Ferozepur News

ਵਿਸ਼ਵ ਤੰਬਾਕੂ ਦਿਹਾੜੇ 'ਤੇ ਫ਼ਿਰੋਜ਼ਸ਼ਾਹ ਹੈਲਥ ਕੇਂਦਰ 'ਚ ਕਰਵਾਇਆ ਸਮਾਗਮ

ferozshahਫਿਰੋਜ਼ਪੁਰ 31 ਮਈ (ਏ. ਸੀ. ਚਾਵਲਾ)  ਵਿਸ਼ਵ ਤੰਬਾਕੂ ਦਿਹਾੜੇ &#39ਤੇ ਫ਼ਿਰੋਜ਼ਸ਼ਾਹ ਵਿਖੇ ਜਾਗਰੂਕਤਾ ਸਮਾਗਮ ਕਰਵਾ ਕੇ ਰੈਲੀ ਕੱਢ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦ ਹੋਣ ਦਾ ਸੁਨੇਹਾ ਦਿੱਤਾ ਗਿਆ। ਕਮਿਊਨਿਟੀ ਹੈਲਥ ਸੈਂਟਰ ਫ਼ਿਰੋਜ਼ਸ਼ਾਹ ਵਿਖੇ ਕਰਵਾਏ ਸਮਾਗਮ ਵਿਚ ਸਟਾਫ, ਏ.ਐਨ.ਐਮ, ਬੱਚਿਆਂ ਸਮੇਤ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਅਜੇ ਕੁਮਾਰ ਝਾਂਜੀ ਨੇ ਨਸ਼ਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਜ਼ਿਕਰ ਕਰਦਿਆਂ ਨਸ਼ੇ ਦੇ ਕੋਹੜ ਨੂੰ ਮੁੱਢੋਂ ਵੱਢਣ ਦੀ ਦੁਹਾਈ ਦਿੱਤੀ। ਸਮਾਗਮ ਦੌਰਾਨ ਆਮ ਜਨਤਾ ਨੂੰ ਤੰਬਾਕੂ ਨੋਸ਼ੀ ਨਾਲ ਹੋਣ ਵਾਲੇ ਸਰੀਰਕ ਨੁਕਸਾਨ ਪ੍ਰਤੀ ਜਾਗਰੂਕ ਕਰਦਿਆਂ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ ਗਈ ਅਤੇ ਨਿਰਣਾ ਦਿਵਾਇਆ ਗਿਆ ਕਿ ਉਹ ਪੂਰੀ ਜ਼ਿੰਦਗੀ ਕਿਸੇ ਵੀ ਤਰਾਂ ਦੇ ਤੰਬਾਕੂ ਦਾ ਸੇਵਨ ਨਹੀਂ ਕਰਨਗੇ। ਡਾ. ਝਾਂਜੀ, ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ ਨੇ ਜਿਥੇ ਤੰਬਾਕੂ ਦੇ ਸੇਵਨ ਕਰਨ ਨਾਲ ਹੋਣ ਵਾਲੀਆਂ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਪ੍ਰਤੀ ਜਾਣਕਾਰੀ ਦਿੱਤੀ, ਉਥੇ ਹੀ ਲੋਕਾਂ ਨੂੰ ਭੱਵਿਖ ਵਿਚ ਅਜਿਹੀ ਵਸਤੂਆਂ ਦੇ ਸੇਵਨ ਨਾ ਕਰਨ ਦਾ ਅਹਿਦ ਵੀ ਦੁਆਇਆ। ਉਨ•ਾਂ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਦੇ ਨਾਲ-ਨਾਲ ਕੋਲ ਬੈਠੇ ਵਿਅਕਤੀ ਨੂੰ ਸਿਗਰਟ ਦਾ ਧੂੰਆ ਚੜਣ ਨਾਲ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ•ਾਂ ਕਿਹਾ ਕਿ ਘਰ ਵਿਚ ਕਿਸੇ ਵੀ ਔਰਤ ਨੂੰ ਬਾਂਝਪਨ ਹੋ ਸਕਦਾ ਹੈ ਜਾਂ ਗਰਭਵਤੀ ਮਾਵਾਂ ਨੂੰ ਕਮਜ਼ੋਰ ਬੱਚੇ ਪੈਦਾ ਹੋ ਸਕਦੇ ਹਨ। ਇਸ ਤੋਂ ਇਲਾਵਾ ਕੈਂਸਰ ਵਰਗੀ ਭਿਆਨਕ ਬਿਮਾਰੀ ਵੀ ਹੋ ਸਕਦੀ ਹੈ ਜਿਵੇਂ ਕਿ ਮੂੰਹ ਦਾ ਕੈਂਸਰ, ਜੀਭ ਦਾ ਕੈਂਸਰ, ਫੇਫੜੀਆਂ ਦਾ ਕੈਂਸਰ, ਜਬਾੜੀਆਂ ਦਾ ਕੈਂਸਰ ਅਤੇ ਗਰਭਵਤੀ ਮਾਵਾਂ ਨੂੰ ਬਚੇਦਾਨੀ ਦਾ ਕੈਂਸਰ ਆਦਿ ਵੀ ਹੋ ਸਕਦਾ ਹੈ। ਐਸ.ਐਮ.ਓ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਤੰਬਾਕੁ ਦਾ ਸੇਵਨ ਕਰਨ ਨਾਲ 1 ਮੀਲੀਅਨ ਲੋਕ ਆਪਣੀ ਉਮਰ ਤੋਂ ਪਹਿਲਾਂ ਮੌਤ ਦੇ ਮੂੰਹ ਵਿਚ ਜਾ ਘਿਰਦੇ ਹਨ। ਉਨ•ਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਕਿਸੇ ਵੀ ਤਰ•ਾਂ ਦੇ ਤੰਬਾਕੂ ਪਦਾਰਥ ਵੇਚਣਾ ਕਾਨੂੰਨੀ ਜੁਰਮ ਹੈ ਅਤੇ ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ 200 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ•ਾਂ ਲੋਕਾਂ ਨੂੰ ਅਤੇ ਸਮੂਹ ਸਟਾਫ ਨੂੰ ਅਪੀਲ ਕੀਤੀ ਕਿ ਉਹ ਪੂਰੀ ਜ਼ਿੰਦਗੀ ਕਿਸੇ ਵੀ ਤਰਾਂ ਦੇ ਤੰਬਾਕੂ ਪਦਾਰਥਾਂ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਨਹੀਂ ਕਰਨਗੇ ਅਤੇ ਜੇਕਰ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਕੋਈ ਵੀ ਰਿਸ਼ਤੇਦਾਰ, ਮਿੱਤਰ ਤੰਬਾਕੁ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਤੰਬਾਕੂ ਤੋਂ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਉਹ ਤੰਬਾਕੂ ਦੀ ਆਦਤ ਛੱਡ ਸੱਚੇ ਨਾਗਰਿਕ ਵਾਲੀ ਜਿੰਦਗੀ ਬਤੀਤ ਕਰ ਸਕੇ। ਇਸ ਮੌਕੇ ਡਾ: ਜਗਮੋਹਨ ਸਿੰਘ, ਸ੍ਰੀਮਤੀ ਕਮਲੇਸ਼ ਕੁਮਾਰੀ, ਸੁਮਿਤ ਕੁਮਾਰ, ਮੁਕੇਸ਼ ਕੁਮਾਰ ਵੀ ਹਾਜ਼ਰ ਸਨ।

Related Articles

Back to top button