Ferozepur News

ਜ਼ਮੀਨੀ ਵਿਵਾਦ ਵਿਚ ਜਖ਼ਮੀ ਵਿਅਕਤੀ ਦੀ ਮੌਤ

– ਪੁਲਸ ਨੇ ਧਾਰਾ 302 ਤਹਿਤ ਮਾਮਲਾ ਕੀਤਾ ਦਰਜ 
ਗੁਰੂਹਰਸਹਾਏ, 30 ਨਵੰਬਰ (ਪਰਮਪਾਲ ਗੁਲਾਟੀ)- ਸਰਹੱਦੀ ਪਿੰਡ ਮੇਘਾ ਪੰਜ ਗਰਾਂਈ ਹਿਠਾੜ ਵਿਖੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਕੁਝ ਦਿਨ ਪਹਿਲਾ ਹੋਏ ਇੱਕ ਝਗੜੇ ਵਿਚ ਜਖ਼ਮੀ ਜੰਬਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ ਅਤੇ ਪੁਲਸ ਨੇ ਦਰਜ ਪਰਚੇ ਵਿਚ ਵਾਧਾ ਕਰਦੇ ਹੋਏ ਕਥਿਤ ਦੋਸ਼ੀਆਂ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ।  
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਪ੍ਰੇਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਮਰੇ ਵਾਲਾ, ਜਲਾਲਾਬਾਦ ਨੇ ਦੱਸਿਆ ਕਿ ਮੇਰੀ ਅਤੇ ਮੇਰੇ ਭਰਾ ਜੰਬਰ ਸਿੰਘ ਤੇ ਅਮਰ ਸਿੰਘ ਵਾਸੀ ਪਿੰਡ ਮੇਘਾ ਪੰਜ ਗਰਾਂਈ ਹਿਠਾੜ ਦੀ ਬਾਰਡਰ ਤਾਰ ਦੇ ਨਜ਼ਦੀਕ 4 ਕਿੱਲੇ 5 ਕਨਾਲਾਂ ਜਮੀਨ ਹੈ ਜੋ ਸਾਡੇ ਵਲੋਂ ਨਿਸ਼ਾਨਦੇਹੀ ਕਰਵਾਉਣ ਤੇ 5 ਕਨਾਲਾਂ ਜ਼ਮੀਨ ਦੌਲਤ ਸਿੰਘ ਵਲੋਂ ਲੈਣੀ ਆਈ ਸੀ ਜੋ ਕਿ ਖਾਲ•ੀ ਪਈ ਸੀ ਅਤੇ ਜਿਸਨੂੰ ਅਸੀ ਅਜੇ ਵਾਹ ਕੇ ਕਣਕ ਬੀਜਣੀ ਸੀ ਕਿ ਬੀਤੀ 16 ਨਵੰਬਰ ਨੂੰ ਸ਼ਾਮ ਕਰੀਬ 5 ਵਜੇ ਜਦੋਂ ਅਸੀਂ ਤਿੰਨੇ ਭਰਾ ਖੇਤ ਵਿਚ ਬੋਰ ਕਰ ਰਹੇ ਸੀ ਤਾਂ ਬਹਾਲ ਸਿੰਘ, ਮੱਲ ਸਿੰਘ, ਲਾਲ ਸਿੰਘ ਪੁੱਤਰਾਨ ਬਹਾਦਰ ਸਿੰਘ, ਦੌਲਤ ਸਿੰਘ ਪੁੱਤਰ ਨਾਦਰ ਸਿੰਘ, ਚਰਨਜੀਤ ਸਿੰਘ ਪੁੱਤਰ ਬਹਾਲ ਸਿੰਘ, ਬਲਦੇਵ ਸਿੰਘ ਪੁੱਤਰ ਹੰਸਾ ਸਿੰਘ, ਬਗੀਚਾ ਸਿੰਘ ਪੁੱਤਰ ਫੌਜਾ ਸਿੰਘ ਵਾਸੀਅਨ ਝੁੱਗੇ ਸੰਤਾ ਸਿੰਘ ਵਾਲੇ (ਛਾਂਗਾ ਰਾਏ ਉਤਾੜ) ਸਮੇਤ ਚਾਰ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਸਮੇਤ ਸਾਡੀ ਜ਼ਮੀਨ ਤੇ ਨਜਾਇਜ ਕਬਜਾ ਕਰਨਾ ਚਾਹਿਆ ਅਤੇ ਜਦੋਂ ਅਸੀਂ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉੁਕਤ ਵਿਅਕਤੀ ਮੇਰੇ ਭਰਾ ਜੰਬਰ ਸਿੰਘ ਅਤੇ ਸਾਡੇ ਗਲ ਪੈ ਗਏ ਲੜਾਈ ਦੌਰਾਨ ਮੇਰੇ ਭਰਾ ਜੰਬਰ ਸਿੰਘ ਨੂੰ ਸਿਰ 'ਤੇ ਗੰਭੀਰ ਸੱਟ ਲੱਗ ਗਈ। ਜਿਸ ਨੂੰ ਦੇਖ ਕੇ ਇਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਉਸਨੇ ਦੱਸਿਆ ਕਿ ਅਸੀਂ ਗੰਭੀਰ ਜਖ਼ਮੀ ਆਪਣੇ ਭਰਾ ਜੰਬਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਅਤੇ ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ 169 ਅਧੀਨ ਧਾਰਾ 308, 323, 447, 120ਬੀ, 148, 149 ਦਰਜ ਕਰ ਲਿਆ। ਪ੍ਰੇਮ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਦੌਰਾਨ ਮੇਰੇ ਭਰਾ ਜੰਬਰ ਸਿੰਘ ਦੀ ਮੌਤ ਗਈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਵਿਅਕਤੀਆਂ ਵਿਰੁੱਧ ਦਰਜ ਪਰਚੇ ਵਿਚ ਵਾਧਾ ਕਰਦੇ ਹੋਏ ਅਧੀਨ 302 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਪ੍ਰੇਮ ਸਿੰਘ ਨੇ ਦੋਸ਼ੀ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।  

Related Articles

Back to top button