Ferozepur News

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਕਣਕ ਦੇ ਰੇਟ ‘ਚ ਕੱਟ ਦਾ ਸਖ਼ਤ ਵਿਰੋਧ

  1. ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਕਣਕ ਦੇ ਰੇਟ 'ਚ ਕੱਟ ਦਾ ਸਖ਼ਤ ਵਿਰੋਧ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਕਣਕ ਦੇ ਰੇਟ ‘ਚ ਕੱਟ ਦਾ ਸਖ਼ਤ ਵਿਰੋਧ

ਕੇਂਦਰ ਵੱਲੋਂ ਸ਼ਰਤਾਂ ਵਾਪਿਸ ਨਾ ਲੈਣ ਤੇ 23 ਅਪ੍ਰੈਲ ਨੂੰ 2 ਦਿਨਾਂ ਰੇਲ ਚੱਕਾ ਜਾਮ ਮੋਰਚੇ ਦਾ ਕੀਤਾ ਐਲਾਨ

ਫ਼ਿਰੋਜ਼ਪੁਰ, 12/04/2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁਖ ਦਫਤਰ ਚੱਬਾ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਹੀ ਵਿੱਚ ਕੀਤੀ ਗਈ |ਲੰਬੀ ਮੀਟਿੰਗ ਤੋਂ ਬਾਅਦ
ਆਗੂਆਂ ਨੇ ਕਿਹਾ ਕਿ ਜਿਥੇ ਪਿੱਛਲੇ ਦਿਨੀ ਹੋਈ ਗੜੇਮਾਰੀ ਅਤੇ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਕਣਕਾਂ ਅਤੇ ਸਬਜ਼ੀਆਂ ਦਾ ਬੇਤਹਾਸ਼ਾ ਨੁਕਸਾਨ ਹੋਇਆ ਹੈ, ਓਥੇ ਕਣਕ ਦੇ ਰੇਟ ਵਿੱਚ ਕੱਟ ਲਾ ਕੇ, ਦੂਜਾ ਹਮਲਾ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰਨ ਵਾਲੇ ਸਰਕਾਰ ਵਿੱਚ ਬੈਠੇ ਸਿਆਸਤਦਾਨਾਂ ਵੱਲੋਂ ਕੀਤਾ ਜਾ ਰਿਹਾ ਹੈ | ਓਹਨਾ ਕਿਹਾ ਕਿ ਪੰਜਾਬ ਅੰਦਰ ਕਣਕ ਦੀ ਕੁਲ ਬਿਜਾਈ 34 ਲੱਖ ਹੈਕਟੇਅਰ ਹੈ ਜਿਸ ਵਿੱਚੋ 14 ਲੱਖ 57 ਹਾਜ਼ਰ ਹੈਕਟੇਅਰ ਤੇ ਫਸਲਾਂ ਖਰਾਬ ਹੋ ਚੁੱਕੀਆਂ ਹਨ, ਜਿਸ ਕਾਰਨ 15 % ਤੱਕ ਝਾੜ ਘਟੇਗਾ | ਓਹਨਾ ਕਿਹਾ ਕਿ ਸਰਕਾਰ ਵੱਲੋਂ 6-18% ਸੁੰਗੜੇ ਦਾਣੇ ਅਤੇ 10-80% ਬਦਰੰਗੇ ਦਾਣੇ ਤੇ 5.31 ਰੁਪਏ ਤੋਂ ਲੈ ਕੇ 31.87 ਰੁਪਏ ਤੱਕ ਕੱਟ ਲਾ ਰਹੀ ਹੈ ਪ੍ਰਤੀ ਕੁਇੰਟਲ ਕੱਟ ਲਗਾਏ ਜਾਣ ਦੀ ਸ਼ਖਤ ਨਿਖੇਧੀ ਕਰਦੀ ਹੈ | ਓਹਨਾ ਕਿਹਾ ਕਿ ਇਹਨਾਂ ਸ਼ਰਤਾਂ ਦੀ ਵਜ੍ਹਾ ਨਾਲ ਪਹਿਲਾਂ ਤੋਂ ਆਰਥਿਕ ਮੰਦਹਾਲੀ ਝੱਲ ਰਹੀ ਕਿਸਾਨੀ ਨੂੰ 350 ਕਰੋੜ ਦਾ ਘਾਟਾ ਪਵੇਗਾ ਅਤੇ ਇਸ ਨਾਲ ਕਿਸਾਨ ਮਜਦੂਰ ਵਰਗ ਵਿਚ ਆਤਮਹਤਿਆਵਾਂ ਵਿਚ ਵਾਧਾ ਹੋ ਸਕਦਾ ਹੈ, ਸੋ ਸਰਕਾਰ ਤੁਰੰਤ ਇਹਨਾਂ ਸ਼ਰਤਾਂ ਨੂੰ ਵਾਪਿਸ ਲਾਵੇ ਅਤੇ ਮੌਸਮੀ ਤਬਦੀਲੀ ਕਾਰਨ ਪੈ ਰਹੀ ਬੇਮੌਸਮੀ ਬਰਸਾਤ ਦੀ ਮਾਰ ਕਾਰਨ ਨੁਕਸਾਨ ਨਾਲ ਘਟੇ ਝਾੜ ਦੀ ਭਰਪਾਈ ਲਈ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ | ਓਹਨਾ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਮਜਦੂਰਾਂ ਦਾ ਗੁਜਾਰਾ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ, ਇਸ ਲਈ ਖੇਤ ਮਜਦੂਰ ਨੂੰ ਉਜਰਤ ਦਾ 50% ਮੁਆਵਜਾ ਦਿੱਤਾ ਜਾਵੇ | ਓਹਨਾ ਦੱਸਿਆ ਕਿ ਜਥੇਬੰਦੀ ਨੇ 17 ਅਪ੍ਰੈਲ ਨੂੰ ਪੰਜਾਬ ਭਰ ਦੇ ਡੀਸੀ ਦਫਤਰਾਂ ਵਿੱਚ ਇਹਨਾਂ ਸ਼ਰਤਾਂ ਨੂੰ ਹਟਾਉਣ ਲਈ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਹੈ | ਓਹਨਾ ਕਿਹਾ ਕਿ ਪੰਜਾਬ ਸਰਕਾਰ ਗਿਰਦਵਾਰੀਆ ਇਮਾਨਦਾਰੀ ਨਾਲ ਕਰਵਾਵੇ ਅਤੇ ਪ੍ਰਤੀ ਏਕੜ 50 ਹਾਜ਼ਰ ਮੁਆਵਜਾ ਦੇਵੇ | ਓਹਨਾ ਕਿਹਾ ਕਿ ਅਗਰ ਸਰਕਾਰ ਇਹਨਾਂ ਸ਼ਰਤਾਂ ਤੋਂ ਪਿੱਛੇ ਹੱਟਕੇ ਕਣਕ ਦੀ ਫ਼ਸਲ ਨਹੀਂ ਚੱਕਦੀ ਤਾਂ ਜਥੇਬੰਦੀ 24 ਅਪ੍ਰੈਲ ਨੂੰ 2 ਦਿਨਾਂ ਰੇਲ ਰੋਕੋ ਮੋਰਚੇ ਤੇ ਜਾਵੇਗੀ | ਇਸ ਮੌਕੇ ਸੂਬਾਈ ਆਗੂ ਸਤਨਾਮ ਸਿੰਘ ਪੰਨੂ, ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ, ਜਸਬੀਰ ਸਿੰਘ ਪਿੱਦੀ, ਸਵਿੰਦਰ ਸਿੰਘ ਚੁਤਾਲਾ, ਗੁਰਲਾਲ ਸਿੰਘ ਪੰਡੋਰੀ, ਜਗਦੀਸ਼ ਸਿੰਘ ਮਨਸਾ, ਸਲਵਿੰਦਰ ਸਿੰਘ ਜਾਣੀਆਂ, ਸਤਨਾਮ ਸਿੰਘ ਮਾਣੋਚਾਹਲ, ਰਣਜੀਤ ਸਿੰਘ ਕਲੇਰ ਬਾਲਾ, ਕੰਵਰਦਲੀਪ ਸੈਦੋਲੇਹਲ ਸਮੇਤ ਵੱਖ ਵੱਖ ਜਿਲ੍ਹਿਆਂ ਤੋਂ ਪ੍ਰਧਾਨ ਸਕੱਤਰ ਹਾਜ਼ਿਰ ਰਹੇ |

Related Articles

Leave a Reply

Your email address will not be published. Required fields are marked *

Back to top button