ਜ਼ਿਲੇ• ਦੇ 40 ਸਕੂਲਾਂ ਦੇ ਅਧਿਆਪਕਾਂ/ਕਰਮਚਾਰੀਆਂ ਨੂੰ ਕੁਦਰਤੀ ਆਫ਼ਤਾਂ ਨਾਲ ਨਿਪਟਨ ਅਤੇ ਬਚਾਅ ਸਬੰਧੀ ਟ੍ਰੇਨਿੰਗ ਕਰਵਾਈ
ਫਿਰੋਜ਼ਪੁਰ 6 ਅਕਤੂਬਰ (ਏ.ਸੀ.ਚਾਵਲਾ) ਫਿਰੋਜ਼ਪੁਰ ਜ਼ਿਲੇ• ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ/ਕਰਮਚਾਰੀਆਂ ਨੂੰ ਕੁਦਰਤੀ ਆਫ਼ਤਾਂ ਜਿਵੇਂ ਹੜ, ਭੁਚਾਲ, ਅੱਗ ਆਦਿ ਸਮੇਂ ਮਨੁੱਖੀ ਜਾਨਾਂ ਨੂੰ ਸੁਰੱਖਿਅਤ ਬਚਾਉਣ ਅਤੇ ਆਪਾਤ ਸਥਿਤੀ ਸਮੇਂ ਬਚਾਅ ਕਾਰਜ ਕਰਨ ਆਦਿ ਸਬੰਧੀ 4 ਰੋਜ਼ਾ ਟ੍ਰੇਨਿੰਗ ਦਿੱਤੀ ਗਈ, ਜਿਸ ਵਿਚ ਮੈਗਸੀਪਾ ਚੰਡੀਗੜ• ਦੀ ਟੀਮ ਵੱਲੋਂ ਵਿਸ਼ੇਸ਼ ਟ੍ਰੇਨਿੰਗ ਪ੍ਰਦਾਨ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਅਫ਼ਸਰ (ਸਕੈਂਡਰੀ) ਸ੍ਰ.ਜਗਸੀਰ ਸਿੰਘ ਨੇ ਦੱਸਿਆ ਕਿ ਇਸ ਚਾਰ ਰੋਜ਼ਾ ਟ੍ਰੇਨਿੰਗ ਦੌਰਾਨ 40 ਸਰਕਾਰੀ ਸਕੂਲਾਂ ਦੇ 2-2 ਅਧਿਆਪਕਾਂ/ਕਰਮਚਾਰੀਆਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ ਜੋ ਅੱਗੇ ਮਾਸਟਰ ਟਰੇਨਰ ਵਜੋਂ ਸਕੂਲਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕੁਦਰਤੀ ਆਫ਼ਤਾਂ ਦੀ ਸਥਿਤੀ ਸਮੇਂ ਬਚਾਅ ਕਾਰਜਾਂ ਸਬੰਧੀ ਸਿੱਖਿਅਤ ਕਰਨਗੇ। ਉਨ•ਾਂ ਦੱਸਿਆਂ ਕਿ ਇਸ ਟ੍ਰੇਨਿੰਗ ਨੂੰ ਮਾਸਟਰ ਟਰੇਨਰ ਸ਼੍ਰੀ ਕਰਨਵੀਰ ਸਿੰਘ ਪਿੰ੍ਰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ, ਸ਼੍ਰੀ ਗੁਰਦੇਵ ਸਿੰਘ ਵੋਕੇਸ਼ਨਲ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ, ਸ਼੍ਰੀ ਮਲਕੀਤ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸਕੂਲ ਘੱਲ ਖ਼ੁਰਦ ਅਤੇ ਸ਼੍ਰੀ ਸਰਵ ਸ਼ਕਤੀ ਮਾਨ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਸ਼ਾਹ ਵੱਲੋਂ ਦਿੱਤੀ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਵਿੱਚ ਸ਼੍ਰੀ ਜਸਵਿੰਦਰ ਸਿੰਘ ਸੰਧੂ ਮੈਗਸੀਪਾ ਟੀਮ ਦੇ ਜ਼ਿਲ•ਾ ਟੀਮ ਇੰਚਾਰਜ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕੁਦਰਤੀ ਆਫ਼ਤਾਂ ਸਬੰਧੀ ਬੜੀ ਬਰੀਕੀ ਨਾਲ ਦੱਸਿਆ । ਅੰਤਿਮ ਦਿਨ ਹੋਣ ਵਾਲੀ ਟ੍ਰੇਨਿੰਗ ਵਿੱਚ ਮੈਗਸੀਪਾ ਦੇ ਰਿਸੋਰਸ ਪਰਸਨ ਬਲਾਕ ਮਮਦੋਟ ਦੇ ਸ਼੍ਰੀ ਬਲਰਾਜ ਸਿੰਘ ਨੇ ਸ਼ਿਰਕਤ ਕੀਤੀ ਅਤੇ ਇਸ ਟ੍ਰੇਨਿੰਗ ਵਿੱਚ ਚੱਲ ਰਹੇ ਵਿਸ਼ੇ ਤੇ ਹੜ•ਾਂ ਦੌਰਾਨ ਫਸੇ ਸਕੂਲ ਦੇ ਸਟਾਫ਼ / ਵਿਦਿਆਰਥੀ ਅਤੇ ਪਿੰਡ ਦੇ ਲੋਕਾਂ ਨੂੰ ਕਿਵੇਂ ਕੱਢਣਾ ਹੈ ਅਤੇ ਲੱਗੀ ਅੱਗ ਦੌਰਾਨ ਜਾਂ ਫਿਰ ਡਿੱਗੀ ਬਿਲਡਿੰਗ ਵਿੱਚ ਫਸੇ ਲੋਕਾਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ ਆਦਿ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਇਸ ਮੌਕੇ ਪ੍ਰੋਗਰਾਮ ਦੇ ਨੋਡਲ ਅਫ਼ਸਰ ਸ਼੍ਰੀ ਪਰਗਟ ਸਿੰਘ ਬਰਾੜ ਉਪ ਜ਼ਿਲ•ਾ ਸਿੱਖਿਆ ਅਫ਼ਸਰ (ਐ:ਸਿ)ਫਿਰੋਜਪੁਰ , ਉਪ ਜ਼ਿਲ•ਾ ਸਿੱਖਿਆ ਅਫ਼ਸਰ(ਸੈ:ਸਿ)ਫਿਰੋਜਪੁਰ ਸ੍ਰੀ ਪ੍ਰਦੀਪ ਕੁਮਾਰ ਦਿਊੜਾ ਅਤੇ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਸ਼੍ਰੀਮਤੀ ਹਰਕਿਰਨ ਕੋਰ ਜੀ ਵਿਸ਼ੇਸ਼ ਤੋਰ ਤੇ ਇਸ ਟ੍ਰੇਨਿੰਗ ਵਿੱਚ ਆਏ ਮਾਸਟਰ ਟਰੇਨਰ ਦੀ ਹੌਸਲਾ ਅਫਜਾਈ ਕੀਤੀ ਅਤੇ ਟ੍ਰੇਨਿੰਗ ਲੈਣ ਆਏ ਕਰਮਚਾਰੀਆਂ ਨੂੰ ਸੰਬੋਧਨ ਕੀਤਾ । ਇਸ ਮੌਕੇ ਕੰਪਿਊਟਰਾਈਜ਼ਡ ਡਿਜ਼ਾਇਨਿੰਗ ਸ਼੍ਰੀ ਵਿਸ਼ੂ ਡੂਮੜਾ, ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਪੰਜੇ ਕੇ ਉਤਾੜ ਸ਼੍ਰੀ ਮਹਿੰਦਰ ਸਿੰਘ ਕਲਰਕ ਆਦਿ ਵੀ ਹਜਾਰ ਸਨ।