Ferozepur News

ਹਰਮੀਤ ਸਿੰਘ ਵਿਦਿਆਰਥੀ ਕਾਨੂੰਗੋ ਨੂੰ ਪ੍ਰਧਾਨ 2018-2020 ਲਈ ਚੁਣਿਆ ਗਿਆ

Ferozepur, August 30, 2018: ਅੱਜ ਦੀ ਰੈਵੀਨਿਊ ਕਾਨੂੰਗੋ ਅੈਸੋਸ਼ੀਏਸ਼ਨ ਜ਼ਿਲਾ ਫਿਰੋਜ਼ਪੁਰ ਦੀ ਮੀਟਿੰਗ ਸ਼੍ਰੀ ਸ਼ਿਵ ਕੁਮਾਰ ਕਾਨੂੰਗੋ ਸਾਬਕਾ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਅੱਗਲੇ ਦੋ ਸਾਲਾਂ(2018-2020) ਲਈ ਦੀ ਰੈਵੀਨਿਊ ਕਾਨੂੰਗੋ ਅੈਸੋਸ਼ੀਏਸ਼ਨ ਜ਼ਿਲਾ ਫਿਰੋਜ਼ਪੁਰ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਸਰਦਾਰ ਹਰਮੀਤ ਸਿੰਘ ਵਿਦਿਆਰਥੀ ਕਾਨੂੰਗੋ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਬਾਡੀ ਚੁਨਣ ਦਾ ਅਧਿਕਾਰ ਦਿੱਤਾ ਗਿਆ।

ਉਨ੍ਹਾਂ ਵੱਲੋਂ ਬਾਡੀ ਦਾ ਵਿਸਥਾਰ ਕਰਦਿਆਂ ਸਰਦਾਰ ਨਿਸ਼ਾਨ ਸਿੰਘ ਸਦਰ ਕਾਨੂੰਗੋ ਅਤੇ ਸ਼ਿਵ ਕੁਮਾਰ ਕਾਨੂੰਗੋ ਨੂੰ ਸਰਪੱਰਸਤ, ਸ੍ਰ ਬਲਜਿੰਦਰ ਸਿੰਘ ਨੂੰ ਜਰਨਲ ਸਕੱਤਰ, ਸ੍ਰ ਸੰਤੋਖ ਸਿੰਘ  ਤੱਖੀ ਖਜਾਨਚੀ, ਸ੍ਰ ਗੁਰਤੇਜ ਸਿੰਘ ਗਿੱਲ (ਸੰਤੂ ਵਾਲਾ)ਨੁਮਾਇੰਦਾ ਪੰਜਾਬ, ਸ੍ਰ ਬਲਕਾਰ ਸਿੰਘ ਅਤੇ ਸ੍ਰ ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸ੍ਰ ਗੁਰਦੀਪ ਸਿੰਘ ਅਤੇ ਸ੍ਰ ਪਰਮਿੰਦਰ ਸਿੰਘ ਮੀਤ ਪ੍ਰਧਾਨ, ਸ਼੍ਰੀ ਅਸ਼ੋਕ ਸੇਠੀ ਸਹਾਇਕ ਖਜਾਨਚੀ, ਸ੍ਰ ਪਰਮਪਾਲ ਸਿੰਘ ਅਤੇ ਸ੍ਰ ਲਖਬੀਰ ਸਿੰਘ ਪ੍ਰੈਸ ਸਕੱਤਰ ਬਣਾਇਆ ਗਿਆ।

ਅੰਤ ਵਿੱਚ ਪ੍ਰਧਾਨ ਹਰਮੀਤ ਵਿਦਿਆਰਥੀ ਜੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਸਾਰੀ ਬਾਡੀ ਨੂੰ ਨਾਲ ਲੈਕੇ ਪੂਰੀ ਤਨਦੇਹੀ ਨਾਲ ਨਿਭਾਉਣ ਗੇ।

Related Articles

Back to top button