Ferozepur News

ਬਸਤੀ ਟੈਂਕਾਂਵਾਲੀ ਦੇ ਖਾਲਸਾ ਗਰਲਜ਼ ਮਿਡਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

bastiਫਿਰੋਜ਼ਪੁਰ 21 ਮਈ (ਏ.ਸੀ.ਚਾਵਲਾ) ਫਿਰੋਜ਼ਪੁਰ ਸ਼ਹਿਰ ਸਥਿਤ ਬਸਤੀ ਟੈਂਕਾਂਵਾਲੀ ਦੇ ਖਾਲਸਾ ਗਰਲਜ਼ ਮਿਡਲ ਸਕੂਲ ਵਿਖੇ ਇੰਡੀਅਨ ਸੋਸ਼ਲ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਦੇ ਪ੍ਰਧਾਨ ਸਮਸ਼ੇਰ ਸਿੰਘ ਸੰਧੂ ਦੀ ਦੇਖ ਰੇਖ ਵਿਚ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਫਿਰੋਜ਼ਪੁਰ ਸ਼ਹਿਰ ਦੇ ਸਰਕਲ ਪ੍ਰਧਾਨ ਹਰੀ ਓਮ ਬਜਾਜ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਮੁੱਖ ਮਹਿਮਾਨ ਹਰੀ ਓਮ ਬਜਾਜ ਨੇ ਸਕੂਲੀ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਪੜ•ਾਈ ਕਰਨ ਵੱਲ ਵੀ ਪ੍ਰੇਰਿਤ ਕੀਤਾ। ਉਨ•ਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਬੱਚੇ ਹੀ ਦੇਸ਼ ਦਾ ਭਵਿੱਖ ਹਨ। ਇੰਡੀਅਨ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਮਸ਼ੇਰ ਸਿੰਘ ਸੰਧੂ ਨੇ ਬੱਚਿਆਂ ਨੂੰ ਆਖਿਆ ਕਿ ਉਹ ਆਪਣੀ ਪੜ•ਾਈ ਪੂਰੀ ਲਗਨ ਨਾਲ ਕਰਨ। ਉਨ•ਾਂ ਨੇ ਆਖਿਆ ਕਿ ਪੜਿਆ ਲਿਖਿਆ ਇਕ ਚੰਗਾ ਨਾਗਰਿਕ ਹੀ ਦੇਸ਼ ਦਾ ਭਵਿੱਖ ਸਵਾਰ ਸਕਦਾ ਹੈ। ਇਸ ਮੌਕੇ ਸੋਸਾਇਟੀ ਦੇ ਮੈਂਬਰ ਏ.ਸੀ.ਚਾਵਲਾ ਨੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਵੱਡਿਆ ਅਤੇ ਮਾਪਿਆਂ ਦਾ ਸਤਿਕਾਰ ਕਰਿਆ ਕਰਨ। ਉਨ•ਾਂ ਨੇ ਬੱਚਿਆਂ ਨੂੰ ਆਪਣੀ ਸਫਾਈ ਰੱਖਣ ਵੱਲ ਧਿਆਨ ਦੇਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਮੁੱਖ ਮਹਿਮਾਨ ਹਰੀ ਓਮ ਨੇ ਬੱਚਿਆਂ ਨੂੰ ਸਟੇਸ਼ਨੀ ਵੰਡੀ। ਇਸ ਤੋਂ ਪਹਿਲਾ ਹਰੀ ਓਮ ਬਜਾਜ ਨੇ ਇਸ ਸਕੂਲ ਨੂੰ ਦੋ ਛੱਤ ਵਾਲੇ ਪੱਖੇ ਵੀ ਦਿੱਤੇ ਸਨ। ਇਸ ਮੌਕੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਫਿਰੋਜ਼ਪੁਰ ਸ਼ਹਿਰ ਦੇ ਸੁਨੀਲ ਪਾਸੀ, ਡਾ. ਰੋਸ਼ਨ ਲਾਲ ਸੰਤੋਸ਼ੀ, ਐਸ. ਐਨ. ਮਲਹੋਤਰਾ, ਦੀਵਾਨ ਚੰਦ, ਭਾਗ ਸਿੰਘ, ਹਰਜੀਤ ਸਿੰਘ, ਜਰਨੈਲ ਸਿੰਘ, ਡਾ. ਅਮਰਿੰਦਰ ਫਰਮਾਹ, ਪ੍ਰਮੋਦ ਕਪੂਰ, ਮੱਖਣ ਸਿੰਘ, ਸਕੂਲ ਪ੍ਰਿੰਸੀਪਲ ਨਰਿੰਦਰ ਕੌਰ, ਸਰਬਜੀਤ ਕੌਰ, ਸਕੂਲ ਦਾ ਸਮੂਹ ਸਟਾਫ  ਬੱਚਿਆਂ ਦੇ ਉਨ•ਾਂ ਦੇ ਮਾਪੇ ਵੀ ਹਾਜ਼ਰ ਸਨ।

Related Articles

Back to top button