ਹਿੰਦ -ਪਾਕਿ ਸਰਹੱਦ ਸੱਤਪਾਲ ਚੌਕੀ ਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਿਸ਼ਵ ਨੂੰ ਵਾਤਾਵਰਨ ਸੰਭਾਲ ਦਿਵਸ ਵਜੋਂ ਮਨਾਇਆ ।
ਹਿੰਦ -ਪਾਕਿ ਸਰਹੱਦ ਸੱਤਪਾਲ ਚੌਕੀ ਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਕੂਦਰਤ ਦਾ ਵਿਗੜਦਾ ਸੰਤੁਲਨ ਮਨੁੱਖੀ ਜੀਵਨ ਲਈ ਬੇਹੱਦ ਖਤਰਨਾਕ …ਕਮਾਂਡੈਟ ਸ਼ਿਵ ਓਮ
ਫਿਰੋਜ਼ਪੁਰ ( )ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਸਤਲੁਜ ਈਕੋ ਕਲੱਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਾਤਾਵਰਨ ਸੰਭਾਲ ਦਿਵਸ ਜ਼ੀਰੋ ਲਾਈਨ ਤੇ ਸਥਿਤ ਸਤਪਾਲ ਚੌਕੀ ਵਿੱਚ ਬੀਐਸਐਫ ਦੀ ਬਟਾਲੀਅਨ 136 ਦੇ ਸਹਿਯੋਗ ਨਾਲ ਡਾ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਦੀ ਅਗਵਾਈ ਵਿੱਚ ਮਨਾਇਆ ਗਿਆ ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਸਤਪਾਲ ਚੌਕੀ ਅਤੇ ਸਰਹੱਦ ਦੇ ਨਾਲ ਨਾਲ 50 ਤੋਂ ਵੱਧ ਫਲਦਾਰ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਭਾਸ਼ਣ, ਕਵਿਤਾ ਅਤੇ ਪੋਸਟਰ ਮੇਕਿੰਗ
ਮੁਕਾਬਲਿਆਂ ਰਾਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਪਵਨ ਗੁਰੂ ਪਾਣੀ ਪਿਤਾ….. ਪ੍ਰਤੀ ਜਾਗਰੂਕ ਕੀਤਾ। ਸਮਾਗਮ ਵਿੱਚ ਬੀ ਐਸ ਐਫ ਬਟਾਲੀਅਨ 136 ਦੇ ਕਮਾਂਡੈਂਟ ਸ੍ਰੀ ਸ਼ਿਵ ਓਮ ਬਤੌਰ ਮੁੱਖ ਮਹਿਮਾਨ ਪਹੁੰਚੇ, ਸ਼ਮਸ਼ੇਰ ਸਿੰਘ ਕੰਪਨੀ ਕਮਾਂਡਰ ਚੌਕੀ ਸ਼ਾਮੇ ਕੇ ,ਦੇਵ ਮੁਨੀ ਰਾਏ ਚੌਕੀ ਇੰਚਾਰਜ, ਪਾਰਸ ਖੁਲਰ ਸਟੇਟ ਅਵਾਰਡੀ ਅਧਿਆਪਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਡਾ. ਸਤਿੰਦਰ ਸਿੰਘ ਨੇ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸੱਚੀ ਸ਼ਰਧਾ ਹੈ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਤਾਂ ਜ਼ਰੂਰ ਮਨਾ ਰਹੇ ਹਾਂ ਪਰ ਗੁਰੂ ਸਾਹਿਬ ਦੇ ਦੱਸੇ ਰਸਤੇ ਦੇ ਉਲਟ ਚੱਲ ਕੇ ਹਵਾ ,ਪਾਣੀ ਅਤੇ ਧਰਤੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰੂ ,ਪਿਤਾ ਅਤੇ ਮਾਤਾ ਦਾ ਦਰਜਾ ਦਿੱਤਾ ਹੈ ਉਨ੍ਹਾਂ ਤਿੰਨਾਂ ਨੂੰ ਹੀ ਬੇਹੱਦ ਜ਼ਹਿਰੀਲਾ ਕਰ ਦਿੱਤਾ ਹੈ ਸ਼ੁੱਧ ਹਵਾ ਅਤੇ ਪਾਣੀ ਪੰਜਾਬ ਵਿੱਚ ਬੀਤੇ ਸਮੇਂ ਦੀ ਗੱਲ ਹੋ ਗਈ ਹੈ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦਾ 550ਵਾ ਪ੍ਰਕਾਸ਼ ਉਤਸਵ ਵਾਤਾਵਰਨ ਸੰਭਾਲ ਨੂੰ ਸਮਰਪਿਤ ਹੋਣਾ ਚਾਹੀਦਾ ਹੈ ।
ਸ੍ਰੀ ਸ਼ਿਵ ਓਮ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਕੂਲ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਕੀਤੀ ਮਿਹਨਤ ਪੂਰੀ ਜ਼ਿੰਦਗੀ ਖੁਸ਼ਹਾਲ ਬਣਾ ਸਕਦੀ ਹੈ, ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਦਾ ਪਾਠ ਪੜਾਇਆ, ਸਾਦਾ ਜੀਵਨ ਅਤੇ ਉੱਚੀ ਸੋਚ ਰੱਖਣ ਦੀ ਪ੍ਰੇਰਨਾ ਦਿੱਤੀ ਉਨ੍ਹਾਂ ਨੇ ਆਪਣੇ ਹਰ ਜਨਮ ਦਿਨ ਤੇ ਇਕ ਪੌਦਾ ਲਗਾਉਣ ਅਤੇ ਉਸ ਦੀ ਸੰਭਾਲ ਕਰਨ ਦੀ ਗੱਲ ਕਹੀ ਉਨ੍ਹਾਂ ਨੇ ਝੋਨੇ ਦੀ ਪਰਾਲੀ ਨਾ ਸਾੜਨ ,ਕੀਟਨਾਸ਼ਕ ਅਤੇ ਖਾਦਾਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਇੱਕ ਵਾਰ ਵਰਤੋਂ ਹੋਣ ਵਾਲੇ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਤਾ ਜੋ ਕੁਦਰਤ ਦਾ ਸੰਤੁਲਨ ਬਨਿਆ ਰਹੇ ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਰਮਿੰਦਰ ਸਿੰਘ ਨੇ ਬਾਖੁਬੀ ਨਿਭਾਈ । ਜਾਗਰੁਕਤਾ ਮੁਹਿੰਮ ਨੁੰ ਸਫਲ ਬਨਾਉਣ ਵਿਚ ਈਕੋ ਕਲੱਬ ਦੇ ਇੰਚਾਰਜ ਸਰੁਚੀ ਮਹਿਤਾ ,ਰਜੇਸ਼ ਕੁਮਾਰ, ਪ੍ਰਿਤਪਾਲ ਸਿੰਘ , ਪ੍ਰਮਿੰਦਰ ਸਿੰਘ ਅਤੇ ਸਮੁਹ ਕਲੱਬ ਮੈਂਬਰਾ ਦਾ ਵਿਸ਼ੇਸ ਯੋਗਦਾਨ ਰਿਹਾ । ਪ੍ਰੋਗਰਾਮ ਵਿਚ ਬੀ ਐਸ ਐਫ ਦੇ ਜਵਾਨਾ ਤੋਂ ਇਲਾਵਾ ਪਿੰਡ ਵਾਸੀ ਅਤੇ ਸਕੂਲ ਸਟਾਫ ਮਿਨਾਕਸ਼ੀ ਸ਼ਰਮਾ, ਜੋਗਿੰਦਰ ਸਿੰਘ, ਦਵਿੰਦਰ ਕੁਮਾਰ, ਅਰੁਣ ਕੁਮਾਰ, ਵਿਜੇ ਭਾਰਤੀ, ਅਮਰਜੀਤ ਕੌਰ ਬਲਜੀਤ ਕੌਰ, ਸੁਚੀ ਜੈਨ ,ਪ੍ਰਵੀਨ ਬਾਲਾ ,ਸੰਦੀਪ ਕੁਮਾਰ ਅਤੇ ਮਹਿਮਾ ਕਸ਼ਅਪ ਵਿਸ਼ੇਸ਼ ਤੋਰ ਤੇ ਹਾਜਿਰ ਸਨ।