Ferozepur News

ਸੀਨੀਅਰ ਸਿਟੀਜਨ ਨੂੰ ਲਾਇਨਜ ਕੱਲਬ ਫਿਰੋਜਪੁਰ ਨੇ ਕੀਤਾ ਸਨਮਾਨਿਤ।

ਸੀਨੀਅਰ ਸਿਟੀਜਨ ਨੂੰ ਲਾਇਨਜ ਕੱਲਬ ਫਿਰੋਜਪੁਰ ਨੇ ਕੀਤਾ ਸਨਮਾਨਿਤ।

LIONS CLUB HONOURS SENIOR MEMBERS

ਫਿਰੋਜ਼ਪੁਰ 4 ਨਵੰਬਰ (HARISH MONGA) – ਸੀਨੀਅਰ ਸਿਟੀਜਨ ਨੂੰ ਸਨਮਾਨਿਤ ਕਰਨ ਲਈ ਲਾਇਨਜ ਕੱਲਬ ਫਿਰੋਜਪੁਰ ਨੇ ਇਕ ਵਿਸ਼ੇਸ ਸਮਾਰੋਹ ਦਾ ਆਯੋਜਨ ਲਾਇਨਜ ਭਵਨ ਮੱਲਵਾਲ ਰੋਡ ਵਿਖੇ ਕਰਨਲ ਵਾਈ. ਪੀ. ਰਾਮਪਾਲ ਪ੍ਰਧਾਨ, ਕੁਲਦੀਪ ਗੱਖੜ ਉਪ ਪ੍ਰਧਾਨ, ਰਾਕੇਸ਼ ਪਾਠਕ ਸਕੱਤਰ, ਰਜਿੰਦਰ ਦੁੱਗਲ ਖਜਾਨਚੀ, ਰਾਜੇਸ਼ ਮਲਹੋਤਰਾ ਪੀ. ਆਰ. ਉ. ਅਤੇ ਸਮੂੰਹ ਮੈਬਰਾਂ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੋਕੇ ਤੇ ਸੰਬੋਧਨ ਕਰਦਿਆਂ ਰਾਕੇਸ਼ ਪਾਠਕ ਸਕੱਤਰ ਨੇ ਆਖਿਆ ਕਿ ਬਜੁਰਗ ਸਾਡੇ ਸਮਾਜ ਦਾ ਵਿਸ਼ੇਸ ਅੰਗ ਹਨ। ਸਾਨੂੰ ਇਹਨਾਂ ਦੀ ਉਮਰ ਨੂੰ ਅਣਗੋਲਿਆ ਨਹੀ ਕਰਨਾ ਚਾਹੀਦਾ ਬਲਕਿ ਇਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਉਹਨਾਂ ਸੀਨੀਅਰ ਸਿਟੀਜਨ ਦੇ ਗਿਆਨ ਅਤੇ ਤਜਰਬੇ ਦਾ ਜਿਕਰ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਅੱਜ ਦੇ ਇਸ ਸਮਾਰੋਹ ਵਿਚ ਬੈਠੇ ਸੀਨੀਅਰ ਸਿਟੀਜਨ ਭਾਵੇ 65 ਸਾਲ ਦੀ ਉਮਰ ਪਾਰ ਕਰ ਗਏ ਹਨ ਲੇਕਿਨ ਇਹ ਅੱਜ ਵੀ ਸਾਨੂੰ ਦੇਖਣ ਵਿਚ ਨੋਜਵਾਨ (ਯੰਗ) ਲਗਦੇ ਹਨ। ਇਸ ਉਪਰੰਤ ਸ਼੍ਰੀ ਰਾਜੇਸ਼ ਮਲਹੋਤਰਾ ਪੀ. ਆਰ. À. ਨੇ ਕੱਲਬ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਦਸਿਆ ਕਿ ਲਾਇਨਜ ਕੱਲਬ ਫਿਰੋਜਪੁਰ ਵਲੋਂ ਪਿਛਲੇ ਸਮੇਂ ਦੋਰਾਨ ਵੱਖ ਵੱਖ ਸਮਾਜ ਭਲਾਈ ਕੰਮ ਕਰਦਿਆਂ ਗਰੀਬ ਵਰਗ ਦੇ ਬੱਚਿਆਂ ਨੂੰ ਕੱਪੜੇ, ਬੂਟ, ਚਪਲਾਂ ਅਤੇ ਹੋਰ ਸਮੱਗਰੀ ਵੰਡਣ ਦੇ ਨਾਲ ਮੈਡੀਕਲ ਕੈਂਪ ਲਗਾਏ ਜਾ ਚੁਕੇ ਹਨ। ਇਸ ਮੋਕੇ ਤੇ ਠੇਕੇਦਾਰ ਸਤਪਾਲ ਮੋਗਾਂ ਜੋਨ ਚੈਅਰਮੇਨ ਨੇ ਕਰੀਬ 13 ਸੀਨੀਅਰ ਸਿਟੀਜਨ ਨੂੰ ਉਹਨਾਂ ਦੇ ਸਮਾਜ ਭਲਾਈ ਕੰਮਾਂ ਵਿਚ ਪਾਏ ਯੋਗਦਾਨ ਨੂੰ ਵੇਖਦਿਆਂ ਸਨਮਾਨਿਤ ਕੀਤਾ। ਸਮਾਰੋਹ ਦੀ ਸਮਾਪਤੀ ਤੇ ਕੱਲਬ ਦੇ ਆਗੂਆਂ ਵਲੋਂ ਇਸ ਸਨਮਾਨ ਸਮਾਰੋਹ ਵਿਚ ਸ਼ਾਮਿਲ ਹੋਏ ਅਤੇ ਪਤਵੰਤਿਆਂ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ।

Related Articles

Back to top button