ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੁਜ਼ਗਾਰ ਮੇਲਾ 30 ਜੁਲਾਈ ਨੂੰ ਉਮੀਦਵਾਰ ਆਪਣੇ ਪੜ੍ਹਾਈ ਦੇ ਅਸਲ ਸਰਟੀਫਿਕੇਟ, ਫ਼ੋਟੋ ਕਾਪੀਆਂ ਅਤੇ ਬਾਇਓ ਡਾਟਾ ਨਾਲ ਲੈ ਕੇ ਆਉਣ
ਫ਼ਿਰੋਜ਼ਪੁਰ 27 ਜੁਲਾਈ 2018 (Manish Bawa ) ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਉਮੀਦਵਾਰਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਮਿਤੀ 30 ਜੁਲਾਈ 2018 ਨੂੰ ਸਵੇਰੇ 10 ਵਜੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਗੁਰਮੀਤ ਸਿੰਘ ਮੁਲਤਾਨੀ ਨੇ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿਚ ਜ਼ਿਲ੍ਹਾ ਬਿਊਰੋ ਰੋਜ਼ਗਾਰ ਅਤੇ ਕਾਰੋਬਾਰ ਰਾਹੀਂ ਵੱਖ-ਵੱਖ ਕੰਪਨੀਆਂ/ਸੰਸਥਾਵਾਂ ਜਿਵੇਂ ਕਿ ਐਸ.ਬੀ.ਆਈ ਲਾਈਫ਼ ਇੰਸ਼ੋਰੈਂਸ, ਗੇਟਸ ਅਰਬਨ ਕੋਆਪਰੇਟਿਵ ਸੋਸਾਇਟੀ, ਐੱਸ.ਟੀ. ਕੋਟੈਕਸ, ਸ਼ੀਲਾ ਟੈਕਸਟਾਈਲ, ਕੋਮਪੀਟੈਂਟ ਸਾਈਨਅਰਜਿਸ਼ ਆਦਿ ਵੱਲੋਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ 7500 ਤੋਂ 18,000 ਰੁਪਏ ਤੱਕ ਦੀ ਤਨਖ਼ਾਹ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿਚ ਅੱਠਵੀਂ ਤੋਂ ਪੋਸਟ ਗਰੈਜੂਏਸ਼ਨ ਪਾਸ ਬੇਰੁਜ਼ਗਾਰ ਉਮੀਦਵਾਰ ਮਿਤੀ 30 ਜੁਲਾਈ 2018 ਨੂੰ ਸਵੇਰੇ 10 ਵਜੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਚ ਆਪਣੇ ਪੜ੍ਹਾਈ ਦੇ ਅਸਲ ਸਰਟੀਫਿਕੇਟ, ਫ਼ੋਟੋ ਕਾਪੀਆਂ ਅਤੇ ਬਾਇਓ ਡਾਟਾ ਨਾਲ ਲੈ ਕੇ ਆਉਣ। ਇਸ ਸਬੰਧੀ ਹੋਰ ਜਾਣਕਾਰੀ ਲਈ ਫ਼ੋਨ ਨੰ: 01632-242645 ਜਾਂ ਮੋਬਾਈਲ ਨੰ:98559-81444, 95306-08886 ਜਾਂ ਫਿਰ ਈ.ਮੇਲ. degtofzr@gmail.com ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।