ਸੋਹਨ ਲਾਲ ਮੋਂਗਾ ਨੇ ਬੱਸ ਦੇ ਕੰਡਕਟਰ ਅਤੇ ਡਰਾਈਵਰ ਖਿਲਾਫ ਕੀਤੀ ਕਾਰਵਾਈ ਦੀ ਮੰਗ
ਫਿਰੋਜ਼ਪੁਰ 4 ਅਪ੍ਰੈਲ (ਏ. ਸੀ. ਚਾਵਲਾ) ਬੱਸਾਂ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੀਆਂ ਨਿੱਤ ਦਿਨ ਨਵੀਆਂ ਹੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੱਸ ਵਿਚ ਸਫਰ ਕਰਨ ਲੱਗਿਆਂ ਬੱਸ ਕੰਡਕਟਰ ਅਤੇ ਡਰਾਈਵਰ ਵਲੋਂ ਕੀਤੀ ਮਨਮਾਨੀ ਅਤੇ ਧੱਕੇ ਸ਼ਾਹੀ ਸੋਹਨ ਲਾਲ ਮੋਂਗਾ ਨੇ ਪੱਤਰਕਾਰਾਂ ਨੂੰ ਬਿਆਨ ਕੀਤੀ ਹੈ। ਸੋਹਨ ਲਾਲ ਮੋਂਗਾ ਪੁੱਤਰ ਸ਼੍ਰੀ ਮਾਨਕ ਚੰਦ ਮੋਂਗਾ ਉਮਰ 64 ਸਾਲ ਵਾਸੀ 34-ਪ੍ਰੀਤ ਨਗਰ ਫਿਰੋਜ਼ਪੁਰ ਸ਼ਹਿਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਕ ਸੀਨੀਅਰ ਸਿਟੀਜਨ ਹੋਣ ਦੇ ਨਾਲ ਨਾਲ ਅਪੰਗ ਵਿਅਕਤੀ ਵੀ ਹੈ। ਉਸ ਨੇ ਦੱਸਿਆ ਕਿ ਉਸ ਦੀ ਖੱਬੀ ਲੱਤ ਕੱਟੀ ਹੋਈ ਹੈ। ਜਿਸ ਕਾਰਨ ਉਸ ਨੂੰ ਚੱਲਣ ਫਿਰਨ ਵਿਚ ਬੜੀ ਮੁਸ਼ਕਲ ਪੇਸ਼ ਆਉਂਦੀ ਹੈ ਅਤੇ ਉਸ ਨੂੰ ਸਿਵਲ ਸਰਜਨ ਫਿਰੋਜ਼ਪੁਰ ਵਲੋਂ 70 ਪ੍ਰਤੀਸ਼ਤ ਅਪੰਗਤਾ ਦਾ ਸਰਟੀਫਿਕੇਟ ਨੰਬਰ 1482 ਮਿਤੀ 13/2/2015 ਜਾਰੀ ਕੀਤਾ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦਾ ਇਕ ਲੜਕਾ ਆਪਣੇ ਬੱਚਿਆਂ ਸਮੇਤ ਲੁਧਿਆਣਾ ਵਿਖੇ ਰਹਿੰਦਾ ਹੈ ਅਤੇ ਆਪਣਾ ਕਾਰੋਬਾਰ ਕਰਦਾ ਹੈ ਅਤੇ ਉਸ ਨੂੰ ਕਈ ਵਾਰ ਆਪਣੇ ਘਰੇਲੂ ਕੰਮਾਂ ਕਾਰਨ ਲੁਧਿਆਣਾ ਵਿਖੇ ਵੀ ਜਾਣਾ ਪੈਂਦਾ ਹੈ। ਉਸ ਨੇ ਦੱਸਿਆ ਕਿ ਉਹ 24 ਮਾਰਚ 2015 (ਮੰਗਲਵਾਰ) ਨੂੰ ਤਕਰੀਬਨ 11 ਵਜੇ ਉਸ ਦਾ ਲੜਕਾ ਲੁਧਿਆਣਾ ਵਿਖੇ ਭਾਰਤ ਨਗਰ ਚੋਂਕ ਵਿਖੇ ਛੱਡ ਕੇ ਗਿਆ ਸੀ ਅਤੇ ਉਹ ਅਤੇ ਉਸ ਦੀ ਪਤਨੀ ਨੇ ਬੱਸ ਰਾਹੀਂ ਫਿਰੋਜ਼ਪੁਰ ਵਿਖੇ ਆਉਣਾ ਸੀ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਵਲੋਂ 1-2 ਬੱਸਾਂ ਬਿਨ•ਾ ਬੱਸ ਵਿਚ ਚੜ•ਣ ਤੇ ਛੱਡ ਦਿੱਤੀਆਂ, ਕਿਉਂਕਿ ਮੋਗੇ ਤੋਂ ਫਰੀਦਕੋਟ ਅਤੇ ਮੁਕਤਸਰ ਵਗੈਰਾ ਦੂਜੀ ਸਾਈਡ ਨੂੰ ਜਾਣੀਆਂ ਸਨ ਅਤੇ ਸਿੱਧੀਆਂ ਫਿਰੋਜ਼ਪੁਰ ਨਹੀਂ ਆਉਣੀਆਂ ਸਨ। ਸੋਹਨ ਲਾਲ ਮੋਂਗਾ ਨੇ ਦੱਸਿਆ ਕਿ ਉਹ ਬਾਅਦ ਵਿਚ ਇਕ ''ਦੀ ਗਰੀਨ ਰੋਡਵੇਜ਼ ਪ੍ਰਾ. ਲਿਮ. ਫਰੀਦਕੋਟ'' ਦੀ ਬੱਸ ਜਿਸ ਤੇ ਮੋਹਾਲੀ ਫਿਰੋਜ਼ਪੁਰ ਦਾ ਬੋਰਡ ਲੱਗਿਆ ਹੋਇਆ ਸੀ, ਭਾਰਤ ਨਗਰ ਚੋਂਕ ਵਿਚ ਆ ਕੇ ਰੁਕੀ। ਅਤੇ ਉਸ ਵਲੋਂ ਕੰਡਕਟਰ ਤੋਂ ਇਹ ਪੁੱਛਣ ਤੇ ਕਿ ਇਹ ਬੱਸ ਸਿੱਧੀ ਫਿਰੋਜ਼ਪੁਰ ਜਾਵੇਗੀ ਅਤੇ ਉਸ ਦੇ ਹਾਂ ਕਹਿਣ ਤੇ ਉਹ ਅਤੇ ਉਸ ਦੀ ਪਤਨੀ ਉਸ ਬੱਸ ਵਿਚ ਸਵਾਰ ਹੋ ਗਏ। ਰਸਤੇ ਵਿਚ ਉਸ ਵਲੋਂ ਕੰਡਕਟਰ ਨੂੰ ਡੇਢ ਟਿਕਟ 1 ਉਸ ਦੀ ਪਤਨੀ ਦੀ ਅਤੇ ਅੱਧੀ ਉਸ ਦੀ (ਅਪੰਗਤਾ ਕਾਰਨ) ਫਿਰੋਜ਼ਪੁਰ ਲਈ ਕੱਟਣ ਲਈ ਕਿਹਾ ਤਾਂ ਕੰਡਕਟਰ ਵਲੋਂ ਕਿਹਾ ਗਿਆ ਕਿ ਇਕ ਵਾਰ ਹਾਲੇ ਤੁਸੀਂ ਮੋਗਾ ਤੱਕ ਦੀ ਲੈ ਲਵੋ ਅਤੇ ਉਸ ਕੋਲੋਂ 100 ਰੁਪਏ ਲੈ ਲਏ ਅਤੇ 90 ਰੁਪਏ ਦੀ ਡੇਢ ਟਿਕਟ ਨੰਬਰ 023007 ਉਸ ਨੂੰ ਦੇ ਦਿੱਤੀ। ਮੋਗਾ ਵਿਖੇ ਪਹੁੰਚ ਕੇ ਕੰਡਕਟਰ ਵਲੋਂ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਬੱਸ ਵਿਚੋਂ ਉਤਰਨ ਲਈ ਕਿਹਾ ਗਿਆ, ਜਦਕਿ ਬੱਸ ਸਿੱਧੀ ਫਿਰੋਜ਼ਪੁਰ ਆਉਣ ਕਾਰਨ ਹੀ ਮੈਂ ਉਸ ਵਿਚ ਸਵਾਰ ਹੋਇਆ ਸੀ ਅਤੇ ਕੰਡਕਟਰ ਨੇ ਕਿਹਾ ਕਿ ਹੁਣ ਇਹ ਬੱਸ ਫਿਰੋਜ਼ਪੁਰ ਨਹੀਂ ਜਾਵੇਗੀ। ਉਸ ਵਲੋਂ ਕੰਡਕਟਰ ਨੂੰ ਇਹ ਕਹਿਣ ਤੇ ਕਿ ਉਸ ਨੇ ਖਾਸ ਤੌਰ ਤੇ ਲੁਧਿਆਣਾ ਤੋਂ ਸਵਾਰ ਹੋਣ ਸਮੇਂ ਕਿਹਾ ਸੀ ਕਿ ਉਹ ਅਪੰਗ ਹੈ ਅਤੇ ਉਹ ਸਿੱਧੀ ਬੱਸ ਹੀ ਫਿਰੋਜ਼ਪੁਰ ਲਈ ਜਾਣਾ ਹੈ ਅਤੇ ਉਸ ਦੇ ਬੱਸ ਫਿਰੋਜ਼ਪੁਰ ਵਿਖੇ ਸਿੱਧੀ ਜਾਣ ਦਾ ਭਰੋਸਾ ਦੇਣ ਤੇ ਹੀ ਉਹ ਬੱਸ ਵਿਚ ਸਵਾਰ ਹੋਇਆ ਸੀ। ਕੰਡਕਟਰ ਦੇ ਨਾਲ ਨਾਲ ਬੱਸ ਡਰਾਈਵਰ ਦੀ ਉਸ ਦੀ ਮੱਦਦ ਲਈ ਆ ਗਿਆ ਅਤੇ ਉਸ ਨੂੰ ਬੱਸ ਵਿਚੋਂ ਥੱਲੇ ਉਤਰਨ ਲਈ ੍ਰਮਜ਼ਬੂਰ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਉਤਰਦਾ ਹੈ ਕਿ ਜਾ ਫਿਰ ਤੈਨੂੰ ਧੱਕੇ ਮਾਰ ਕੇ ਥੱਲੇ ਲਾਈਏ ਅਤੇ ਬੁਰਾ ਭਲਾ ਕਹਿਣ ਲੱਗੇ। ਇਹ ਰੌਲਾ ਰੱਪਾ ਸੁਣਕੇ ਹੋਰ ਵੀ ਆਸੇ ਪਾਸੇ ਦੇ ਲੋਕ ਇਕੱਠੇ ਹੋ ਗਏ ਅਤੇ ਕੁਝ ਭਲੇ ਪੁਰਸ਼ਾਂ ਵਲੋਂ ਡਰਾਈਵਰ ਕੰਡਕਟਰ ਨੂੰ ਸਲੀਕੇ ਨਾਲ ਪੇਸ਼ ਆਉਣ ਲਈ ਕਿਹਾ ਗਿਆ ਅਤੇ ਮੈਨੂੰ ਮੇਰੀ ਮਦਦ ਕਰਕੇ ਬੱਸ ਵਿਚੋਂ ਥੱਲੇ ਉਤਾਰ ਦਿੱਤਾ ਗਿਆ ਅਤੇ ਮੈਂ ਬਾਅਦ ਵਿਚ ਇਕ ਹੋਰ ਦੂਜੀ ਬੱਸ ਰਾਹੀਂ ਫਿਰੋਜ਼ਪੁਰ ਪਹੁੰਚਿਆ। ਸੋਹਨ ਲਾਲ ਮੋਂਗਾ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਵਲੋਂ ਕੀਤੀ ਗਈ ਅਜਿਹੀ ਮਨਮਾਨੀ ਸਬੰਧੀ ਪ੍ਰਸਾਸ਼ਨ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ। ਉਨ•ਾਂ ਨੇ ਆਖਿਆ ਕਿ ਜੋ ਉਸ ਨਾਲ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਕੀਤਾ ਹੈ ਅੱਗੇ ਤੋਂ ਕਿਸੇ ਹੋਰ ਅਪੰਗ ਵਿਅਕਤੀ ਨਾਲ ਨਾ ਹੋ ਸਕੇ।