Ferozepur News

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦਾ ਮੀਤ ਚੇਅਰਮੈਨ ਬਣਨ ਮਗਰੋਂ  ਗੁਰੂਦੁਆਰਾ ਸਾਰਾਗੜ੍ਹੀ ਵਿਖੇ ਨਤਮਸਤਕ ਹੋਏ ਐਡਵੋਕੇਟ  ਵਿਕਰਮ ਕੰਬੋਜ਼

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦਾ ਮੀਤ ਚੇਅਰਮੈਨ ਬਣਨ ਮਗਰੋਂ
 ਗੁਰੂਦੁਆਰਾ ਸਾਰਾਗੜ੍ਹੀ ਵਿਖੇ ਨਤਮਸਤਕ ਹੋਏ ਐਡਵੋਕੇਟ  ਵਿਕਰਮ ਕੰਬੋਜ਼
– ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਰੋਡ ਸ਼ੋ ਕਰਦਿਆਂ ਪਹੁੰਚੇ ਗੋਲੂ ਕਾ ਮੋੜ
-ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਉਚੇਚੇ ਤੌਰ 'ਤੇ ਰਹੇ ਹਾਜ਼ਰ

ਫਿਰੋਜ਼ਪੁਰ 29 ਸਤੰਬਰ , 2019: ਐਡਵੋਕੇਟ ਵਿਕਰਮ ਕੰਬੋਜ਼ ਨੂੰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦਾ ਮੀਤ ਚੇਅਰਮੈਨ ਨਿਯੁੱਕਤ ਕੀਤੇ ਜਾਣ ਮਗਰੋਂ ਐਤਵਾਰ ਨੂੰ ਵਿਕਰਮ ਕੰਬੋਜ਼ ਫਿਰੋਜ਼ਪੁਰ ਪਹੁੰਚੇ ਅਤੇ ਗੁਰੂਦੁਆਰਾ ਸਾਰਾਗੜ੍ਹੀ ਵਿਖੇ ਨਤਮਸਤਕ ਹੋਏ। ਇਸ ਮੋਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ ਅਤੇ ਵਿਕਰਮ ਕੰਬੋਜ਼ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਉਪਰੰਤ ਸੈਂਕੜੇ ਗੱਡੀਆਂ ਦੇ ਕਾਫਲੇ 'ਤੇ ਹਜ਼ਾਰਾਂ ਸਮੱਰਥਕਾਂ ਦੇ ਨਾਲ ਐਡਵੋਕੇਟ ਕੰਬੋਜ਼ ਫਿਰੋਜ਼ਪੁਰ ਤੋਂ ਗੋਲੂ ਕਾ ਮੋੜ ਵੱਲ ਰਵਾਨਾ ਹੋਏ। ਇਸ ਮੋਕੇ ਜੰਗਾਂ ਵਾਲਾ ਮੋੜ , ਅਲਫੂ ਕੇ , ਪਿੰਡੀ ਅਤੇ ਹੋਰ ਕਈ ਥਾਵਾਂ 'ਤੇ ਉਨ੍ਹਾਂ ਦਾ ਪੂਰੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਡੇਰਾ ਭਜਨ ਗੜ੍ਹ ਪਹੁੰਚ ਕੇ ਮੱਥਾ ਟੇਕਿਆ ਵਾਹਿਗੁਰੂ ਦਾ ਅਸ਼ੀਰਵਾਦ ਲਿਆ।  ਇਸ ਮੋਕੇ ਆਪਣੇ ਸੰਬੋਧਨ ਵਿਚ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਖਿਆ ਕਿ ਮੋਜੂਦਾ ਸਮੇਂ ਵਿਚ ਚੰਗੇ ਸਮਾਜ ਦੀ ਸਿਰਜਨਾ ਲਈ ਨੌਜਵਾਨਾਂ ਨੂੰ ਅਗੁਵਾਈ ਕਰਨੀਂ ਚਾਹੀਦੀ ਹੈ। ਇਸੇ ਕੜੀ ਤਹਿਤ ਉਨ੍ਹਾਂ ਐਡਵੋਕੇਟ ਵਿਕਰਮ ਕੰਬੋਜ਼ ਨੂੰ ਪੰਜਾਬ ਯੂਥ ਡਿਵੈਲਪਮੈਟ ਬੋਰਡ ਦਾ ਵਾਈਸ ਚੇਅਰਮੈਨ ਨਿਯੁੱਕਤ ਕੀਤਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਐਡਵੋਕੇਟ ਵਿਕਰਮ ਕੰਬੋਜ਼ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਜੋੜ ਕੇ ਯੂਥ ਅਤੇ ਸਮਾਜ ਨੂੰ ਨਵੀਂ ਸੇਧ ਦੇਣਗੇ। ਇਸ ਤੋਂ ਉਪਰੰਤ ਵੱਖ ਵੱਖ ਥਾਵਾਂ ਤੋਂ ਆਏ ਸਮੱਰਥਕਾਂ  ਨੂੰ ਸੰਬੋਧਨ ਕਰਦਿਆਂ ਐਡਵੋਕੇਟ ਵਿਕਰਮ ਕੰਬੋਜ਼ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਉਨ੍ਹਾਂ ਨੂੰ ੂਪੰਜਾਬ ਦੇ ਯੂਥ ਦੀ ਸੇਵਾ ਕਰਨ ਲਈ  ਜੋ ਜਿੰਮੇਵਾਰ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਉਸ ਨੂੰ ਨਿਭਾਉਣਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਯੂਥ ਵਿਚ ਨਸ਼ਿਆਂ ਵਰਗੀ ਅਲਾਮਤ ਨੂੰ ਦੂਰ ਕਰਨਾ ਅਤੇ ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਕਰਨਾ ਹੀ ਉਨ੍ਹਾਂ ਦੀ ਪਹਿਲ ਹੋਵੇਗੀ। ਵਿਕਰਮ ਕੰਬੋਜ਼ ਨੇ ਆਖਿਆ ਕਿ ਪੰਜਾਬ ਵਿਚ ਯੂਥ ਕਲੱਬਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਕੇ ਨੌਜਵਾਨਾਂ ਨੂੰ ਨਵੇਂ ਸਮਾਜ ਦੀ ਸਿਰਜਨਾ ਵੱਲ ਅੱਗੇ ਆਉਣ ਲਈ ਪ੍ਰੇਰਿਕ ਕਰਨਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਯੂਥ ਨੂੰ ਟਰੈਫਿਕ ਸਮੱਸਿਆ, ਵਾਤਾਵਰਣ ਦੀ ਸਾਂਭ ਸੰਭਾਲ ਅਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੀਆਂ ਜੜਾਂ ਨੂੰ ਖਤਮ ਕਰਨ ਲਈ ਕੁਦਰਤੀ ਸਰੌਤਾਂ ਵਿਚ ਕੈਮੀਕਲਾਂ ਦੀ ਕੀਤੀ ਜਾ ਰਹੀ ਵਰਤੋਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੋਕੇ ਸੀਨੀਅਰ ਕਾਂਗਰਸੀ ਆਗੂ ਅਨੁਮੀਤ ਸਿੰਘ 'ਹੀਰਾ ਸੋਢੀ', ਰਘੂਮੀਤ ਸਿੰਘ ਸੋਢੀ, ਇਕਬਾਲ ਕੰਬੋਜ਼ 'ਪਾਲਾ ਬੱਟੀ' , ਸੁਭਾਸ਼ ਕੰਬੋਜ਼ ਪਿੰਡੀ ਚੇਅਰਮੈਨ ਡੀਸੀਯੂ, ਸੁਖਦੇਵ ਰਾਜ ਬੱਟੀ ਸੋਸ਼ਲ ਵਰਕਰ, ਗਿਆਨ ਚੰਦ ਬੱਟੀ, ਵੇਦ ਪ੍ਰਕਾਸ਼ ਸਾਬਕਾ ਚੇਅਰਮੈਨ ਬਲਾਕ ਸੰਮਤੀ, ਹੰਸਰਾਜ ਬੱਟੀ ਸਾਬਕਾ ਚੇਅਰਮੈਨ, ਭੀਮ ਕੰਬੋਜ਼ ਸਰਪੰਚ,ਹਰਮੀਤ ਕੰਬੋਜ਼, ਸੰਦੀਪ ਕੰਬੋਜ਼ ਸਰਪੰਚ, ਕੇਵਲ ਹਾਂਡਾ, ਬਲਦੇਵ ਨੰਬਰਦਾਰ ਦਵਿੰਦਰ ਸਿੰਘ ਜੰਗ, ਵਿਨੋਦ ਸਰਪੰਚ, ਵਿੱਕੀ ਸਿੱਧੂ ਔਐਸਡੀ , ਨਸੀਬ ਸਿੰਘ ਸੰਧੂ, ਜੋਗਿੰਦਰ ਪਾਲ ਭਾਟਾ, ਅਮਿੰ੍ਰਤਪਾਲ ਸਿੰਘ, ਭੂਪ ਚੰਦ ਸਰਪੰਚ, ਭਜਨ ਲਾਲ ਸਰਪੰਚ, ਸੁਰਿੰਦਰ    ਕੰਬੋਜ਼, ਹਰਬੰਸ ਲਾਲ ਪੱਪੂ ਸੰਧਾ ਤੋਂ ਇਲਾਵਾ ਕਈ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ ਵੀ ਹਾਜ਼ਰ ਸਨ।

Related Articles

Back to top button