Ferozepur News

ਜ਼ਿਲਾ ਸਿੱਖਿਆ ਅਫਸਰ(ਐਸਿੱ) ਸੁਰੇਸ਼ ਅਰੋੜਾ ਵੱਲੋਂ ਸਕੂਲਾਂ ਦਾ ਅਚਨਚੇਤ ਨਿਰੀਖਣ

ਮਿਤੀ 18 ਜਨਵਰੀ 2017(ਫਿਰੋਜ਼ਪੁਰ) ਜ਼ਿਲਾ ਸਿੱਖਿਆ ਅਫਸਰ(ਐਸਿੱ) ਸੁਰੇਸ਼ ਕੁਮਾਰ ਅਰੋੜਾ ਵੱਲੋਂ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੁਲਿਸ ਲਾਈਨ,ਸਰਕਾਰੀ ਪ੍ਰਾਇਮਰੀ ਸਕੂਲ ਚੂੰਗੀ ਖਾਨਾ,ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਭੱਟੀਆ ਅਤੇ ਸਰਕਾਰੀ ਪ੍ਰਾਇਮਰੀ ਸਕੂਲ਼ ਸਿਟੀ ਸਕੂਲ ਦਾ ਨਿਰੀਖਣ ਕੀਤਾ।ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿੱਖਿਆ ਅਫਸਰ ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਸਾਰੇ ਸਕੂਲਾਂ ਵਿਚ ਅਧਿਆਪਕਾਂ ਤੇ ਬੱਚਿਆ ਦੀ ਹਾਜ਼ਰੀ ਪੂਰੀ ਪਾਈ ਗਈ।ਉਨਾਂ ਦੱਸਿਆ ਕਿ ਸਕੂਲ ਵਿਚ ਬੱਚਿਆ ਤੇ ਅਧਿਆਪਕਾਂ ਦੀ ਹਾਜ਼ਰੀ ਤੋਂ ਇਲਾਵਾ ਸਕੂਲ ਵਿਚ ਬੱਚਿਆ ਦੀ ਪੜਾਈ, ਸਕੂਲ਼ ਦਾ ਆਲਾ ਦੁਅਲਾ,ਦਫਤਰੀ ਰਿਕਾਰਡ,ਅਤੇ ਮਿਡ ਡੇ ਮੀਲ ਦੀ ਵੀ ਚੈਕਿੰਗ ਕੀਤੀ ਗਈ ਅਤੇ ਜ਼ਿਲਾ ਸਿੱਖਿਆ ਅਫਸਰ ਵੱਲੋਂ ਬੱਚਿਆ ਨੂੰ ਦਿੱਤਾ ਜਾ ਰਿਹਾ ਮਿਡ ਡੇ ਮੀਲ ਖੁਦ ਖਾ ਕੇ ਚੈੱਕ ਕੀਤਾ।ਜ਼ਿਲਾ ਸਿੱਖਿਆ ਅਫਸਰ ਵੱਲੋਂ ਸਕੂਲ ਮੁਖੀਆ ਨੂੰ ਸਕੂਲ ਦਾ ਮਾਹੋਲ ਹੋਰ ਬੇਹਤਰ ਬਣਾਉਣ ਅਤੇ ਬੱਚਿਆ ਨੂੰ ਜੀ ਜਾਨ ਲਾ ਕੇ ਪੜਾਉਣ ਲਈ ਕਿਹਾ ਤਾਂ ਜੋ ਜ਼ਿਲੇ ਦਾ ਪੜਾਈ ਦਾ ਪੱਧਰ ਹੋਰ ਵਧੀਆ ਕੀਤਾ ਜਾ ਸਕੇ।ਉਨ•ਾਂ ਸਕੂਲ ਮੁਖੀਆ ਨੂੰ ਆਉਣ ਵਾਲੇ ਸੈਸ਼ਨ ਵਿਚ ਬੱਚਿਆ ਦੀ ਗਿਣਤੀ ਵਿਚ ਵਾਧਾ ਕਰਨ ਦੀ ਵੀ ਹਦਾਇਤ ਕੀਤੀ

Related Articles

Back to top button