Ferozepur News

ਐਨ.ਐਚ.ਐਮ. ਯੂਨੀਅਨ ਦੇ ਸਮੂਹ ਮੁਲਾਜ਼ਮਾਂ ਵੱਲੋਂ ਵਜਾਇਆ ਗਿਆ ਅਣਮਿੱਥੇ ਸਮੇਂ ਲਈ ਹੜਤਾਲ ਦਾ ਬਿਗਲ —- ਹਰਜਿੰਦਰ ਸਿੰਘ

ਐਨ.ਐਚ.ਐਮ. ਯੂਨੀਅਨ ਦੇ ਸਮੂਹ ਮੁਲਾਜ਼ਮਾਂ ਵੱਲੋਂ ਵਜਾਇਆ ਗਿਆ ਅਣਮਿੱਥੇ ਸਮੇਂ ਲਈ ਹੜਤਾਲ ਦਾ ਬਿਗਲ ---- ਹਰਜਿੰਦਰ ਸਿੰਘ

ਐਨ.ਐਚ.ਐਮ. ਯੂਨੀਅਨ ਦੇ ਸਮੂਹ ਮੁਲਾਜ਼ਮਾਂ ਵੱਲੋਂ ਵਜਾਇਆ ਗਿਆ ਅਣਮਿੱਥੇ ਸਮੇਂ ਲਈ ਹੜਤਾਲ ਦਾ ਬਿਗਲ —- ਹਰਜਿੰਦਰ ਸਿੰਘ

ਫਿਰੋਜ਼ਪੁਰ , 4.5.2021: ਅੱਜ ਸਟੇਟ ਬਾਡੀ ਐਨ.ਐਚ.ਐਮ. ਯੂਨੀਅਨ ਪੰਜਾਬ ਦੇ ਸੱਦੇ ਤੇ ਜਿਲ੍ਹਾ ਫਿਰੋਜ਼ਪੁਰ ਅਧੀਨ ਸਮੂਹ ਐਨ.ਐਚ.ਐਮ ਕਰਮਚਾਰੀਆਂ ਨੇ ਕੀਤਾ ਮੁਕੰਮਲ ਤੌਰ ਤੇ ਕੰਮ ਬੰਦ, ਜਿਸ ਵਿੱਚ ਐਮਰਜੈਂਸੀ ਸੇਵਾਵਾਂ ਵੀ ਬੰਦ ਰਹੀਆਂ। ਜਿਲਾ ਪ੍ਰਧਾਨ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਸੋਸਣ ਤੋਂ ਤੰਗ ਹੋ ਕੇ ਜਿਲ੍ਹਾ ਫਿਰੋਜ਼ਪੁਰ ਅਧਿਨ ਐਨਐਚਐਮ ਕਰਮਚਾਰੀਆਂ ਨੇ ਐਮਰਜੈਸੀ ਸੇਵਾਵਾਂ ਬੰਦ ਕੀਤੀਆਂ ਅਤੇ ਉਨ੍ਹਾਂ ਵੱਲੋਂ ਮੰਗਾਂ ਨਾ ਮੰਨਣ ਤੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਬਿਗਲ ਵਜਾ ਦਿੱਤਾ ਗਿਆ ਹੈ।

ਇਸ ਮੌਕੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ, ਸੀਨੀ. ਮੀਤ ਪ੍ਰਧਾਨ ਸੁਖਦੇਵ ਰਾਜ ਅਤੇ ਜਨਰਲ ਸਕੱਤਰ ਜੋਗਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਮਿਤੀ 27-04-2021 ਨੂੰ ਇੱਕ ਦਿਨ ਦੀ ਸੰਕੇਤਕ ਹੜਤਾਲ ਕਰ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ, ਪ੍ਰੰਤੂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਨਕਾਰੇ ਜਾਣ ਤੇ ਨਾਂ ਚਾਹੁੰਦੇ ਹੋਏ ਵੀ ਅੱਜ ਮਿਤੀ 04-05-2021 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣਾ ਪਿਆ ਰਿਹਾ ਹੈ।

ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਵਿੱਚ ਕਰੀਬ 12000 ਕਰਮਚਾਰੀਆਂ ਨੇ ਸੋਸਣ ਤੋਂ ਤੰਗ ਹੋ ਕੇ ਅੱਜ ਪੂਰੇ ਪੰਜਾਬ ਵਿੱਚ ਹੜਤਾਲ ਕੀਤੀ,ਸਿਹਤ ਵਿਭਾਗ ਦਾ ਮੁਕੰਮਲ ਕੰਮ ਬੰਦ ਕੀਤਾ, ਵੈਕਸੀਨੇਸਨ ਦਾ ਪੂਰੀ ਤਰਾਂ ਬਾਈਕਾਟ ਕੀਤਾ, ਕਰੋਨਾ ਸੈਪਲਿੰਗ, ਰਿਪੋਟਿੰਗ ਬੰਦ ਰੱਖ ਅਤੇ ਐਮਰਜੈਸੀ ਸੇਵਾਵਾਂ ਵੀ ਬੰਦ ਰੱਖੀਆਂ। ਇਸ ਦੋਰਾਨ ਹੜਤਾਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਮੀਤ ਪ੍ਰਧਾਨ ਸੁਖਦੇਵ ਰਾਜ ਨੇ ਦੱਸਿਆਂ ਕਿ ਇਸ ਮਿਸ਼ਨ ਵਿੱਚ ਸਭ ਤੋਂ ਪੁਰਾਣੇ ਪ੍ਰੋਗਰਾਮ ਜਿਵੇ ਟੀਬੀ ਵਿਭਾਗ ਦੇ ਕਰਮਚਾਰੀ, ਲੈਪਰੋਸੀ ਵਿਭਾਗ ਦੇ ਕਰਮਚਾਰੀ ਅਤੇ ਆਰ ਸੀ ਐਚ ਪ੍ਰੋਗਰਾਮ ਦੇ ਕਰਮਚਾਰੀ ਜਿਨਾ ਨੂੰ ਇਸ ਮਿਸ਼ਨ ਵਿੱਚ ਠੇਕੇ ਤੇ ਕੰਮ ਕਰਦੇ ਕਰਦੇ 15—16 ਸਾਲ ਹੋ ਗਏ ਹਨ ਅਤੇ ਕਈ ਕਰਮਚਾਰੀ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਠੇਕੇ ਤੇ ਹੀ ਰਿਟਾਇਰ ਹੋਣ ਜਾ ਰਹੇ ਹਨ। ਇਨਾਂ ਕਰਮਚਾਰੀਆਂ ਨੇ ਇਸ ਦੋਰਾਨ ਸਿਹਤ ਵਿਭਾਗ ਨੂੰ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਲੇਖੇ ਲਾਇਆ ਤੇ ਬਹੁਤ ਇਮਾਨਦਾਰੀ ਨਾਲ ਸਿਹਤ ਵਿਭਾਗ ਦੀ ਸੇਵਾ ਕੀਤੀ।

ਬਾਕੀ ਪ੍ਰੋਗਰਾਮਾਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਇਨਾਂ ਕਰਮਚਾਰੀਆਂ ਵਾਗੂੰ ਸੋਸਣ ਦਾ ਸਿਕਾਰ ਹੋ ਰਹੇ ਹਨ, ਜਿਸ ਵਿੱਚ ਆਉਟਸੋਰਸ ਕਰਮਚਾਰੀ, ਕੰਪਿਉਟਰ ਓਪਰੇਟਰ, ਇੰਨਫਾਰਮੇਸ ਅਸੀਸਟੈਂਟ, ਫਾਰਮਾਸਿਸਟ, ਸਟਾਫ ਨਰਸਾਂ, ਮਲਟੀਪਰਪਜ ਹੈਲਥ ਵਰਕਾਰ ਫੀਮੇਲ, ਲੈਬ ਟਕਨੀਸੀਅਨ, ਕਮਿਊਨਟੀ ਹੈਲਥ ਅਫਸਰ ਆਦਿ ਸਾਮਿਲ ਹਨ। ਜਿਨਾਂ ਨੂੰ ਘੱਟ ਤਨਖਾਹ ਦੇ ਕੇ ਕਈ ਗੁਣਾ ਕੰਮ ਲੈ ਕੇ ਇਨਾ ਦਾ ਖੂਨ ਨਿਚੋੜਿਆ ਜਾ ਰਿਹਾ ਹੈ। ਕੋਵਿਡ 19 ਦੋਰਾਨ 500 ਦੇ ਕਰੀਬ ਕਰਮਚਾਰੀ ਕਰੋਨਾ ਪੋਜਟਿਵ ਆਏ ਤੇ ਇਸ ਦੋਰਾਨ ਭਾਰੀ ਮੁਸਿਕਲਾਂ ਦਾ ਸਾਹਮਣਾ ਕਰਨਾ ਪਿਆ।

ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਹਜਾਰਾ ਵਾਰ ਗੁਹਾਰ ਲਗਾਈ ਹੈ ਕਿ ਸਰਵ ਸਿੱਖਿਆ ਅਭਿਆਨ ਕੈਂਦਰੀ ਮਿਸ਼ਨ ਹੈ ਅਤੇ ਉਸ ਮਿਸ਼ਨ ਦੇ ਕਰਮਚਾਰੀ ਪੰਜਾਬ ਸਰਕਾਰ ਨੇ ਰੈਗੂਲਰ ਕੀਤੇ ਹਨ ਤੇ ਰੈਗੂਲਰ ਕਰਮਚਾਰੀਆਂ ਵਾਗੂੰ ਪੂਰੀਆਂ ਸਹੂਲਤਾਂ ਦਿੱਤੀਆਂ ਹਨ। ਹਰਿਆਣਾ ਸਰਕਾਰ ਨੇ ਵੀ 2018 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਮਚਾਰੀਆਂ ਬਰਾਬਰ ਸਹੁਲਤਾਂ ਅਤੇ ਤਨਖਾਹ ਦਿੱਤੀ ਹੈ। ਰੂਰਲ ਮੈਡੀਕਲ ਅਫਸਰ ਵੀ ਰੈਗੂਲਰ ਹੋਏ ਹਨ, ਪਰੰਤੂ ਇਨਾਂ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਸਿਵਾ ਕੁਝ ਨਹੀ ਮਿਲਿਆ। ਇਸ ਕਾਰਨ ਜਿਲਾ ਫਿਰੋਜ਼ਪੁਰ ਦਾ ਸਾਰਾ ਸਟਾਫ ਅੱਜ ਹੜਤਾਲ ਤੇ ਸੀ । ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਨੇ ਇਨਾ ਕਰਮਚਾਰੀਆਂ ਦੀ ਜਾਇਜ ਮੰਗ ਮੰਨਣ ਦੀ ਬਜਾਏ ਹੜਤਾਲ ਨੂੰ ਬਕਵਾਸ ਕਿਹਾ ਤੇ ਨੋਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ। ਇਨਾਂ ਹੜਤਾਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਬਿਨਾਂ ਸ਼ਰਤ ਉਨਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਇਹ ਕਰਮਚਾਰੀ ਛੇਤੀ ਹੀ ਬਹੁਤ ਤਿੱਖਾ ਸੰਘਰਸ ਵਿੱਢਣ ਦੀ ਤਿਆਰੀ ਵਿੱਚ ਹਨ ਅਤੇ ਭੁੱਖ ਹੜਤਾਲ ਤੇ ਜਾਣਗੇ। ਕੋਵਿਡ ਦਾ ਭਿਆਨਕ ਸਮਾਂ ਚੱਲ ਰਿਹਾ ਹੈ, ਜਿਸ ਨਾਲ ਸਿਹਤ ਵਿਭਾਗ ਦੇ ਕੰਮ ਪ੍ਰਭਾਵਿਤ ਹੋਣ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਦੌਰਾਨ ਐਮ.ਪੀ.ਐਚ ਵਰਕਰ ਯੂਨਿਅਨ ਪੰਜਾਬ ਦੇ ਮੀਤ ਪ੍ਰਧਾਨ ਨਰਿੰਦਰ ਕੁਮਾਰ ਸ਼ਰਮਾ ਅਤੇ ਐਮ.ਪੀ.ਐਚ ਵਰਕਰ ਯੂਨਿਅਨ, ਫਿਰੋਜ਼ਪੁਰ ਪ੍ਰਧਾਨ ਸਤਪਾਲ ਸਿੰਘ, ਕਲਾਸ ਫੌਰ ਦੇ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਪ੍ਰਧਾਨ ਰਮਨ ਅੱਤਰੀ, ਹਰਪ੍ਰੀਤ ਸਿੰਘ, ਸ਼ੇਖਰ, ਰਾਕੇਸ਼ ਗਿੱਲ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਫਿਰੋਜ਼ਪੁਰ ਵੱਲੋਂ ਐਨ.ਐਚ.ਐਮ ਮੁਲਾਜ਼ਮਾ ਵਿਸ਼ਵਾਸ਼ ਦਵਾਇਆ ਕਿ ਉਹ ਉਹਨਾਂ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਇਸ ਮੌਕੇ ਐਨ.ਐਚ.ਐਮ ਯੂਨੀਅਨ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ, ਆਰ.ਐਨ.ਟੀ.ਸੀ.ਪੀ ਯੂਨਿਆਨ ਦੇ ਪ੍ਰਧਾਨ ਸੰਦੀਪ ਕੁਮਾਰ, ਆਰ.ਬੀ.ਐਸ.ਕੇ. ਯੂਨਿਅਨ ਦੇ ਪ੍ਰਧਾਨ ਲਲਿਤ ਨਾਗਪਾਲ, ਏ.ਐਨ.ਐਮ ਯੂਨਿਅਨ ਦੇ ਪ੍ਰਧਾਨ ਸੰਗਿਤਾ, ਸਟਾਫ ਨਰਸ ਯੂਨਿਅਨ ਦੇ ਪ੍ਰਧਾਨ ਪ੍ਰਭਜੋਤ ਕੌਰ, ਆਊਟਸੋਰਸ ਦੇ ਪ੍ਰਧਾਨ ਜੋਤੀ ਬਾਲਾ ਆਦਿ ਹਾਜਿਰ ਸਨ।

Related Articles

Leave a Reply

Your email address will not be published. Required fields are marked *

Back to top button