Ferozepur News

ਹੱਡ ਬੀਤੀ…

—- ਹੱਡ ਬੀਤੀ—-

ਜਦ ਪੁੱਤ / ਪੋਤਰਾ ਜੀ , ਜਵਾਨੀ ਦੇ ਵਿੱਚ , ਰੱਖਦਾ ਪੈਰ
ਬੰਦੇ ਨੂੰ ਲੋੜ ਨਹੀਂ ਰਹਿੰਦੀ , ਕੋਈ , ਹੱਥ ਵਟਾਵੇ ਗੈਰ
ਤਾਂ ਹੀ ਤਾਂ ਮਾਵਾਂ ਜੀ , ਕਹਿੰਦੇ , ਖੂਹੀਂ ਜਾਲ ਪਾ ਲੈਂਦੀਆਂ
ਏਸੇ ਲੜੀ ਵਿੱਚ ਹੀ , ਮੇਰੀਆਂ ਸਤਰਾਂ ਨੇ ਕੁੱਝ ਕਹਿੰਦੀਆਂ।

ਗੱਲ 16 ਸਤੰਬਰ 23 ਦੀ ਜੀ , ਮੈਂ ਸੁਣਾਵਾਂ ਇੱਕ ਹੱਡ ਬੀਤੀ
ਢਾਈ ਸਾਲ ਦੇ ਮੋਮਨੀ ਨੇ , ਨਿੱਕੇ ਮੂੰਹੋਂ , ਵੱਡੀ ਗੱਲ ਕੀਤੀ
ਮੈਂ ਥੱਕ ਟੁੱਟ ਚੁੱਕਾ ਸਾਂ, ਮੇਰੀ ਡਿਸਕ ਵਿੱਚ , ਅੰਗਿਆਰੇ ਬਲਦੇ
ਟੈਂਨਸ਼ਨ ਨਾ ਲਓ ਦਾਦੂ ਜੀ , ਆਪਾਂ ਹੌਲੀ ਹੌਲੀ ਹਾਂ ਚਲਦੇ।

ਮੈਂ ਦੰਦੀਂ ਉਂਗਲਾਂ ਪਾ ਲਈਆਂ , ਹੌਸਲੇ ਨਾਲ , ਬਣ ਗਿਆ ਸ਼ੇਰ
ਫੜ੍ਹ ਉਂਗਲੀ ਉਸ ਮੇਰੀ, ਖਿੱਚਣ ਲਈ , ਲਾਈ ਜ਼ਰਾ ਨਾਂ ਦੇਰ
ਝੱਟ ਪਾਰਕ ਪਹੁੰਚ ਗਏ , ਜੋ ਮੈਨੂੰ ਲਗਦਾ ਸੀ , ਕੋਹਾਂ ਦੂਰ
ਜ਼ਮਾਨੇ ਦਾ ਬਣ ਹਾਣੀ, ਉਸ ਟੀਚੇ ਨੂੰ , ਪਾ ਲਿਆ ਬੂਰ।

ਘਰ ਵਾਪਸ ਆਉਣ ਦਾ ਜੀ , ਮੈਨੂੰ ਡਾਢਾ ਫਿਕਰ ਸਤਾਵੇ
ਓਹਨੇ ਵਰਕਾ ਪਾੜ ਦਿੱਤਾ , ਕਿ ਮੈਨੂੰ ਦਾਦੂ , ਗੋਦੀ ਚੜ੍ਹਾਵੇ
ਓਹਦੇ ਨਿੱਕੇ ਨਿੱਕੇ ਕਦਮਾ ਦੀ , ਮੈ ਵੀਡੀਓ ਪਿਆ ਬਣਾਵਾਂ
ਅਬੀਰ ਦੀ ਹੱਠ ਧਰਮੀ ਦੀ , ਮੈਂ ਥਾਂ ਥਾਂ ਵਿਥਿਆ ਸੁਣਾਵਾਂ ।

ਕਹਿੰਦੇ ਦਾਦਾ ਪਹਿਲਾ ਯਾਰ , ਤੇ ਪੋਤਰਾ ਹੁੰਦਾ ਆਖਰੀ ਯਾਰ
ਦਾਤਾ ਚੇਨ ਤੋੜ ਕੇ ਤੂੰ , ਪਾਈਂ ਨਾ , ਕਿਸੇ ਨੂੰ ਮਾਰ
ਅਮੀਰ ਗਰੀਬ , ਤੇ ਵੱਡੇ ਛੋਟੇ ਦੀ , ਸੱਭਿਅਤਾ ਰੱਖੀਂ
ਬਰਕਰਾਰ
ਕਲਮ ਕੁੱਝ ਐਸਾ ਹੀ ਬਿਆਨੇ , ਗੱਖੜ ਦੀ ਹੈ ਇਹੋ ਪੁਕਾਰ।।

—ਕਲਮ : ਬਲਵੰਤ ਗੱਖੜ
— 94642 : 20600

Related Articles

Leave a Reply

Your email address will not be published. Required fields are marked *

Back to top button