Ferozepur News

ਅੱਜ ਆਬਕਾਰੀ ਠੇਕਿਆਂ ਦੀ ਨਿਲਾਮੀ ਲਈ ਡਰਾਅ ਆਫ ਲਾਟਸ ਕੱਢੇ ਗਏ

ਫਿਰੋਜ਼ਪੁਰ : 26-3-2018: ਅੱਜ ਮਿਤੀ 26-03-2018 ਨੂੰ ਸ਼੍ਰੀ ਕ੍ਰਿਸ਼ਨਾ ਰਿਜੋਰਟ ਵਿਖੇ ਜਿਲ੍ਹਾ ਫਿਰੋਜ਼ਪੁਰ ਦੇ ਆਬਕਾਰੀ ਠੇਕਿਆਂ ਦੀ ਨਿਲਾਮੀ ਲਈ ਡਰਾਅ ਆਫ ਲਾਟਸ ਕੱਢੇ ਗਏ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਆਬਜਰਵਰ ਮਾਨਯੋਗ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਸ਼੍ਰੀ ਰਾਮਵੀਰ ਵਿਸ਼ੇਸ ਰੂਪ ਵਿੱਚ ਹਾਜ਼ਰ ਸਨ। ਪ੍ਰੈਸ ਮੀਡੀਆ ਅਤੇ ਜਨਤਾ ਦੀ ਹਾਜ਼ਰੀ ਵਿੱਚ ਪਾਰਦਰਸ਼ੀ ਢੰਗ ਨਾਲ ਇਸ ਪੂਰੀ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਗਿਆ। ਡਰਾਅ ਆਫ ਲਾਟਸ ਠੀਕ 1:00 ਵਜੇ ਦੁਪਹਿਰੇ ਸੁਰੂ ਕਰ ਦਿੱਤਾ ਗਿਆ। ਜਿਲ੍ਹਾ ਫਿਰੋਜ਼ਪੁਰ 213 ਦੇਸ਼ੀ ਅਤੇ 38 ਅੰਗਰੇਜ਼ੀ ਦੇ ਠੇਕਿਆਂ ਲਈ ਕੁੱਲ 230 ਅਰਜ਼ੀਆਂ ਆਬਕਾਰੀ ਵਿਭਾਗ ਨੂੰ ਪ੍ਰਾਪਤ ਹੋਈਆਂ ਅਤੇ ਇਹਨਾਂ ਅਰਜ਼ੀਆਂ ਰਾਹੀਂ 4140000 ਰੁਪਏ ਆਬਕਾਰੀ ਮਾਲੀਆ ਪ੍ਰਾਪਤ ਹੋਇਆ। ਜਿਲ੍ਹਾ ਫਿਰੋਜ਼ਪੁਰ ਲਈ ਕੁੱਲ 15 ਗਰੁੱਪਾ ਲਈ ਡਰਾਅ ਕੱਢੇ ਗਏ ਜਿਸ ਵਿੱਚ ਸਫਲ ਅਲਾਟੀ ਹੇਠ ਲਿਖੇ ਅਨੁਸਾਰ ਸਨ।
ਲੜੀ ਨੰ:
ਜਿਲ੍ਹਾ
ਗਰੁੱਪ ਦਾ ਨਾਮ
ਕੋਡ ਨੰਬਰ
ਜ਼ੋਨ ਨੰਬਰ
ਸਫਲ ਅਲਾਟੀ ਦਾ ਨਾਮ
1
ਫਿਰੋਜ਼ਪੁਰ
ਫਿਰੋਜ਼ਪੁਰ ਸਿਟੀ ਅਤੇ ਕੈਂਟ
50-U-1-5
3
ਮੁਨੀਸ਼ ਬਜਾਜ
2

ਉਹੀ
50-U-1-5
5
ਰਿਹਾਨ ਵਾਈਨ
3

ਉਹੀ
50-U-1-5
2
ਸੁਖਜਿੰਦਰ ਸਿੰਘ
4

ਉਹੀ
50-U-1-5
4
ਡੀ. ਕੇ ਵਾਈਨਜ਼
5

ਉਹੀ
50-U-1-5
1
ਹੁਕਮ ਚੰਦ
6

ਤਲਵੰਡੀ ਭਾਈ
50-U-3-1

ਗਗਗਨ ਵਾਸੂ ਸਾਈਨਲਿਕਜ਼ ਪ੍ਰਾ: ਲਿਮ:
7

ਮੁੱਦਕੀ
50-U-4-1

ਜਸਟਰ ਵਾਈਨ ਪੋ ਸਨਲ ਡੋਡਾ
8

ਜ਼ੀਰਾ
50-U-5-2
2
ਗਗਨ ਡਿਸਟਿਲਰਜ਼ ਐਡ ਬੀਵੇਰਜਿਸ਼
9

ਉਹੀ
50-U-5-2
1
ਅਵਿਨਾਸ਼ ਡੋਡਾ
10

ਖੋਸਾ ਦਲ ਸਿੰਘ
50-R-1-1

ਗਗਨ ਵਾਸੂ ਸਾਈਨਲਿਕਜ਼ ਪ੍ਰਾ: ਲਿਮ:
11

ਮੱਖੂ
50-U-6-1

ਡੋਡਾ ਵਾਈਨਜ਼
12

ਮੱਲਾਵਾਲਾ
50-U-2-1

ਅਵਿਨਾਸ਼ ਡੋਡਾ
13

ਮਮਦੋਟ
50-U-8-1

ਅਜੈ ਕਪੂਰ
14

ਗੁਰੂਹਰਸਹਾਏ
50-U-7-2
2
ਸ਼ਾਮ ਲਾਲ
15

ਉਹੀ
50-U-7-2
1
ਮਾਇਆ ਇੰਟਰਪ੍ਰਾਇਜਸ਼ ਪ੍ਰੋ ਧਰਮ ਕੀਰਤੀ

ਇਸ ਮੌਕੇ ਤੇ ਸ਼੍ਰੀ ਹਰਜੀਤ ਸਿੰਘ ਐਸ. ਡੀ. ਐਮ. ਫਿਰੋਜ਼ਪੁਰ,  ਸ਼੍ਰੀ ਪੀ. ਐਸ਼. ਪਰਮਾਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਫਿਰੋਜ਼ਪੁਰ,  ਸ਼੍ਰੀ ਬਲਵਿੰਦਰ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਸ਼੍ਰੀ ਅਜੈ ਸ਼ਰਮਾ ਆਬਕਾਰੀ ਤੇ ਕਰ ਅਫਸਰ ਆਬਕਾਰੀ  ਫਿਰੋਜ਼ਪੁਰ, ਸਮੂਹ ਆਬਕਾਰੀ ਤੇ ਕਰ ਅਫ਼ਸਰ, ਫਿਰੋਜ਼ਪੁਰ, ਸਮੂਹ ਆਬਕਾਰੀ ਤੇ ਕਰ ਨਿਰੀਖਕ, ਫਿਰੋਜ਼ਪੁਰ ਅਤੇ ਦਫ਼ਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਫਿਰੋਜ਼ਪੁਰ ਦਾ ਸਟਾਫ ਹਾਜ਼ਰ ਸਨ।
 

Related Articles

Back to top button