Ferozepur News

ਸੁਵਿਧਾ ਕਰਮਚਾਰੀਆਂ ਨੇ ਅਕਾਲੀ ਵਿਧਾਇਕ ਦੇ ਦਫਤਰ ਅੱਗੋਂ ਹੁੰਦੇ ਹੋਏ ਬਾਜ਼ਾਰਾਂ ‘ਚ ਕੀਤਾ ਰੋਸ ਮਾਰਚ

ਫਿਰੋਜ਼ਪੁਰ 29 ਨਵੰਬਰ (): ਸੁਵਿਧਾ ਕਰਮਚਾਰੀਆਂ ਨੇ ਫਿਰੋਜ਼ਪੁਰ ਕੈਂਟ ਵਿਚ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦਫਤਰ ‘ਚੋਂ ਹੁੰਦੇ ਹੋਏ ਬਜ਼ਾਰਾਂ ਵਿਚ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੀਤਾ। ਇਹ ਜਾਣਕਾਰੀ ਦਿੰਦੇ ਹੋਹੈ ਜ਼ਿਲ•ਾ ਮੀਡੀਆ ਇੰਚਾਰਜ਼ ਸੰਜੀਵ ਹਾਂਡਾ ਨੇ ਦੱਸਿਆ ਕਿ ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਅੱਜ 84ਵੇਂ ਦਿਨ ਵਿਚ ਦਾਖਲ ਕਰ ਗਿਆ ਹੈ, ਪਰ ਪੰਜਾਬ ਸਰਕਾਰ ਸੁਵਿਧਾ ਕਰਮਚਾਰੀਆਂ ਦੀਆਂ ਮੰਗਾਂ ਵੱਲ ਕੋਈ ਧਿਅਨ ਨਹੀਂ ਦੇ ਰਹੀ। ਜ਼ਿਲ•ਾ ਜਨਰਲ ਸੈਕਟਰੀ ਵਿਜੇ ਘਾਰੂ ਨੇ ਦੱਸਿਆ ਕਿ ਸੁਵਿਧਾ ਕਰਮਚਾਰੀਆਂ ਦੀ ਪੰਜਾਬ ਸਰਕਰ ਦੇ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ, ਪਰ ਪੰਜਾਬ ਸਰਕਾਰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਕਰ ਰਹੀ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਆਊਟ ਸੋਰਸਿੰਗ ਕਰਮਚਾਰੀਆਂ ਨੂੰ ਠੇਕੇ ਤੇ ਕਰਨ ਜਾ ਰਹੀ ਹੈ ਅਤੇ ਦੂਜੇ ਪਾਸੇ ਸੁਵਿਧਾ ਕਰਮਚਾਰੀਆਂ ਨੂੰ ਠੇਕੇ ਤੋਂ ਆਊਟ ਸੋਰਸਿੰਗ ਕਰ ਰਹੀ ਹੈ ਜੋ ਕਿ ਸੁਵਿਧਾ ਕਰਮਚਾਰੀਆਂ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ। ਉਨ•ਾਂ ਆਖਿਆ ਕਿ 30 ਨਵੰਬਰ 2016 ਨੂੰ ਮੋਹਾਲੀ ਵਿਚ ਧਰਨਾ ਦਿੱਤਾ ਜਾਵੇਗਾ। ਉਨ•ਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਅਖਿਆ ਕਿ ਪੰਜਾਬ ਸਰਕਾਰ ਜਲਦ ਹੀ ਸੁਵਿਧਾ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰੇ ਨਹੀਂ ਤਾਂ ਸੁਵਿਧਾ ਕਰਮਚਾਰੀਆਂ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਦਾਰ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਰਮੇਸ਼ ਹਾਂਡਾ, ਦੀਪਾਂਕਰ, ਰਾਜੀਵ, ਦਵਿੰਦਰ ਸਿੰਘ, ਬਖਸ਼ੀਸ਼ ਸਿੰਘ, ਸੁਖਬੀਰ, ਦਿਲਬਰ, ਕੁਲਵਿੰਦਰ, ਅਮਿਤ ਵੋਹਰਾ, ਗੁਰਦੀਪ, ਗੁਰਮੀਤ, ਜਰਨੈਲ ਸਿੰਘ, ਲਖਵਿੰਦਰ, ਮੈਡਮ ਜਸਬੀਰ, ਪੂਨਮ, ਗੀਤਾਂਜਲੀ, ਮਮਤਾ, ਵੀਰਮ ਅਤੇ ਨਿਸ਼ਾ ਆਦਿ ਸੁਵਿਧਾ ਕਰਮਚਾਰੀ ਹਾਜ਼ਰ ਸਨ।

Related Articles

Back to top button