ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਟਰੈਕ ਉੱਤੇ ਲੱਗੇ ਪੱਕੇ ਮੋਰਚੇ ਦੇ 23ਵੇਂ ਦਿਨ ਕਿਸਾਨ ਲਹਿਰ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਜਨਮ ਦਿਨ ਨੂੰ ਸਮਰਪਿਤ
17 ਅਕਤੂਬਰ ਨੂੰ ਅਗਲੇ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ
ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਟਰੈਕ ਉੱਤੇ ਲੱਗੇ ਪੱਕੇ ਮੋਰਚੇ ਦੇ 23ਵੇਂ ਦਿਨ ਕਿਸਾਨ ਲਹਿਰ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਜਨਮ ਦਿਨ ਨੂੰ ਸਮਰਪਿਤ
17 ਅਕਤੂਬਰ ਨੂੰ ਅਗਲੇ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ
ਫ਼ਿਰੋਜ਼ਪੁਰ, 16.10.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਅੱਜ ਰੇਲ ਟਰੈਕ ਬਸਤੀ ਟੈਂਕਾਂ ਲੀ (ਫ਼ਿਰੋਜ਼ਪੁਰ) ਉੱਤੇ ਲੱਗੇ ਪੱਕੇ ਮੋਰਚੇ ਦੇ 23ਵੇਂ ਦਿਨ ਸ਼ਾਮਲ ਹੋ ਕੇ ਕਿਸਾਨ ਲਹਿਰ ਦੇ ਮੋਢੀ ਤੇ ਕਿਸਾਨਾਂ ਦੀ 800 ਸਾਲ ਦੀ ਗੁਲਾਮੀ ਤੋੜ ਜ਼ਮੀਨ ਦੇ ਮਾਲਕ ਬਣਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਅੱਜ ਦਾ ਦਿਨ ਸਮਰਪਿਤ ਕੀਤਾ ਤੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਸਿੱਖਾਂ ਨੂੰ ਰਾਜ ਕਰਨ ਦਾ ਪਹਿਲੀ ਵਾਰ ਮੌਕਾ ਦੇ ਕੇ ਐਸੀ ਚਿਣਗ ਭਰੀ ਕਿ ਸਿੱਖਾਂ ਨੇ ਆਉਣ ਵਾਲੇ ਸਮੇਂ ਵਿੱਚ ਮੁਗ਼ਲ ਰਾਜ ਦਾ ਖੁਰਾ -ਖੋਜ ਮਿਟਾ ਦਿੱਤਾ ਤੇ ਅੱਜ ਦੇ ਸਮੇਂ ਵੀ ਦਿੱਲੀ ਦੀ ਹਕੂਮਤ ਨਾਲ ਕਿਸਾਨਾਂ ਦਾ ਚੱਲ ਰਿਹਾ ਆਰ- ਪਾਰ ਦਾ ਸੰਘਰਸ਼ ਬਾਬਾ ਬੰਦਾ ਸਿੰਘ ਤੇ ਲਹੂ ਵੀਟਵੇਂ ਸੰਘਰਸ਼ ਤੋਂ ਪ੍ਰੇਰਨਾ ਲੈ ਸਕਦਾ ਹੈ ਤੇ ਮੋਦੀ ਹਕੂਮਤ ਦੇ ਜਬਰ ਦਾ ਸਾਹਮਣਾ ਬਾਖ਼ੂਬੀ ਕਰ ਸਕਦਾ ਹੈ।
ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਧਰਮ ਸਿੰਘ ਸਿੱਧੂ ਤੇ ਮੰਗਲ ਸਿੰਘ ਗੁੰਦੜਢੰਡੀ ਨੇ ਕਿਹਾ ਕਿ ਰੇਲ ਟ੍ਰੈਕ ਉੱਤੇ ਚੱਲ ਰਹੇ ਧਰਨਿਆਂ ਸਬੰਧੀ ਅਗਲੀ ਰਣਨੀਤੀ ਦਾ ਐਲਾਨ 17 ਅਕਤੂਬਰ ਨੂੰ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਕਿੱਤੇ ਦੇ ਸੰਘੀ ਢਾਂਚੇ ਨੂੰ ਤਬਾਹ ਕਰਨ ਵਾਲੇ ਤਿੰਨੇ ਖੇਤੀ ਆਰਡੀਨੈਂਸ 21ਵੀਂ ਸਦੀ ਦਾ ਇਤਿਹਾਸਕ ਫ਼ੈਸਲਾ ਦੱਸ ਰਹੇ ਹਨ ਤਾਂ ਇਨ੍ਹਾਂ ਨੂੰ ਪੱਥਰ ਉੱਤੇ ਲਕੀਰ ਕਹਿ ਰਹੇ ਹਨ। ਪਰ ਜਿਹੜੇ ਕਾਨੂੰਨ ਲੋਕਾਂ ਨੂੰ ਵਾਰਾਂ ਨਹੀਂ ਉਹ ਕਾਨੂੰਨ ਇਤਿਹਾਸ ਵਿੱਚ ਵੀ ਤੋੜੇ ਜਾਂਦੇ ਰਹੇ ਹਨ ਤੇ ਹੁਣ ਵੀ ਪੰਜਾਬ ਦੇਸ਼ ਦੇ ਕਿਸਾਨ ਤੋੜ ਦੇਣਗੇ। ਕਿਸਾਨ ਆਗੂਆਂ ਨੇ ਹਰਿਆਣਾ ਵਿੱਚ 75 ਸਾਲ ਦੇ ਕਿਸਾਨ ਭਰਤ ਸਿੰਘ ਦੀ ਹਾਰਟ ਅਟੈਕ ਨਾਲ ਹੋਈ ਮੌਤ ਦਾ ਝੂਠਾ 302 ਦਾ ਕੇਸ ਕਿਸਾਨ ਆਗੂਆਂ ਉਤੇ ਕਰ ਦੇਣ ਦੀ ਸਖਤ ਨਿਖੇਧੀ ਕੀਤੀ ਗਈ ਤੇ ਪਿੱਪਲੀ ਤੇ ਨਰਾਇਣਗੜ੍ਹ ਵਿੱਚ ਕੀਤੇ ਝੂਠੇ ਪਰਚੇ ਰੱਦ ਕਰ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਉਕਤ ਤਿੰਨੇ ਖੇਤੀ ਆਰਡੀਨੈਂਸ ਰੱਦ ਕੀਤੇ ਜਾਣ, 23 ਫਸਲਾਂ ਦੀ(M.S.P) ਨੂੰ ਸੰਵਿਧਾਨਕ ਦਰਜਾ ਦੇ ਕੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਕੀਤਾ ਜਾਵੇ ਤੇ 23 ਫਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ।
ਇਸ ਮੌਕੇ ਬਲਜਿੰਦਰ ਸਿੰਘ ਤਲਵੰਡੀ ,ਸੁਰਿੰਦਰ ਸਿੰਘ ਜਲਾਲਾਬਾਦ, ਮੇਜਰ ਸਿੰਘ ਗਜਨੀ ਵਾਲਾ, ਗੁਰਬਖਸ਼ ਸਿੰਘ ਪੰਜ ਗਰਾਈ, ਮੱਖਣ ਸਿੰਘ, ਗੁਰਦੀਪ ਸਿੰਘ ਥਾਰੇਵਾਲਾ, ਜਗਦੀਪ ਸਿੰਘ ਮਨਸਾ, ਖਿਲਾਰਾ ਸਿੰਘ ਪੰਨੂੰ, ਹਰਪਾਲ ਸਿੰਘ ਆਸਲ ਆਦਿ ਨੇ ਵੀ ਸੰਬੋਧਨ ਕੀਤਾ।-