Ferozepur News

ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਸਮਾਗਮ ਲਈ ਸੈਂਕੜੇ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਜਥਾ ਜਲੰਧਰ ਰਵਾਨਾ

ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਸਮਾਗਮ ਲਈ ਸੈਂਕੜੇ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਜਥਾ ਜਲੰਧਰ ਰਵਾਨਾ:-
ਭਗਤ ਸਿੰਘ ਦੀ ਵਿਚਾਰਧਾਰਾ ਤੇ ਫਿਲਾਸਫੀ ਸਮਾਜਿਕ ਤਬਦੀਲੀ ਲਈ ਰਾਹ ਦਸੇਰਾ:- ਢਾਬਾਂ,ਛੱਪੜੀਵਾਲਾ

ਜਲਾਲਾਬਾਦ 28 ਸਤੰਬਰ, 2019: ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਪਰਮਗੁਣੀ ਭਗਤ ਸਿੰਘ ਦੇ 112 ਸਾਲਾਂ  ਜਨਮ ਦਿਨ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੇ ਜਾ ਰਹੇ ਵਿਸ਼ਾਲ ਵਲੰਟੀਅਰ ਮਾਰਚ ਅਤੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੈਂਕੜੇ ਨੌਜਵਾਨਾਂ-ਵਿਦਿਆਰਥੀਆਂ ਦਾ ਜਥਾ ਜਲੰਧਰ ਲਈ ਰਵਾਨਾ ਹੋਇਆ।ਇਸ ਜੱਥੇ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਰੁਜ਼ਗਾਰ ਪ੍ਰਾਪਤੀ ਮੁਹਿੰਮ ਜ਼ਿਲ੍ਹਾ ਫਾਜ਼ਿਲਕਾ ਦੇ ਮੁੱਖ ਸਲਾਹਕਾਰ ਸਾਥੀ ਹੰਸ ਰਾਜ ਗੋਲਡਨ,ਸੁਰਿੰਦਰ  ਢੰਡੀਆ,ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਹਰਭਜਨ ਛਪੜੀ ਵਾਲਾ,ਜਿਲ੍ਹਾ ਸਕੱਤਰ ਸ਼ਬੇਗ ਝੰਗੜਭੈਣੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ,ਖ਼ਜ਼ਾਨਚੀ ਜਗਜੀਤ ਟਰਿਆ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਕੌਰ,ਕੁਲਵਿੰਦਰ ਲੱਖੇਕੜਾਹੀਆ ਅਤੇ ਮੀਤ ਸਕੱਤਰ ਪ੍ਰਿੰਸ ਢਾਬਾਂ,ਨਰਿੰਦਰ ਢਾਬਾਂ, ਗੁਰਮੀਤ ਹਜਾਰਾ,ਸੰਦੀਪ ਜੋਧਾ,ਸਤੀਸ਼ ਛੱਪੜੀ ਵਾਲਾ,ਬਲਵਿੰਦਰ ਮਹਾਲਮ,ਜਰਨੈਲ ਢਾਬਾਂ ਅਤੇ ਕਿ੍ਸ਼ਨ ਧਰਮੂ ਵਾਲਾ ਨੇ ਕੀਤੀ।ਇਸ ਮੌਕੇ ਹਾਜ਼ਰ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਪਰਮਜੀਤ ਢਾਬਾਂ  ਅਤੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ ਨੇ ਦੱਸਿਆ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਦੀ  ਜਵਾਨੀ ਦੇ ਹੀਰੋ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੂਰੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਜਥਾ ਰਵਾਨਾ ਕਰਨ ਮੌਕੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਅਤੇ ਹਰਭਜਨ ਛਪੜੀ ਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਫ਼ਲਸਫ਼ਾ ਸਮਾਜ ਅੰਦਰ ਇਨਕਲਾਬੀ ਤਬਦੀਲੀ ਕਰਨ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਲਈ ਰਾਹ ਦਸੇਰਾ ਹੈ ਕਿਉਂਕਿ ਭਗਤ ਸਿੰਘ ਇੱਕ ਇਨਕਲਾਬੀ ਬਿੰਬ ਹੈ ।ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਦੀ ਨਿਰਾਸ਼ ਹੋ ਚੁੱਕੀ ਜਵਾਨੀ ਨੂੰ ਨਿਰਾਸ਼ਾ ਵਿੱਚੋਂ ਕੱਢਣ ਲਈ ਹਰ ਇੱਕ ਨੂੰ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ)ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਵਾਅਦੇ ਇਸ ਪ੍ਰਤੀ ਦੇਸ਼ ਦੀ ਜਵਾਨੀ ਜਵਾਰੀ ਉਤਸ਼ਾਹ ਹੈ।ਇਸ ਮੌਕੇ ਆਰਿਸ਼ ਲਾਧੂਕਾ,ਰਣਜੀਤ ਟਿਵਾਨਾ,ਅਸ਼ੋਕ ਲੱਖੋਕੇ, ਡਾਕਟਰ ਛਿੰਦਰ ਛੱਪੜੀ ਵਾਲਾ,ਡਾਕਟਰ ਸੁਰਜੀਤ ਧਰਮੂ ਵਾਲਾ ਵੀ ਆਗੂ ਹਾਜ਼ਰ ਸਨ।

Related Articles

Back to top button