Ferozepur News

ਜ਼ਿਲ੍ਹਾ ਸਕੂਲ ਖੇਡਾਂ ਦੇ ਬਾਕਸਿੰਗ  ਟੂਰਨਾਮੈਂਟ ਕੰਨਟੋਨਮੈਂਟ ਬੋਰਡ ਬਾਕਸਿੰਗ ਰਿੰਗ ਵਿਚ ਕਰਵਾਏ 

ਸਕੂਲ ਖੇਡਾਂ ਵਿੱਚ ਸ਼ਕਤੀ ਬਾਕਸਿੰਗ ਰਿੰਗ ਦੇ ਖਿਡਾਰੀਆਂ ਦੀ ਝੰਡੀ,18 ਗੋਲਡ,7 ਸਿਲਵਰ ਅਤੇ 5 ਬਰੋਂਜ ਮੈਡਲ ਜਿੱਤੇ

ਜ਼ਿਲ੍ਹਾ ਸਕੂਲ ਖੇਡਾਂ ਦੇ ਬਾਕਸਿੰਗ  ਟੂਰਨਾਮੈਂਟ ਕੰਨਟੋਨਮੈਂਟ ਬੋਰਡ ਬਾਕਸਿੰਗ ਰਿੰਗ ਵਿਚ ਕਰਵਾਏ 
ਜ਼ਿਲ੍ਹਾ ਸਕੂਲ ਖੇਡਾਂ ਦੇ ਬਾਕਸਿੰਗ  ਟੂਰਨਾਮੈਂਟ ਕੰਨਟੋਨਮੈਂਟ ਬੋਰਡ ਬਾਕਸਿੰਗ ਰਿੰਗ ਵਿਚ ਕਰਵਾਏ 
ਸਕੂਲ ਖੇਡਾਂ ਵਿੱਚ ਸ਼ਕਤੀ ਬਾਕਸਿੰਗ ਰਿੰਗ ਦੇ ਖਿਡਾਰੀਆਂ ਦੀ ਝੰਡੀ, 18 ਗੋਲਡ,7 ਸਿਲਵਰ ਅਤੇ 5 ਬਰੋਂਜ ਮੈਡਲ ਜਿੱਤੇ
 ਫਿਰੋਜ਼ਪੁਰ, 29 ਸਤੰਬਰ,2023:  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਬਾਕਸਿੰਗ  ਮੁਕਾਬਲੇ ਕੰਨਟੋਨਮੈਂਟ ਬੋਰਡ ਦੇ ਸ਼ਕਤੀ ਬਾਕਸਿੰਗ ਰਿੰਗ ਵਿਚ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿੱਚ ਜਿਲ੍ਹੇ ਭਰ ਦੇ ਸਕੂਲਾਂ ਨੇ ਭਾਗ ਲਿਆ ।ਇੰਨਾ ਮੁਕਾਬਲਿਆਂ ਵਿਚ   ਸ਼ਕਤੀ ਬਾਕਸਿੰਗ ਰਿੰਗ ਦੇ ਖਿਡਾਰੀਆਂ ਦੀ ਝੰਡੀ ਰਹੀ, ਜਿੰਨਾ 18 ਗੋਲਡ,7 ਸਿਲਵਰ ਅਤੇ 5 ਬਰੋਂਜ ਮੈਡਲ ਨਾਲ ਕੁੱਲ 30 ਮੈਡਲ ਜਿੱਤੇ। ਇਸ ਤੋਂ ਪਹਿਲਾਂ ਬਾਕਸਿੰਗ ਮੁਕਾਬਲਿਆਂ ਦੀ ਸ਼ੁਰੂਆਤ ਕੇਂਟ ਬੋਰਡ ਦੇ ਸੀ ਇ ਓ ਅਭਿਸ਼ੇਕ ਮਨੀ ਤ੍ਰਿਪਾਠੀ ਨੇ ਰਿਬਨ ਕਟ ਕੇ ਕਾਰਵਾਈ।
 ਜਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਸਕੱਤਰ ਰੰਮੀ ਕਾਂਤ ਦੀ ਸਰਪ੍ਰਸਤੀ ਵਿੱਚ ਕਰਵਾਏ ਇੰਨਾ ਮੁਕਾਬਲਿਆਂ ਵਿੱਚ ਸ਼ਕਤੀ ਬਾਕਸਿੰਗ ਰਿੰਗ ਦੇ ਕੋਚ ਰਾਹੁਲ , ਸੀਨੀਅਰ ਬਾਕਸਰ ਰਾਜਬੀਰ ਸਿੰਘ ਰੁਕਣਾ ਬੇਗੁ , ਸਤੀਸ਼ ਅਤੇ ਰਣਜੀਤ ਸਿੰਘ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਆਪਕਾਂ ਦਾ ਅਹਿਮ ਯੋਗਦਾਨ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ  ਅੰਡਰ-14 ਲੜਕੇ ਦੇ 28-30 ਕਿਲੋਗ੍ਰਾਮ ਭਾਰ ਵਰਗ ਵਿਚ ਪ੍ਰਨੀਤ ਬਰਾੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਕਨਾ ਬੇਗੂ  ਨੇ ਪਹਿਲਾ , ਨਿਸ਼ਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਟੋਨਮੈਂਟ ਬੋਰਡ ਨੇ ਦੂਜਾ ਸਥਾਨ ਹਾਸਲ ਕੀਤਾ। 30-32 ਕਿਲੋਗ੍ਰਾਮ ਭਾਰ ਵਰਗ ਵਿਚ ਲਵਪ੍ਰੀਤ ਸਿੰਘ ਰੁਕਨਾ ਬੇਗੂ ਨੇ ਪਹਿਲਾ, ਹਰਸ਼ਦੀਪ ਸਿੰਘ ਨੇ ਦੂਜਾ ਅਤੇ ਯਸ਼ਪ੍ਰੀਤ ਸਿੰਘ ਤੇ ਅਭੀਜੋਤ ਸਰਕਾਰੀ ਪ੍ਰਾਇਮਰੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।
 32-24 ਕਿਲੋਗ੍ਰਾਮ ਭਾਰ ਵਰਗ ਵਿਚ ਸ਼ਹਿਬਾਜ ਸਿੰਘ ਰੁਕਨਾ ਬੇਗੂ ਨੇ ਪਹਿਲਾ, ਕਾਵਿਸ਼ ਜੀਐੱਚਐੱਸ ਛਾਂਗਾ ਰਾਏ ਨੇ ਦੂਜਾ ਅਤੇ ਪਰਨਵ ਐੱਸਐੱਸ ਐੱਮਬੀ ਨੇ ਤੀਜਾ ਸਥਾਨ ਹਾਸਲ ਕੀਤਾ। 34-36 ਕਿਲੋਗ੍ਰਾਮ ਭਾਰ ਵਰਗ ਵਿਚ ਵੰਸ਼ ਜੀਐੱਚਐੱਸ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਪਹਿਲਾ ਅਤੇ ਲਵਪ੍ਰੀਤ ਸਿੰਘ ਆਰਬੀ ਨੇ ਦੂਜਾ ਸਥਾਨ ਹਾਸਲ ਕੀਤਾ। 36-38 ਕਿਲੋਗ੍ਰਾਮ ਭਾਰ ਵਰਗ ਵਿਚ ਹਰਪ੍ਰੀਤ ਸਿੰਘ ਐੱਸਐੱਸਬੀਐੱਸ ਨੇ ਪਹਿਲਾ ਸਥਾਨ ਹਾਸਲ ਕੀਤਾ। 38-40 ਕਿਲੋਗ੍ਰਾਮ ਭਾਰ ਵਰਗ ਵਿਚ ਅੰਸ਼ ਨੇ ਪਹਿਲਾ ਸਥਾਨ ਹਾਸਲ ਕੀਤਾ। 40-42 ਕਿਲੋਗ੍ਰਾਮ ਭਾਰ ਵਰਗ ਵਿਚ ਅਦਿਤੇ ਨੇ ਪਹਿਲਾ ਸਥਾਨ ਹਾਸਲ ਕੀਤਾ। 42-44 ਕਿਲੋਗ੍ਰਾਮ ਭਾਰ ਵਰਗ ਵਿਚ ਸੌਰਵ ਨੇ ਪਹਿਲਾ ਸਥਾਨ ਹਾਸਲ ਕੀਤਾ। 44-46 ਕਿਲੋਗ੍ਰਾਮ ਭਾਰ ਵਰਗ ਵਿਚ ਸ਼ਿਵਾ ਐੱਸਐੱਸਬੀਐੱਸ ਨੇ ਪਹਿਲਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕੇ 44-46 ਕਿਲੋਗ੍ਰਾਮ ਭਾਰ ਵਰਗ ਵਿਚ ਰਾਜਨ ਸੀਨੀਅਰ ਸੈਕੰਡਰੀ ਸਕੂਲ ਮਨੋਹਰ ਲਾ ਨੇ ਪਹਿਲਾ, ਜੋਹਨ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਦੂਜਾ ਅਤੇ ਕੋਸ਼ਲ ਸੀਨੀਅਰ ਸੈਕੰਡਰੀ ਸਕੂਲ ਅਤੇ ਯੁਵਰਾਜ ਸਿੰਘ ਬੀਐੱਮ ਜੈਨ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 46-48 ਕਿਲੋਗ੍ਰਾਮ ਭਾਰ ਵਰਗ ਵਿਚ ਸੁਮੀਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੇ ਪਹਿਲਾ, ਸਾਈਰਜ ਕੰਨਟੋਨਮੈਂਟ ਬੋਰਡ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਨੇ ਤੀਜਾ ਸਥਾਨ ਹਾਸਲ ਕੀਤਾ। 48-50 ਕਿਲੋਗ੍ਰਾਮ ਭਾਰ ਵਰਗ ਵਿਚ ਕਨਵਰ ਫਤਹਿ ਸਿੰਘ ਐੱਸਬੀਐੱਸ ਭਾਨੇਵਾਲਾ ਨੇ ਪਹਿਲਾ, ਪਰੀਮਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਕਨਾ ਬੇਗੂ ਨੇ ਦੂਜਾ ਅਤੇ ਬੋਬੀ ਸਿੰਘ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੇ ਕੁਨਾਲ ਸ਼ਨਸ਼ਾਇਨ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 50-52 ਕਿਲੋਗ੍ਰਾਮ ਭਾਰ ਵਰਗ ਵਿਚ ਸੈਬੀ ਰੁਕਨਾ ਬੇਗੂ ਨੇ ਪਹਿਲਾ, ਰਾਜਾ ਕੰਨਟੋਨਮੈਂਟ ਬੋਰਡ ਨੇ ਦੂਜਾ ਅਤੇ ਕੇਤਨ ਡੀਡੀ.ਬੀਡੀ ਦੇਵ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। 52-54 ਕਿਲੋਗ੍ਰਾਮ ਭਾਰ ਵਰਗ ਵਿਚ ਤੁਸ਼ਾਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਪਹਿਲਾ, ਵਿਸ਼ਾਲ ਕੰਨਟੋਨਮੈਂਟ ਬੋਰਡ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 54-57 ਕਿਲੋਗ੍ਰਾਮ ਭਾਰ ਵਰਗ ਵਿਚ ਉਜਵਲ ਡੀਸੀਐੱਮ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 60-63 ਕਿਲੋਗ੍ਰਾਮ ਭਾਰ ਵਰਗ ਵਿਚ ਗੁਰਨੂਰ ਸਿੰਘ ਡੀਸੀਐੱਮ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 63-64 ਕਿਲੋਗ੍ਰਾਮ ਭਾਰ ਵਰਗ ਵਿਚ ਕਾਰਤਿਕ ਸ਼ਨਸ਼ਾਇਨ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 66-70 ਕਿਲੋਗ੍ਰਾਮ ਭਾਰ ਵਰਗ ਵਿਚ ਪ੍ਰਿੰਸਪਾਲ ਸਿੰਘ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਨੇ ਪਹਿਲਾ ਅਤੇ ਸੰਨੀ ਕੰਨਟੋਨਮੈਂਟ ਬੋਰਡ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। 70-75 ਕਿਲੋਗ੍ਰਾਮ ਭਾਰ ਵਰਗ ਵਿਚ ਵਨੀਤ ਸ਼ਨਸ਼ਾਇਨ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 80 ਕਿਲੋਗ੍ਰਾਮ ਤੋਂ ਜ਼ਿਆਦਾ ਭਾਰ ਵਰਗ ਵਿਚ ਪੰਕਜ ਕੰਨਟੋਨਮੈਂਟ ਬੋਰਡ ਨੇ ਪਹਿਲਾ ਸਥਾਨ ਹਾਸਲ ਕੀਤਾ।

Related Articles

Leave a Reply

Your email address will not be published. Required fields are marked *

Back to top button