Ferozepur News

ਸੈਂਕੜੇ ਕਿਸਾਨ ਮਜ਼ਦੂਰਾਂ ਵੱਲੋਂ ਅੱਜ ਡੀਐਸਪੀ ਜ਼ੀਰਾ ਦੇ ਦਫ਼ਤਰ ਅੱਗੇ ਧਰਨਾ ਲੱਗਾ ਮੰਗਾਂ ਨਾ ਮੰਨਣ ਤੇ 3 ਸਤੰਬਰ ਤੋਂ ਬਠਿੰਡਾ ਅੰਮ੍ਰਿਤਸਰ  54 ਨੰਬਰ ਹਾਈਵੇ ਅਣਮਿਥੇ ਸਮੇਂ ਲਈ ਕੀਤਾ ਜਾਵੇਗਾ ਜਾਮ…ਪੰਨੁੂ,ਬਾਠ

ਸੈਂਕੜੇ ਕਿਸਾਨ ਮਜ਼ਦੂਰਾਂ ਵੱਲੋਂ ਅੱਜ ਡੀਐਸਪੀ ਜ਼ੀਰਾ ਦੇ ਦਫ਼ਤਰ ਅੱਗੇ ਧਰਨਾ ਲੱਗਾ ਮੰਗਾਂ ਨਾ ਮੰਨਣ ਤੇ 3 ਸਤੰਬਰ ਤੋਂ ਬਠਿੰਡਾ ਅੰਮ੍ਰਿਤਸਰ  54 ਨੰਬਰ ਹਾਈਵੇ ਅਣਮਿਥੇ ਸਮੇਂ ਲਈ ਕੀਤਾ ਜਾਵੇਗਾ ਜਾਮ...ਪੰਨੁੂ,ਬਾਠ

ਸੈਂਕੜੇ ਕਿਸਾਨ ਮਜ਼ਦੂਰਾਂ ਵੱਲੋਂ ਅੱਜ ਡੀਐਸਪੀ ਜ਼ੀਰਾ ਦੇ ਦਫ਼ਤਰ ਅੱਗੇ ਧਰਨਾ ਲੱਗਾ ਮੰਗਾਂ ਨਾ ਮੰਨਣ ਤੇ 3 ਸਤੰਬਰ ਤੋਂ ਬਠਿੰਡਾ ਅੰਮ੍ਰਿਤਸਰ  54 ਨੰਬਰ ਹਾਈਵੇ ਅਣਮਿਥੇ ਸਮੇਂ ਲਈ ਕੀਤਾ ਜਾਵੇਗਾ ਜਾਮ…ਪੰਨੁੂ,ਬਾਠ

2.9.2021: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਡੀ ਐੱਸ ਪੀ ਜੀਰਾ ਰਾਜਵਿੰਦਰ ਸਿੰਘ ਰੰਧਾਵਾ ਦੇ ਦਫ਼ਤਰ ਅੱਗੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਨੇ ਧਰਨਾ ਲਾਇਆ .ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਕੋਰ ਕਮੇਟੀ ਮੈਂਬਰ ਰਾਣਾ ਰਣਬੀਰ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਕਿਹਾ ਕਿ ਪੂਰੇ ਦੋ ਸਾਲ ਤੋਂ ਲੋਕਾ ਦੀਆਂ ਸਮੱਸਿਆਵਾਂ ਤੇ ਦਰਖਾਸਤਾਂ ਥਾਣਿਆਂ ਵਿਚ ਰੁੁਲ ਰਹੀਆਂ ਹਨ. ਜਿਸ ਸਬੰਧੀ ਅਨੇਕਾਂ ਵਾਰ ਜ਼ਿਲ੍ਹੇ ਦੇ ਐਸਐਸਪੀ ਤੋਂ ਇਲਾਵਾ ਡੀ ਐੱਸ ਪੀ ਜ਼ੀਰਾ ਨਾਲ ਮੀਟਿੰਗਾਂ ਹੋਈਆਂ ਪਰ ਹਰ ਵਾਰ ਲਾਰਾ ਲਾ ਕੇ ਬਾਅਦ ਵਿੱਚ ਮਸਲੇ ਜਿਉਂ ਦੇ ਤਿਉਂ ਹੀ ਪਏ ਰਹਿੰਦੇ ਹਨ.ਪਿਛਲੇ ਦਿਨੀ 24-6-21 ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਤੇ ਕੁਲਵੰਤ ਸਿੰਘ ਸੇਰੋਂ  ਗਿੰਨੀ ਬਾਠ ਤੇ ਹੋਰ ਵਿਅਕਤੀਆ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕੀਤਾ. ਇਸ ਕਾਤਲਾਨਾ ਹਮਲੇ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ.ਜਿਸ ਵਿੱਚ ਗੋਲੀ ਲੱਗਣ ਨਾਲ ਸੁਖਵੰਤ ਸਿੰਘ ਜ਼ਖ਼ਮੀ ਹੋ ਗਿਆ. ਜਿਸ ਦੀ ਥਾਣਾ ਜ਼ੀਰਾ ਸਦਰ ਵਿਚ ਮੁਕੱਦਮਾ 50 ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ.ਇਸ ਤੋਂ ਇਲਾਵਾ ਦੋ ਦਰਜਨ ਹੋਰ ਮਸਲੇ ਜਿਉਂ ਦੇ ਤਿਉਂ ਪਏ ਹਨ .19  ਜੁਲਾਈ ਨੂੰ ਇਨ੍ਹਾਂ ਮਸਲਿਆਂ ਤੇ ਫਿਰੋਜ਼ਪੁਰ ਐੱਸਐੱਸਪੀ ਦਫ਼ਤਰ ਅੱਗੇ ਲੱਗੇ ਧਰਨੇ ਚ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ 31 ਜੁਲਾਈ ਤੱਕ ਸਾਰੇ ਮਸਲੇ ਹੱਲ ਕਰਕੇ ਸੁਖਵੰਤ ਸਿੰਘ ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਦੋ ਮਹੀਨੇ ਬੀਤਣ ਦੇ ਬਾਵਜੂਦ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ.ਉਕਤ ਮਸਲਿਆਂ ਨੂੰ ਲੈ ਕੇ ਛੱਬੀ ਅਗਸਤ ਨੂੰ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਸੀ .ਅੱਜ ਧਰਨੇ ਵਿੱਚ ਐਲਾਨ ਕੀਤਾ ਗਿਆ ਕਿ ਜੇਕਰ ਕੱਲ ਤੱਕ ਪੁਲੀਸ ਨੇ ਕੋਈ ਹੱਲ ਨਾ ਕੱਢਿਆ ਤਾਂ 3 ਸਤੰਬਰ ਤੋਂ 54 ਨੰਬਰ ਬਠਿੰਡਾ ਅੰਮ੍ਰਿਤਸਰ ਹਾਈਵੇਅ ਮੰਗਾਂ ਮੰਨਣ ਤਕ ਪੂਰਨ ਤੌਰ ਤੇ ਜਾਮ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ. ਧਰਨੇ ਵਿੱਚ ਬਲਵਿੰਦਰ ਸਿੰਘ ਲੋਹਕਾ ਬਲਰਾਜ ਸਿੰਘ ਫੇਰੋਕੇ ਵਰਿੰਦਰ ਸਿੰਘ ਕੱਸੋਆਣਾ ਅਮਨਦੀਪ ਸਿੰਘ ਕੱਚਰਭੰਨ ਮਹਿਤਾਬ ਸਿੰਘ ਅਮਰਜੀਤ ਸਿੰਘ ਕੁਲਵੰਤ ਸਿੰਘ ਚੰਦ ਸਿੰਘ ਚਾਨਣ ਸਿੰਘ ਮਨਜੀਤ ਸਿੰਘ ਜੋਗਿੰਦਰ ਸਿੰਘ ਲੋਹਕਾ ਦਵਿੰਦਰ ਸਿੰਘ ਗੋਲੂ ਦਰਸ਼ਨ ਸਿੰਘ ਗੁਰਜੀਤ ਸਿੰਘ   ਆਦਿ ਆਗੂ ਹਾਜ਼ਰ ਸਨ.

Related Articles

Leave a Reply

Your email address will not be published. Required fields are marked *

Back to top button