Ferozepur News

ਚੰਗੀਆਂ ਸੇਵਾਵਾਂ ਦੇਣ ਬਦਲੇ ਡਿਪਟੀ ਕਮਿਸ਼ਨਰ ਨੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੀਤਾ ਸਨਮਾਨਿਤ

ਫਿਰੋਜ਼ਪੁਰ  ( Tarun Jain )

ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ.ਚੰਦਰ ਗੈਂਦ ਵੱਲੋਂ ਪ੍ਰਸ਼ਾਸਨਿਕ ਕਾਰਜਾਂ ਵਿੱਚ ਵਧੀਆ ਕਾਰਗੁਜ਼ਾਰੀ ਲਈ ਡੀ.ਸੀ ਦਫ਼ਤਰ ਅਤੇ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਫ਼ਿਰੋਜ਼ਪੁਰ ਸ਼੍ਰੀ ਅਸ਼ੋਕ ਬਹਿਲ ਮੌਜੂਦ ਸਨ।
ਡਿਪਟੀ ਕਮਿਸ਼ਨਰ ਵੱਲੋਂ ਸ੍ਰੀਮਤੀ ਪ੍ਰੇਮ ਕੁਮਾਰੀ ਪੀ.ਏ. ਟੂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਦਿਨੇਸ਼ ਕੁਮਾਰ ਚੱਢਾ ਐਡੀਸ਼ਨਲ ਪੀ.ਏ. ਟੂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਤਲਵਿੰਦਰ ਸਿੰਘ ਈ.ਟੀ.ਟੀ. ਅਧਿਆਪਕ ਸ.ਪ੍ਰਾ.ਸਕੂਲ ਲੂੰਬੜੀ ਵਾਲਾ,  ਪੰਕਜ ਯਾਦਵ ਹੈੱਡ ਟੀਚਰ ਸ.ਪ੍ਰਾ.ਸਕੂਲ ਟੇਂਡੀ ਵਾਲਾ, ਸੁਖਚੈਨ ਸਿੰਘ ਸਟੈਨੋ ਟਾਈਪਿਸਟ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਫ਼ਿਰੋਜ਼ਪੁਰ, ਸੰਨੀ ਕਲਰਕ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਿਰੋਜ਼ਪੁਰ, ਮਨਜੀਤ ਸਿੰਘ ਕੰਪਿਊਟਰ ਓਪਰੇਟਰ ਦਫ਼ਤਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਬਰੁਣਦੀਪ ਭੱਟੀ ਟੈਲੀਫ਼ੋਨ ਓਪਰੇਟਰ ਦਫ਼ਤਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ.ਚੰਦਰ ਗੈਂਦ ਨੇ ਕਿਹਾ ਕਿ ਅਜਿਹੇ ਕਰਮਚਾਰੀਆਂ ਨੂੰ ਮਾਣ-ਸਨਮਾਨ ਮਿਲਣ ਨਾਲ ਉਹ ਆਪਣੇ ਕੰਮ ਵਿਚ ਹੋਰ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹਨ ਅਤੇ ਬਾਕੀ ਕਰਮਚਾਰੀਆਂ ਲਈ ਵੀ ਪ੍ਰੇਰਨਾ ਸਰੋਤ ਹੁੰਦੇ ਹਨ।

Related Articles

Back to top button