Ferozepur News

ਸ.ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ ਵੱਲੋਂ ਐਮ.ਪੀ.ਲੈਂਡ ਫ਼ੰਡਾਂ ਸਬੰਧੀ ਰੀਵਿਊ ਮੀਟਿੰਗ

ਸ.ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ ਵੱਲੋਂ ਐਮ.ਪੀ.ਲੈਂਡ ਫ਼ੰਡਾਂ ਸਬੰਧੀ ਰੀਵਿਊ ਮੀਟਿੰਗ
ਸਬੰਧਤ ਵਿਭਾਗ ਹੋ ਚੁੱਕੇ ਕੰਮਾਂ ਤੇ ਵਰਤੋਂ ਸਰਟੀਫਿਕੇਟ ਤੁਰੰਤ ਜਮਾਂ ਕਰਵਾਉਣ :ਖਰਬੰਦਾ
16ਵੀ ਲੋਕ ਸਭਾ ਦੌਰਾਨ ਫਿਰੋਜ਼ਪੁਰ ਲੋਕ ਸਭਾ ਹਲਕੇ ਨੂੰ ਵਿਕਾਸ ਕੰਮਾਂ ਲਈ ਮਿਲੇ 1314..53 ਲੱਖ ਰੁਪਏ
ਸ.ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ ਵੱਲੋਂ ਐਮ.ਪੀ.ਲੈਂਡ ਫ਼ੰਡਾਂ ਸਬੰਧੀ ਰੀਵਿਊ ਮੀਟਿੰਗ
ਫਿਰੋਜਪੁਰ 7 ਮਈ 2016( ) ਲੋਕ ਸਭਾ ਹਲਕਾ ਫਿਰੋਜਪੁਰ ਨੂੰ ਐਮ.ਪੀ.ਲੈਂਡ ਸਕੀਮ ਅਧੀਨ ਵੱਖ ਵੱਖ ਵਿਕਾਸ ਕੰਮਾਂ ਲਈ ਜਾਰੀ ਰਾਸ਼ੀ ਅਤੇ ਕੰਮਾਂ ਦੇ ਰੀਵਿਊ ਮੀਟਿੰਗ ਡੀ.ਸੀ.ਮੀਟਿੰਗ ਹਾਲ ਵਿਖੇ ਸ.ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ ਫਿਰੋਜਪੁਰ ਅਤੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ  ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.ਸ਼ੇਰ ਸਿੰਘ ਘੁਬਾਇਆ ਨੇ ਦੱਸਿਆ ਕਿ 16ਵੀ ਲੋਕ ਸਭਾ ਜਿਹੜੀ ਕੀ ਸਾਲ 2014-15 ਤੋ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਵੱਖ ਵੱਖ ਸਾਲਾ ਦੌਰਾਨ ਲੋਕ ਸਭਾ ਹਲਕਾ ਫਿਰੋਜਪੁਰ ਨੂੰ  1314.53 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ, ਜਿਸ ਵਿੱਚੇ 1053.15 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਵਿਚ ਤਿੰਨ ਜ਼ਿਲ੍ਹੇ ਫਿਰੋਜਪੁਰ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਏਰੀਆ ਆਉਂਦਾ ਹੈ ਅਤੇ ਐਮ.ਪੀ ਲੈਡ ਸਕੀਮ ਦਾ ਨੋਡਲ ਜ਼ਿਲ੍ਹਾ ਫਿਰੋਜਪੁਰ ਹੈ ਇਸ ਜ਼ਿਲ੍ਹੇ ਵੱਲੋਂ ਇਮਪਲੀਮੈਟਿੰਗ ਜ਼ਿਲ੍ਹੇ ਵੱਜੋ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਨੂੰ ਵੀ ਇਸ ਵਿਚੋਂ ਰਾਸ਼ੀ  ਜਾਰੀ ਕੀਤੀ ਗਈ ਹੈ ।
ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਵੱਲੋਂ ਵੱਖ ਵੱਖ ਸਾਲਾਂ ਦੌਰਾਨ ਜਾਰੀ ਕੀਤੀ ਰਾਸ਼ੀ ਦੇ ਬਕਾਇਆ ਪਏ ਵਰਤੋ ਸਰਟੀਫਿਕੇਟਾਂ ਬਾਰੇ ਰੀਵਿਊ ਕੀਤਾ ਗਿਆ ਅਤੇ ਸਬੰਧਤ ਬੀ.ਡੀ.ਪੀ.ੳ ਅਤੇ ਈ.ੳ ਫਿਰੋਜਪੁਰ ਸ਼ਹਿਰ ਨੂੰ ਹਦਾਇਤ ਕੀਤੀ ਕਿ ਰਾਸ਼ੀ ਜਾਰੀ ਹੋਣ ਤੋ ਬਾਅਦ ਵਿਕਾਸ ਕਾਰਜ ਜਲਦੀ ਤੋ ਜਲਦੀ ਪੂਰੇ ਕਰਵਾ ਕੇ ਇਸ ਦੇ ਵਰਤੋ ਸਰਟੀਫਿਕੇਟ ਦਫ਼ਤਰ ਡੀ.ਈ.ਐਸ.ਏ ਵਿਖੇ ਭੇਜੇ ਜਾਣ ਕਰਨ ਤਾਂ ਜੋ ਸਰਕਾਰ ਪਾਸੋਂ ਅਗਲੀ ਕਿਸ਼ਤ ਲੈਣ ਸਮੇਂ ਮੁਸ਼ਕਿਲ ਪੇਸ਼ ਨਾ ਆਵੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਵਨੀਤ ਕੁਮਾਰ ਅਤੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ.ਚਰਨਦੀਪ ਸਿੰਘ, ਸ੍ਰੀ ਵਿਭੋਰ ਸ਼ਰਮਾ ਡੀ.ਐਸ.ਪੀ., ਡੀ.ਈ.ਐਸ.ਏ ਸ੍ਰੀਮਤੀ ਪ੍ਰਵੀਨ ਕੁਮਾਰ, ਸੰਜੀਵ ਮੈਨੀ  ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Back to top button