ਸ੍ਰੀ ਰਾਮ ਟਰਾਫੀ ਸਰਕਾਰੀ ਹਾਈ ਸਕੂਲ ਤੂਤ ਦੀਆਂ ਲੜਕੀਆਂ ਦੇ ਨਾਂ
ਫਿਰੋਜ਼ਪੁਰ 26 ਅਪ੍ਰੈਲ (ਏ. ਸੀ. ਚਾਵਲਾ) ਭਾਰਤ ਵਿਚ ਮਨਾਈ ਜਾ ਰਹੀ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸ਼੍ਰੀ ਰਾਮ ਜਯੰਤੀ ਦੇ ਅੰਤਰਗਤ ਇਸ ਸਾਲ ਦੀ ਸ਼੍ਰੀ ਰਾਮ ਖੇਡ ਪ੍ਰਤੀਯੋਗਤਾ ਸਰਕਾਰੀ ਹਾਈ ਸਕੂਲ ਤੂਤ ਵਿਚ ਕਰਵਾਈ ਗਈ। ਜਿਸ ਵਿਚ ਵੱਖ ਵੱਖ ਸਕੂਲਾਂ, ਕਾਲਜਾਂ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ। ਸਕੂਲ ਮੁਖੀ ਮੈਡਮ ਸੰਤੋਸ਼ ਕੁਮਾਰੀ ਨੇ ਸਮਾਂ ਜਲਾ ਕੇ ਪ੍ਰਤੀਯੋਗਤਾ ਦਾ ਆਰੰਭ ਕੀਤਾ। ਰਾਜਵਿੰਦਰ ਸਿੰਘ ਅਤੇ ਡਾਕਟਰ ਵਰਿੰਦਰ ਸਿੰਘ ਮਾਰਕੀਟ ਕਮੇਟੀ ਅਫਸਰ ਸ਼੍ਰੀ ਰਾਮ ਫਰਟੀਲਾਈਜ਼ਰ ਨੇ ਲੋਕਾਂ ਤੇ ਬੱਚਿਆਂ ਨੂੰ ਸ਼੍ਰੀ ਰਾਮ ਜੀ ਦੀ ਜ਼ਿੰਦਗੀ ਬਾਰੇ ਦੱਸਿਆ। ਇਸ ਸਮਾਰੋਹ ਵਿਚ ਸੰਦੀਪ ਸ਼ਰਮਾ, ਮੈਡਮ ਸਵਿੰਦਰ ਜੋ ਕਰਨ ਲਾਈਜੋਸਟਿਕ ਕੰਪਨੀ ਦੇ ਮਾਲਕ ਹਨ ਦਿੱਲੀ ਤੋਂ ਬਤੌਰ ਮਹਿਮਾਨ ਇਸ ਟੂਰਨਾਮੈਂਟ ਵਿਚ ਪਹੁੰਚੇ। ਉਨ•ਾਂ ਦੇ ਨਾਲ ਅੰਮ੍ਰਿਤ ਸ਼ਰਮਾ ਫਿਰੋਜ਼ਪੁਰ ਵੀ ਸਨ। ਇਸ ਮੌਕੇ ਵੱਖ ਵੱਖ ਮੁਕਾਬਲੇ ਜਿੱਤਣ ਮਗਰੋਂ ਤੂਤ ਸਕੂਲ ਅਤੇ ਮੁੱਦਕੀ ਕਾਲਜ ਦੀਆਂ ਟੀਮਾਂ ਫਾਈਨਲ ਵਿਚ ਪਹੁੰਚੀਆਂ। ਫਾਈਨਲ ਵਿਚ ਤੂਤ ਸਕੁਲ ਦੀ ਟੀਮ ਨੇ ਮੁੱਦਕੀ ਕਾਲਜ ਦੀ ਟੀਮ ਨੂੰ 17-12 ਨਾਲ ਹਰਾ ਕੇ ਸ਼੍ਰੀ ਰਾਮ ਟਰਾਫੀ ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਕੰਪਨੀ ਵਲੋਂ 10 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 7 ਹਜ਼ਾਰ ਰੁਪਏ ਦਿੱਤੇ ਗਏ। ਸੰਦੀਪ ਸ਼ਰਮਾ ਤੇ ਮੈਡਮ ਸਵਿੰਦਰ ਸ਼ਰਮਾ ਵਲੋਂ ਜੇਤੂ ਟੀਮ ਨੂੰ ਆਪਣੇ ਵਲੋਂ 5100 ਰੁਪਏ ਦਿੱਤੇ। ਤੂਤ ਸਕੂਲ ਦੀ ਜੇਤੂ ਟੀਮ ਨੇ ਆਪਣੀ ਇਸ ਜਿੱਤ ਦਾ ਸਿਹਰਾ ਕੋਚ ਜਸਵੀਰ ਸਿੰਘ ਸਾਇੰਸ ਮਾਸਟਰ ਦੇ ਸਿਰ ਬੰਨਿ•ਆ। ਰਾਜਵੀਰ ਕੌਰ ਨੂੰ ਟੁਰਨਾਮੈਂਟ ਦਾ ਬੈਸਟ ਪਲੇਅਰ ਚੁਣਿਆ ਗਿਆ, ਜਿਸ ਨੂੰ 500 ਰੁਪਏ ਦਾ ਨਕਦ ਇਨਾਮ ਅਮਿਤ ਸ਼ਰਮਾ ਨੇ ਦਿੱਤਾ। ਇਸ ਮੌਕੇ ਸਮੂਹ ਪਿੰਡ ਵਾਸੀਆਂ ਤੋਂ ਇਲਾਵਾ ਬਹਾਦੁਰ ਸਿੰਘ, ਗੁਰਮੀਤ ਸਿੰਘ ਤੂਤ, ਛਿੰਦਾ ਤੂਤ, ਸ਼੍ਰੀ ਰਾਮ ਫਰਟੀਲਾਈਜ਼ਰ ਤੋਂ ਰਾਜਵਿੰਦਰ ਸਿੰਘ, ਵਰਿੰਦਰ ਸਿੰਘ, ਕਮਲ ਕਾਂਤ, ਦਵਿੰਦਰ ਸਿੰਘ, ਡਾਕਟਰ ਰਾਮ ਸਾਗਰ ਯਾਦਵ, ਡਾਕਟਰ ਅਮਰੀਕ ਸਿੰਘ, ਸਕੂਲ ਸਟਾਫ ਵਿਚ ਰਜਨੀ ਬਾਲਾ, ਸੁਖਵਿੰਦਰ ਕੌਰ, ਚਰਨਜੀਤ ਕੌਰ, ਸੁਖਪ੍ਰੀਤ ਕੌਰ, ਪੂਜਾ ਵੋਹਰਾ, ਸੰਦੀਪ ਰਾਣੀ, ਰਾਜਵਿੰਦਰ ਕੌਰ, ਜਸਪਾਲ ਕੌਰ, ਰਜਨੀਸ ਕੁਮਾਰ ਆਦਿ ਹਾਜ਼ਰ ਸਨ।