Ferozepur News
ਸੁੱਖਪਾਲ ਨੰਨੂ ਵੱਲੋ ਹਲਕੇ ਚ “ਲੋਕ ਰਾਏ ਮੁਹਿੰਮ” ਸ਼ੁਰੂ ਕਰਨ ਦਾ ਐਲਾਨ
ਸੁੱਖਪਾਲ ਨੰਨੂ ਵੱਲੋ ਹਲਕੇ ਚ “ਲੋਕ ਰਾਏ ਮੁਹਿੰਮ” ਸ਼ੁਰੂ ਕਰਨ ਦਾ ਐਲਾਨ
ਫ਼ਿਰੋਜ਼ਪੁਰ 16 ਦਸੰਬਰ 2021: ਕਿਸਾਨੀ ਸ਼ੰਘਰਸ਼ ਨੂੰ ਸਮਰਪਿਤ ਭਾਜਪਾ ਤੋ ਅਸਤੀਫਾ ਦੇ ਕੇ ਕੁਝ ਸਮਾਂ ਸਿਆਸੀ ਗਤੀਵਿਧੀਆਂ ਤੋ ਦੂਰ ਰਹਿਣ ਮਗਰੋ ਹਲਕਾ ਫਿਰੋਜ਼ਪੁਰ ਸ਼ਹਿਰੀ ਤੋ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਵੱਲੋਂ ਹਲਕੇ ਦੀਆਂ ਸੰਗਤਾਂ ਨਾਲ ਸਲਾਹ ਮਸ਼ਵਰਾ ਕਰਕੇ ਅਗਲੀ ਰਣਨੀਤੀ ਤਿਆਰ ਕਰਨ ਲਈ “ਲੋਕ ਰਾਏ ਮੁਹਿੰਮ ” ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਅੱਜ ਆਪਣੀ ਰਿਹਾਇਸ਼ ਤੇ ਆਪਣੇ ਚੋਣਵੇਂ ਸਹਿਯੋਗੀਆਂ ਦਾ ਇਕੱਠ ਬੁਲਾ ਕੇ ਇਹ ਫੈਸਲਾ ਕੀਤਾ ਕਿ ਕਿਸ ਪਾਰਟੀ ਵੱਲੋ ਅਗਲੀਆਂ ਚੋਣਾਂ ਲੜੀਆਂ ਜਾਣ ਇਸ ਦਾ ਫੈਸਲਾ ਹਲਕੇ ਦੀ ਸੰਗਤ ਦੇ ਵਿਚਾਰ ਨਾਲ ਕਰਨਗੇ, ਪ੍ਰੈਸ ਨੂੰ ਜਾਰੀ ਇੱਕ ਬਿਆਨ ਚ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਉਹ ਖੁਦ ਘਰ ਘਰ, ਪਿੰਡ ਪਿੰਡ,ਅਤੇ ਸ਼ਹਿਰੀ ਮੁਹੱਲਿਆਂ ਵਿੱਚ ਜਾ ਕੇ ਆਪ ਆਪਣੇ ਸਹਿਯੋਗੀਆਂ ਦੀ ਰਾਇ ਲੈਣ ਗੇ ਅਤੇ ਅਗਲੇਰਾ ਫੈਸਲਾ ਕਰਨਗੇ, ਉਹਨਾਂ ਕਿਹਾ ਕਿ ਆਪਣੇ ਹਲਕੇ ਚ ਸਹਿਯੋਗੀ ਜੋ ਮੇਰੇ ਵਰਕਰ ਮੇਰੇ ਪਰਿਵਾਰ ਵਾਂਗ ਵਰਤ ਰਹੇ ਹਨ ਉਹ ਮਹਿਸੂਸ ਕਰ ਰਹੇ ਹਨ,ਕਿ ਹੁਣ ਘਰ ਬੈਠਣ ਦਾ ਸਮਾਂ ਨਹੀ ,ਸਗੋ ਲੋਕ ਰਾਇ ਲੈ ਕੇ ਚੋਣਾਂ ਲੜਨ ਦਾ ਫੈਸਲਾ ਲਿਆ ਜਾਵੇ, ਜਿਸ ਲਈ ਉਹ ਤੋ ਘਰ ਘਰ ਜਾ ਕੇ ਇਹ ਮੁਹਿੰਮ ਸ਼ੁਰੂ ਕਰਨਗੇ ਅਤੇ ਸਾਰੇ ਹਲਕੇ ਦੀ ਰਾਇ ਲੈ ਕੇ ਫਿਰ ਫੈਸਲਾ ਕਰਨਗੇ,ਅਤੇ ਜਿਵੇ ਹਲਕੇ ਦੀ ਸੰਗਤ ਦਾ ਫੈਸਲਾ ਆਵੇ ਗਾ ਤਾ ਉਸ ਤਰਾਂ ਦੀ ਰਣਨੀਤੀ ਉਲੀਕਣ ਗੇ ,