Ferozepur News

ਵੱਡੇ ਇਕੱਠ ਕਰਕੇ ਲੋਕ ਰੋਹਿਤ ਵੋਹਰਾ ਦੇ ਹੱਕ ਵਿਚ ਦੇ ਰਹੇ ਭਾਰੀ ਸਮਰਥਨ

ਪੰਜਾਬ ਦੀ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਜ਼ਰੂਰੀ – ਰੋਹਿਤ ਵੋਹਰਾ

ਵੱਡੇ ਇਕੱਠ ਕਰਕੇ ਲੋਕ ਰੋਹਿਤ ਵੋਹਰਾ ਦੇ ਹੱਕ ਵਿਚ ਦੇ ਰਹੇ ਭਾਰੀ ਸਮਰਥਨ

ਵੱਡੇ ਇਕੱਠ ਕਰਕੇ ਲੋਕ ਰੋਹਿਤ ਵੋਹਰਾ ਦੇ ਹੱਕ ਵਿਚ ਦੇ ਰਹੇ ਭਾਰੀ ਸਮਰਥਨ

–      ਪੰਜਾਬ ਦੀ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਜ਼ਰੂਰੀ – ਰੋਹਿਤ ਵੋਹਰਾ

ਫਿਰੋਜ਼ਪੁਰ, 6 ਫਰਵਰੀ। ਪਿੰਡਾਂ ਅਤੇ ਸ਼ਹਿਰ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਪਿਆਰ ਸਦਕਾ ਇਸ ਵਾਰ  ਹਲਕਾ ਫਿਰੋਜ਼ਪੁਰ ਸ਼ਹਿਰੀ ਦੀ ਸੀਟ ਵੱਡੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰੋਹਿਤ ਵੋਹਰਾ ਨੇ ਬਸਤੀ ਭਾਨੇ ਵਾਲੀ, ਬਸਤੀ ਰਾਮਲਾਲ,  ਆਦਿ ਪਿੰਡਾਂ ਵਿਚ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ । ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਦੁਖੀ ਹੋਏ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ  ਦੇ ਹੱਕ ਵਿਚ ਸਮਰਥਨ ਦੇ ਰਹੇ ਹਨ, ਕਿਉਂਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਵੱਖ-ਵੱਖ ਤਰ੍ਹਾਂ ਦੇ ਮਾਫੀਏ ਚਲਾ ਕੇ ਪੰਜਾਬ ਨੂੰ ਲੁੱਟਿਆ ਹੈ ਅਤੇ ਹੱਕ ਮੰਗਦੇ ਲੋਕਾਂ ਨੂੰ ਕੁੱਟਿਆ ਹੈ ਜਦ ਕਿ ਸੁੰਹ ਖਾ ਕੇ ਕੀਤੇ ਵਾਅਦਿਆ ਤੋਂ ਵੀ ਕਾਂਗਰਸ ਭੱਜੀ ਹੋਈ ਸਰਕਾਰ ਹੈ, ਜਿਸ ਕਰਕੇ ਲੋਕ ਇਸ ਵਾਰ ਇਹਨਾਂ ਪਾਰਟੀਆਂ ਦੀਆਂ ਗੱਲਾਂ ਵਿਚ ਨਹੀਂ ਆਉਣ ਵਾਲੇ ਹਨ। ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਰੁਕੇ ਹੋਏ ਵਿਕਾਸ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਆਉਣਾ ਜ਼ਰੂਰੀ ਹੈ, ਜਿਸ ਲਈ ਲੋਕ ਤਿਆਰ ਬਰ ਤਿਆਰ ਬੈਠੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਹੋ ਰਹੇ ਵੱਡੇ ਇਕੱਠ ਇਸ ਦਾ ਸਬੂਤ ਹਨ। ਇਸ ਮੌਕੇ ਉਹਨਾਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਵਿਸ਼ਵਾਸ਼ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਪਹਿਲ ਦੇ ਅਧਾਰ ‘ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ  ਸੋਭਾ ਸਿੰਘ ਸਰਕਲ ਪ੍ਰਧਾਨ, ਕਵਲਜੀਤ ਸਿੰਘ ਢੋਲੇਵਾਲਾ ਕੌਮੀ ਸੀਨੀ. ਮੀਤ ਪ੍ਰਧਾਨ, ਬਲਵਿੰਦਰ ਸਿੰਘ ਬਸਤੀ ਰਾਮ ਲਾਲ ਸੀਨੀ. ਮੀਤ ਪ੍ਰਧਾਨ, ਸੁਖਪਾਲ ਸਿੰਘ ਚੱਠੂ, ਅਮਰ ਸਿੰਘ ਬਸਤੀ ਭਾਨੇ ਵਾਲਾ, ਭਗਵੰਤ ਸਿੰਘ, ਬਾਜ ਸਿੰਘ, ਮਹਿੰਦਰ ਸਿੰਘ ਵਿਰਕ,  ਲਖਬੀਰ ਸਿੰਘ ਉੱਪਲ, ਰਾਜਬੀਰ ਸਿੰਘ ਵਕੀਲਾਂ ਵਾਲਾ, ਜਰਮਲ ਸਿੰਘ ਆਦਿ ਅਕਾਲੀ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button