤਾ ਅਨਾਜ ਜਨਤਕ ਵੰਡ ਪ੍ਰਣਾਲੀ ਰਾਹੀਂ ਦੇਣਾ ਜਾਰੀ ਰੱਖੋ, ਤੇਲ ਦੀਆਂ ਕੀਮਤਾਂ ‘ਚ 50% ਕਟੌਤੀ ਕਰੋ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖ਼ਤਮ ਕੀਤਾ ਜਾਵੇ, ਕੇਂਦਰ ਸਰਕਾਰ ਦੇ ਫ਼ਿਰਕੂ ਫਾਸੀਵਾਦੀ ਏਜੰਡੇ ਨੂੰ ਮਾਤ ਦਿਓ, ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ..
ਬੁੂਟਾ ਸਿੰਘ ਕਰੀਕਲਾ ਧਰਮ ਸਿੰਘ ਗੁਰੁਹਰਸਹਾਏ ਰਣਜੀਤ ਸਿੰਘ ਗੁਰਨਾਮ ਸਿੰਘ ਅਲੀਕੇ ਜਸਵੰਤ ਸਿੰਘ ਸਰੀਵਾਲਾ ਜੀਤ ਸਿੰਘ ਚੰਬਾ ਗੁਰਭੇਜ ਸਿੰਘ ਧਾਰੀਵਾਲ ਖਜਾਨ ਸਿੰਘ ਕਿਰਤੋਵਾਲ ਦਿਲਜੀਤ ਸਿੰਘ ਜੁਗਰਾਜ ਸਿੰਘ ਸਭਰਾ ਨਿਰਵੇੈਰ ਸਿੰਘ ਗੁਰਦੇਵ ਸਿੰਘ ਚੋਹਲਾ ਸੁਖਦੇਵ ਸਿੰਘ ਦੁਬਲੀ ਸਵਰਨ ਸਿੰਘ ਹਰਿਕੇ ਦਿਲਬਾਗ ਸਿੰਘ ਫੋਜੀ ਹਰਪਾਲ ਸਿੰਘ ਖਜਾਨ ਸਿੰਘ ਰਣਜੀਤ ਸਿੰਘ ਸਹਿਜਾਦਾ ਨੇ ਵੀ ਸੰਬੋਧਨ ਕੀਤਾ..