Ferozepur News

ਹਾਰਮੋਨੀ ਮੈਡੀਕਲ ਕਾਲਜ ਦੇ ਮਾਹਿਰ ਡਾਕਟਰ ਵੀ ਵੋਟਰ ਜਾਗਰੂਕਤਾ ਮੁਹਿੰਮ ‘ਚ ਬਣੇ ਭਾਗੀਦਾਰ

ਸਵੀਪ ਮੁਹਿੰਮ ਤਹਿਤ ਨੌਜਵਾਨਾਂ ਅਤੇ ਮਹਿਲਾ ਵੋਟਰਾਂ ਨੂੰ ਵੋਟ ਪਾਉਣ ਲਈ ਕੀਤਾ ਪ੍ਰੇਰਿਤ

ਹਾਰਮੋਨੀ ਮੈਡੀਕਲ ਕਾਲਜ ਦੇ ਮਾਹਿਰ ਡਾਕਟਰ ਵੀ ਵੋਟਰ ਜਾਗਰੂਕਤਾ ਮੁਹਿੰਮ 'ਚ ਬਣੇ ਭਾਗੀਦਾਰ

ਹਾਰਮੋਨੀ ਮੈਡੀਕਲ ਕਾਲਜ ਦੇ ਮਾਹਿਰ ਡਾਕਟਰ ਵੀ ਵੋਟਰ ਜਾਗਰੂਕਤਾ ਮੁਹਿੰਮ ‘ਚ ਬਣੇ ਭਾਗੀਦਾਰ।

ਸਵੀਪ ਮੁਹਿੰਮ ਤਹਿਤ ਨੌਜਵਾਨਾਂ ਅਤੇ ਮਹਿਲਾ ਵੋਟਰਾਂ ਨੂੰ ਵੋਟ ਪਾਉਣ ਲਈ ਕੀਤਾ ਪ੍ਰੇਰਿਤ।

ਫਿਰੋਜ਼ਪੁਰ (। ) ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀ ਰਜੇਸ਼ ਧੀਮਾਨ ਆਈ ਏ ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਸਵੀਪ ਪ੍ਰੋਗਰਾਮਾਂ ਦੀ ਲੜੀ ਵਿੱਚ ਨੌਜਵਾਨਾਂ ਅਤੇ ਮਹਿਲਾ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਅੱਜ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਸਥਾਨਕ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਚੇਅਰਮੈਨ ਧਰਮਪਾਲ ਬਾਂਸਲ ਦੇ ਸਹਿਯੋਗ ਨਾਲ ਕਰਵਾਇਆ ਗਿਆ । ਜਿਸ ਵਿੱਚ ਹਸਪਤਾਲ ਦੇ 21 ਮਾਹਿਰ ਡਾਕਟਰਾਂ ਨੇ ਨੌਜਵਾਨ ਵਰਗ ਅਤੇ ਮਹਿਲਾ ਵੋਟਰਾਂ ਨੂੰ ਵੋਟ ਦੀ ਮਹੱਤਤਾ ਨੂੰ ਦਰਸਾਉਂਦੇ ਪ੍ਰਭਾਵਸ਼ਾਲੀ ਸੰਦੇਸ਼ ਦਿੱਤੇ ।
ਇਸ ਮੌਕੇ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਾਲਜ ਪ੍ਰਬੰਧਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਤੇ ਵੋਟ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਲੋਕਤੰਤਰ ਦੀ ਮਜਬੂਤੀ ਲਈ ਅਤੇ ਆਪਣੀ ਆਵਾਜ਼ ਨੂੰ
ਸੰਸਦ ਤੱਕ ਪਹੁੰਚਾਉਣਾ ਚਾਹੁੰਦੇ ਹਨ ਤਾਂ ਉਹ ਆਪਣੇ ਮਨਪਸੰਦ ਲੀਡਰ ਨੂੰ ਵੋਟ ਪਾ ਕੇ ਲੋਕ ਸਭਾ ਵਿੱਚ ਭੇਜਣ ।ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਵੋਟ ਪਾਉਣ ਦੇ ਨਾਲ ਨਾਲ ਵੋਟਰ ਸੇਵਕਾਂ ਦੀ ਭੂਮਿਕਾ ਵੀ ਨਿਭਾਉਣ ।ਬਜ਼ੁਰਗ , ਦਿਵਿਆਂਗ ਅਤੇ ਹੋਰ ਲੋੜਵੰਦ ਵੋਟਰਾਂ ਨੂੰ ਵੋਟ ਪਾਉਣ ਲਈ ਲੈ ਕੇ ਜਾਣ ਅਤੇ ਛੱਡ ਕੇ ਆਉਣ ਵਿੱਚ ਸਹਾਇਤਾ ਜਰੂਰ ਕਰਨ। ਉਨਾਂ ਨੇ ਵੋਟ ਵਾਲੇ ਦਿਨ 01 ਜੂਨ ਨੂੰ ਪੋਲਿੰਗ ਬੂਥਾਂ ਤੇ ਮਿਲਣ ਵਾਲੀਆਂ ਸਹੂਲਤਾਂ ਦਾ ਵੀ ਜ਼ਿਕਰ ਕੀਤਾ ਅਤੇ ਵਿਦਿਅਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਜੂਨ ਨੂੰ ਪੋਲਿੰਗ ਬੂਥਾਂ ਤੇ ਠੰਡੇ ਪਾਣੀ ਦੀ ਛਬੀਲ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਿਯੋਗ ਕਰਨ। ਉਹਨਾਂ ਕਿਹਾ ਕਿ ਦੇਸ਼ ਦੇ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੇ ਸਵੀਪ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਦਿਅਕ ਸੰਸਥਾਵਾਂ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।
ਚੇਅਰਮੈਨ ਧਰਮਪਾਲ ਬਾਂਸਲ ਅਤੇ ਕਿਰਨ ਬਾਂਸਲ ਨੇ ਲੜਕੀਆਂ ਨੂੰ ਵੋਟਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਦਿੱਤੀ । ਉਹਨਾਂ ਕਿਹਾ ਕਿ ਵੋਟਾਂ ਵਿੱਚ ਔਰਤਾਂ ਦੀ ਭਾਗੀਦਾਰੀ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ, ਜਦੋਂ ਕਿ ਸੰਵਿਧਾਨ ਮੁਤਾਬਕ ਦੋਹਾਂ ਨੂੰ ਬਰਾਬਰ ਦਾ ਹੱਕ ਹੈ । ਸੋ, ਸਾਨੂੰ ਸਾਰਿਆਂ ਨੂੰ ਮਿਲ ਕੇ ਆਪ ਵੋਟ ਪਾਉਣ ਜਾਣਾ ਹੈ ਅਤੇ ਆਪਣੀ ਮਾਂ, ਭੈਣ, ਦਾਦੀ ਆਦਿ ਸਭ ਔਰਤ ਵੋਟਰਾਂ ਨੂੰ ਵੋਟ ਪਾਉਣ ਲਈ ਲਈ ਲੈ ਕੇ ਜਾਣਾ ਚਾਹੀਦਾ ਹੈ ਤਾਂ ਜ਼ੋ ਔਰਤਾਂ ਦੀਆਂ ਵੋਟਾਂ ਜਿਆਦਾ ਗਿਣਤੀ ਵਿੱਚ ਪੈ ਸਕਣ ।
ਸਵੀਪ ਟੀਮ ਦੇ ਮੈਂਬਰ ਕਮਲ ਸ਼ਰਮਾ ਅਤੇ ਰਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਵੋਟਰ ਹੈਲਪ ਲਾਈਨ ਐਪ ਦੀ ਸਾਰੀ ਜਾਣਕਾਰੀ ਮੁੱਹਈਆ ਕਰਵਾਈ ,ਚੋਣ ਜਾਬਤੇ ਸਬੰਧੀ ਜਾਣਕਾਰੀ ਦਿੱਤੀ, ਸੀ ਵਿਜਲ ਐਪ ਤੇ ਹੈਲਪ ਲਾਈਨ ਨੰਬਰ 1950 ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਈ ਵੀ ਐਮ ਸਬੰਧੀ ਵਿਦਿਆਰਥੀਆਂ ਦੇ ਭਰਮ ਦੂਰ ਕੀਤੇ ਅਤੇ ਵੀ ਵੀ ਪੈਟ ਮਸ਼ੀਨ ਬਾਰੇ ਜਾਣਕਾਰੀ ਸਾਂਝੀ ਕੀਤੀ। ਕਾਲਜ ਵਿਦਿਆਰਥੀਆਂ ਵੱਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦੇ ਦਿਲ ਖਿੱਚਵੇਂ ਪੋਸਟਰ ਪ੍ਰਦਰਸ਼ਿਤ ਕੀਤੇ ਗਏ।
ਪ੍ਰਿੰਸੀਪਲ ਡਾ ਸੁਮਨ ਲਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਵੀਪ ਟੀਮ ਵੱਲੋਂ ਦਿੱਤੀ ਜਾਣਕਾਰੀ ਉੱਤੇ ਅਮਲ ਕਰਨ ਲਈ ਪ੍ਰੇਰਿਆ । ਇਸ ਸਮੇਂ ਕਾਲਜ ਸਟਾਫ਼,ਵਿਦਿਆਰਥੀਆਂ ਤੋ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਡਾ. ਸੁਮਨ ਲਤਾ ਪ੍ਰਿੰਸੀਪਲ , ਕਮਲ ਸ਼ਰਮਾ ਸਵੀਪ ਕੋਆਰਡੀਨੇਟਰ, ਰਜਿੰਦਰ ਕੁਮਾਰ ਇੰਚਾਰਜ ਸਵੀਪ ਵਿਡੀਉਗ੍ਰਾਫੀ ਟੀਮ,ਡਾ ਸਖਾਰਾਮ ਪੇੰਦਕਰ , ਡਾ ਹੇਮ ਸੇਠੀ, ਡਾ ਪ੍ਰਦੀਪ ਸੇਠੀ, ਡਾ ਮਹਿੰਦਰ ਪਾਲ ਸਿੰਘ, ਡਾ ਸ਼ਿਖਾ ਸੀਕਰੀ, ਡਾ ਸਿਮਰਪ੍ਰੀਤ ਕੌਰ, ਡਾ ਅਭਿਸ਼ੇਕ ਗੁਲੇਰਿਆ , ਡਾ ਪੂਜਾ , ਡਾ ਮੋਨਿਕਾ ਸ਼ਰਮਾ, ਡਾ ਕਰਿਸ਼ਮਾ, ਡਾ ਸ਼ਿਖਾ ਖੋਖਰ, ਡਾ ਅਭਿਸ਼ੇਕ ਸ਼ਰਮਾ, ਡਾ ਸੰਜੇ ਸ਼ਰਮਾ , ਡਾ ਕੁਸ਼ਲ, ਡਾ ਗੁਰਪਿੰਦਰ ਸੈਣੀ, ਡਾ ਨੀਰਜਾ ਠਾਕੁਰ, ਡਾ ਸਵਿਤਾ ,ਡਾ ਜੋਤੀ ਸ਼ਰਮਾ , ਡਾ ਹਿਤੇਸ਼ ,ਡਾ ਹਰਜਿੰਦਰ ਸਿੰਘ ਅਤੇ ਸਮੀਰ ਕੁਮਾਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Related Articles

Leave a Reply

Your email address will not be published. Required fields are marked *

Back to top button