Ferozepur News

ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਵਿਵੇਕ ਪੁਰੀ ਪ੍ਰਧਾਨਗੀ ਹੇਠ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ

ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਵਿਵੇਕ ਪੁਰੀ ਪ੍ਰਧਾਨਗੀ ਹੇਠ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ
Session Judge holding meeting
ਫਿਰੋਜ਼ਪੁਰ ( Harish Monga  ) 11 ਸਤੰਬਰ 2015:- ਜ਼ਿਲ੍ਹਾ ਅਤੇ ਸੈਸ਼ਨ ਜੱਜ  ਸ਼੍ਰੀ ਵਿਵੇਕ ਪੁਰੀ ਦੀ ਪ੍ਰਧਾਨਗੀ ਹੇਠ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਦਫ਼ਤਰ ਜਿੱਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਿਖੇ ਹੋਈ। ਇਸ ਮੌਕੇ ਇੰਜੀ.ਡੀ.ਪੀ.ਐਸ.ਖਰਬੰਦਾ ਡਿਪਟੀ ਕਮਿਸ਼ਨਰ ਫਿਰੋਜਪੁਰ ਅਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ.ਜੈ.ਐਸ.ਮਰੂਕ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ.ਬਿਕਰਮਜੀਤ ਸਿੰਘ ਵੀ ਹਾਜਰ ਸਨ।
ਮੀਟਿੰਗ ਵਿੱਚ ਸਭ ਤੋਂ ਪਹਿਲਾ ਜੇਲ੍ਹ ਵਿੱਚ ਵੱਧ ਰਹੇ ਕੈਦੀਆ ਦੀ ਗਿਣਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੈਦੀਆਂ ਦੇ ਮੁਕੰਮਲ ਇਲਾਜ ਅਤੇ ਮੈਡੀਕਲ ਸਹੂਲਤਾਂ ਦੇਣ ਬਾਰੇ ਵਿਚਾਰ ਕੀਤਾ ਗਿਆ। ਇਸ ਮੌਕੇ ਸ੍ਰੀ ਵਿਵੇਕ ਪੁਰ ਨੇ ਲੋਕਾਂ ਨੂੰ ਵੱਧ ਤੋਂ ਵੱਧ ਕਾਨੂੰਨੀ ਸਾਖਰਤਾ ਅਤੇ ਸਹਾਇਤਾ ਦੇਣ ਬਾਰੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਨੂੰ ਨਿਰਦੇਸ਼ ਦਿੱਤੇ ਅਤੇ ਨੈਸ਼ਨਲ ਲੋਕ ਅਦਾਲਤਾਂ ਮਿਡੀੲੈਸ਼ਨ ਸੈਂਟਰ, ਏ. ਡੀ .ਆਰ ਸੈਂਟਰ ਦਾ ਦੇ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ।   ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵੱਧ ਤੋਂ ਵੱਧ ਪ੍ਰੀ-ਲੀਟਿਗੇਟਿਵ ਪੱਧਰ ਤੇ ਲੋਕਾ ਦੀ ਵਿਆਹ ਸਬੰਧੀ ਵਿਵਾਦਾਂ ਦੇ ਕੇਸ ਨੂੰ ਮੈਡੀੲੈਸ਼ਨ ਸੈਂਟਰ ਫਿਰੋਜ਼ਪੁਰ ਵਿਖੇ ਭੇਜੇ ਜਾਣ ਤਾਂ ਜੋ ਉਨ੍ਹਾਂ ਆਪਸ ਵਿਚ ਕੌਂਸਲਿੰਗ ਕਰਵਾ ਕੇ ਉਨ੍ਹਾਂ ਦਾ ਨਿਬੇੜਾ ਕੀਤਾ ਜਾ ਸਕੇ।  ਇਸ ਮੌਕੇ ਉਨ੍ਹਾਂ ਨਵੇ ਪੈਰਾ ਲੀਗਲ ਵਲਟੀਰੰਜ ਦੀ ਟ੍ਰੇਨਿੰਗ ਬਾਰੇ ਵਿਚਾਰ  ਸਾਰੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜਿਲ੍ਹਾ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਲੋਕ ਅਦਾਲਤਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ।  ਇਸ ਮੌਕੇ  ਮੈਡਮ ਰਵੀਇੰਦਰ ਕੌਰ ਸੀ.ਜੀ.ਐਮ, ਸ੍ਰੀ ਕੁਲਜੀਤ ਪਾਲ ਸਿੰਘ ਸੀ.ਜੀ.ਐਮ ਫ਼ਾਜ਼ਿਲਕਾ,ਸ੍ਰੀ ਪ੍ਰਦੀਪ ਚਾਵਲਾ ਸਿਵਲ ਸਰਜਨ ਫਿਰੋਜਪੁਰ, ਸ.ਐਸ.ਐਸ. ਸੈਣੀ ਜੇਲ੍ਹ ਸੁਪਰਡੈਂਟ, ਸ.ਅਮਰਜੀਤ ਸਿੰਘ ਐਸ.ਐਸ.ਪੀ (ਡੀ) , ਸ੍ਰੀ ਅਵਤਾਰ ਸਿੰਘ ਕੰਬੋਜ ਜ਼ਿਲ੍ਹਾ ਅਟਾਰਨੀ ਵੀ ਹਾਜਰ ਸਨ।

Related Articles

Back to top button