Ferozepur News

ਸ੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ ਕੀਤਾ

ਸ੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਸ.ਸ.ਸ.ਸਕੂਲ(ਲੜਕੇ) ਮਲੋਟ ਵਿਖੇ ਮਹਾਨ ਗਣਿਤਕਾਰ ਸ੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗਣਿਤ ਵਿਭਾਗ ਦੇ ਮੁਖੀ ਸ੍ਰੀ ਵਿਜੈ ਗਰਗ ਨੇ ਸ੍ਰੀ ਰਾਮਾਨੁਜਨ ਦੀਆਂ ਪ੍ਰਾਪਤੀਆਂ ਤੇ ਚਾਨਣਾ।ਪਾਉਂਦੇ ਹੋਏ ਉਨ੍ਹਾਂ ਨੇ ਮਹਾਨ ਗਣਿਤਕਾਰ ਦੇ ਬਣਨ ਅਤੇ ਜੀਵਨੀ ਤੇ ਪ੍ਰਕਾਸ਼ ਪਾਇਆ। ਬਾਰ੍ਹਵੀ ਦੇ ਵਿਦਿਆਰਥੀ ਅੰਮਿ੍ਤਪਾਲ ਸਿੰਘ ਤੇ ਜਤਿੰਦਰਪਾਲ ਸ਼ਰਮਾ ਨੇ ਗਣਿਤ ਦੀ ਰੋਜ਼ਾਨਾ ਜੀਵਨ ਵਿਚ ਵਰਤੋਂ ਅਤੇ ਉਪਯੋਗੀਤਾ ਬਾਰੇ ਦੱਸਿਆ ਸ਼੍ਰੀ ਛਿੰਦਰਪਾਲ ਸਿੰਘ ਨੇ ਗਣਿਤ ਦੇ ਫਾਰਮੂਲੇ ਬਾਰੇ ਜਾਣਕਾਰੀ ਦਿੱਤੀ ਇਸੇ ਤਰ੍ਹਾਂ ਸਰਦਾਰ ਹਰਪਾਲ ਸਿੰਘ ਨੇ ਗਣਿਤ ਤੋਂ ਬਿਨਾਂ ਆਰਥਿਕ ਬਾਜ਼ਾਰ ਦਾ ਚਲਣਾ ਅਸੰਭਵ ਦੱਸਿਆ। ਇਸ ਵਿਸ਼ੇ ਦੀ ਜੀਵਨ ਵਿਚ ਅੱਗੇ ਵੱਧਣ ਲਈ ਬਹੁਤ ਮਹੱਤਵ ਹੈ। ਪਿ੍ੰਸੀਪਲ ਸੁਨੀਤਾ ਬਿਲੰਦੀ ਨੇ ਵਿਦਿਆਰਥੀਆ ਨੂੰ ਦੱਸਿਆ ਕਿ ਗਣਿਤ ਕੋਈ ਔਖਾ ਵਿਸ਼ਾ ਨਹੀ, ਲੋੜ ਹੈ ਇਸ ਨੂੰ ਸਮਝਣ ਦੀ ਅਤੇ ਇਸ ਵਿਚ ਮਿਹਨਤ ਕਰਨ ਦੀ ਉਨ੍ਹਾਂ ਨੇ ਸਾਰੇ ਗਣਿਤ ਅਧਿਆਪਕਾ ਅਤੇ ਵਿਦਿਆਰਥੀਆ ਨੂੰ ਇਸ ਦੀ ਵਧਾਈ ਦਿੱਤੀ। ਲੈਕਚਰਾਰ ਵਿਜੈ ਗਰਗ ਨੇ ਗਣਿਤ ਬਾਰੇ ਬੋਲਦਿਆ ਦੱਸਿਆ ਕਿ ਪ੍ਰਤੀਯੋਗਤਾ ਵਿਚ ਇਸ ਵਿਸ਼ੇ ਤੋਂ ਬਿਨਾਂ ਸਫਲਤਾ ਪ੍ਰਾਪਤ ਨਹੀ ਕੀਤੀ ਜਾ ਸਕਦੀ। ਮੁੱਖ ਮਹਿਮਾਨ ਸ਼੍ਰੀ ਰਾਜ ਕਿ੍ਸ਼ਨ ਸਚਦੇਵਾ ਰਿਟਾਇਰਡ ਲੈਕਚਰਾਰ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਵਿਦਿਆਰਥੀ ਆਮ ਤੌਰ ਤੇ' ਛੋਟੀਆ-2 ਗਲਤੀਆਂ ਕਰਦੇ ਹਨ। ਇਸਦਾ ਕਾਰਨ ਹੈ ਕਿ ਉਹ ਇਸ ਵਿਸ਼ੇ ਦੀ ਪੈ੍ਕਟਿਸ ਨਹੀ ਕਰਦੇ ਜਦਕਿ ਮੈਥ ਇੱਕ ਪੈ੍ਕਟਿਸ ਦਾ ਵਿਸ਼ਾ ਹੈ। ਇਸ ਮੌਕੇ ਚਾਰਟ ਮੇਕਿੰਗ, ਮੈਥ ਨਿਊਜ਼ ਕੁਲੈਕਸ਼ਨ ਅਤੇ ਪ੍ਰੋਜੈਕਟ ਫਾਇਲ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਚਾਰਟ ਮੇਕਿੰਗ ਵਿਚ ਅਭਿਸ਼ੇਕ(+2) ਨੇ ਪਹਿਲੇ ਸਥਾਨ, ਗੁਰਪ੍ਰੀਤ ਸਿੰਘ(+2) ਨੇ ਦੂਜਾ ਸਥਾਨ, ਬਵਜੀਤ(+2) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਥ ਨਿਊਜ਼ ਕੁਲੈਕਸ਼ਨ ਵਿਚ ਅੰਮ੍ਰਿਤਪਾਲ ਸਿੰਘ(+2) ਨੇ ਪਹਿਲਾਂ ਸਥਾਨ ਤੇ ਕਸ਼ਿਸ਼ ਗੁਪਤਾ(+1) ਨੇ ਵੀ ਪਹਿਲਾਂ ਸਥਾਨ ਪ੍ਰਾਪਤ ਕੀਤਾ। ਪ੍ਰੋਜੈਕਟ ਫਾਈਲ ਵਿੱਚ ਪਹਿਲਾ ਸਥਾਨ ਜਸ਼ਨਦੀਪ ਸਿੰਘ(+2), ਦੂਜਾ ਸਥਾਨ ਜਤਿੰਦਰਪਾਲ ਸ਼ਰਮਾ(+2), ਅਤੇ ਤੀਜਾ ਸਥਾਨ ਗੁਰਪ੍ਰੀਤ ਸਿੰਘ(+2) ਨੇ ਹਾਸਿਲ ਕੀਤਾ। ਮੁੱਖ ਮਹਿਮਾਨਾਂ ਨੇ ਇਨ੍ਹਾਂ ਵਿਦਿਆਰਥੀਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਮਤੀ  ਸੁਨੀਤਾ ਬਿਲੰਦੀ,  ਸ਼੍ਰੀ ਰਾਜ ਕਿ੍ਸ਼ਨ ਸਚਦੇਵਾ, ਲੈਕਚਰਾਰ ਵਿਜੈ ਗਰਗ, ਸ਼੍ਰੀ ਛਿੰਦਰਪਾਲ ਸਿੰਘ, ਸਰਦਾਰ ਹਰਪਾਲ ਸਿੰਘ ਨੂੰ ਵਿਸ਼ੇਸ਼ ਸਨਮਾਨਿਤ ਕੀਤਾ। ਪਿ੍ੰਸੀਪਲ ਨੇ ਮੁੱਖ ਮਹਿਮਾਨ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਸ਼੍ਰੀ ਰਾਜ ਕੁਮਾਰ ਗਾਡੀ, ਲੈਕਚਰਾਰ ਵਿਜੈ ਗਰਗ, ਸ਼੍ਰੀ ਮਤੀ ਸੁਖਦੀਪ ਕੌਰ, ਸ਼੍ਰੀਮਤੀ ਸੀਮਾ ਰਾਣੀ, ਸ਼੍ਰੀ ਸਿਵਰਾਜ ਗਿੱਲ ਹਾਜ਼ਰ ਸਨ।

Related Articles

Back to top button