ਸਿੱਧਵਾਂ ਸਪੀਕਰ 64ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ-ਕਾਲਜ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਮੁੱਖ ਮਹਿਮਾਨ ਸਨ
ਭਵਿੱਖ ਵਿੱਚ ਸੱਭਿਆਚਾਰਕ ਅਤੇ ਪੰਜਾਬੀ ਵਿਰਸੇ ਨੂੰ ਬਚਾਉਣ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਉਣ ਦੀ ਜਰੂਰਤ : ਸਿੱਧਵਾਂ
ਦੇਵ ਸਮਾਜ ਕਾਲਜ ਫਾਰ ਵੂਮੈਨ ਿਫਰੋਜਪੁਰ ਿਵਖੇ64ਵ ਪੰ ਜਾਬ ਯੂਨੀਵਰਿਸਟੀ, ਚੰ ਡੀਗੜ ਇੰ ਟਰ-ਕਾਲਜ ਯੁਵਕ ਅਤੇਿਵਰਾਸਤੀ ਮੇਲਾ ਜਲੋਅ ਿਬਖੇਰਦਾ ਹੋਇਆ ਤੀਜੇ ਿਦਨ ‘ਚ ਦਾਖਲ
ਭਵਿੱਖ ਵਿੱਚ ਸੱਭਿਆਚਾਰਕ ਅਤੇ ਪੰਜਾਬੀ ਵਿਰਸੇ ਨੂੰ ਬਚਾਉਣ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਉਣ ਦੀ ਜਰੂਰਤ : ਸਿੱਧਵਾਂ
ਸਿੱਧਵਾਂ ਸਪੀਕਰ 64ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ-ਕਾਲਜ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਮੁੱਖ ਮਹਿਮਾਨ ਸਨ
ਫਿਰੋਜਪੁਰ , 5.11.2023: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿੱਚ ਚੱਲ ਰਿਹਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ 64ਵਾਂ ਅੰਤਰ ਜ਼ੋਨਲ ਯੁਵਕ ਮੇਲਾ ਅੱਜ ਤੀਜੇ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਤੀਸਰਾ ਦਿਨ ਮੁੱਖ ਤੌਰ ਤੇ ਨਾਟਕ ਅਤੇ ਰੰਗ-ਮੰਚ ਨੂੰ ਸਮਰਪਿਤ ਰਿਹਾ । ਥੇਟਰ ਅਤੇ ਸੱਭਿਆਚਾਰਕ ਮੁਕਾਬਲਿਆਂ ਤੋਂ ਇਲਾਵਾ ਤੀਸਰੇ ਦਿਨ ਹਿਸਟ੍ਰੋਨਿਕਸ, ਵਾਰ ਗਾਇਨ, ਕਾਲੀ ਗਾਯਨ, ਕਵੀਸ਼ਰੀ ਇਸਤਰੀ ਪਰੰਪਰਾਗਤ ਗੀਤ, ਕੁਇਜ਼, ਆਰਟ ਐਂਡ ਕਰਾਫਟ, ਬਾਗ ਫੁਲਕਾਰੀ, ਦਸੂਤੀ ਆਦਿ ਮੁਕਾਬਲੇ ਕਰਵਾਏ ਗਏ।
ਇਸ ਵਿਰਾਸਤੀ ਮੇਲੇ ਦੇ ਤੀਸਰੇ ਦਿਨ ਮੁੱਖ ਮਹਿਮਾਨ ਵਜੋ ਸ. ਕੁਲਤਾਰ ਸਿੰਘ ਸਿਧਵਾਂ, ਮਾਨਯੋਗ ਸਪੀਕਰ, ਵਿਧਾਨ ਸਭਾ, ਪੰਜਾਬ, ਸ. ਰਣਬੀਰ ਸਿੰਘ ਭੁੱਲਰ, ਐਮ.ਐਲ.ਏ. ਫਿਰੋਜਪੁਰ (ਸ਼ਹਿਰੀ), ਡਾ. ਜਸਪਾਲ ਸਿੰਘ ਬੈਨੀਪਾਲ, ਸਾਬਕਾ ਵਾਇਸ ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਸ਼੍ਰੀਮਾਨ ਮਨੋਜ ਮਦਾਨ, ਮੈਂਬਰ, ਦੇਵ ਸਮਾਜ ਕਾਊਂਸਲ, ਸ਼੍ਰੀ ਐਨ.ਆਰ. ਸ਼ਰਮਾ, ਡੀਨ ਫੈਕਲਟੀ ਆਫ ਐਜੁਕੇਸ਼ਨ, ਫੈਲੋ ਪੰਜਾਬ ਯੂਨੀਵਰਸਿਟੀ, ਪ੍ਰਿੰਸੀਪਲ ਪੀ.ਯੂ. ਕੋਂਸੀਟਿਊਟ ਕਾਲਜ, ਗੁਰੂਹਰਸਹਾਏ ਅਤੇ ਮੌਹਕਮ ਸਿੰਘ ਵਾਲਾ, ਡਾ. ਇੰਦਰਪਾਲ ਸਿੱਧੂ, ਸੈਨੇਟਰ ਐਂਡ ਫੈਲੋਂ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ।
ਡਾ. ਅਗਨੀਜ਼ ਢਿੱਲੋਂ, ਸੈਕਟਰੀ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ, ਇੰਚਾਰਜ, ਦੇਵ ਸਮਾਜ ਸਿਕਸ਼ਾ ਵਿਭਾਗ, ਸ਼੍ਰੀ ਮਾਨਵਿੰਦਰ ਸਿੰਘ ਮਾਂਗਟ, ਚੀਫ ਐਡਮਿਨਿਸਟ੍ਰੇਟਿਵ ਅਫਸਰ, ਦੇਵ ਸਮਾਜ, ਐਡਵੋਕੇਟ ਸ਼੍ਰੀ ਅਜੈ ਬੱਤਾ, ਜੁਆਇੰਟ ਸਕੱਤਰ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ, ਡਾ. ਸੰਗੀਤਾ, ਪ੍ਰਿੰਸੀਪਲ ਅਤੇ ਸਮੂਹ ਮੈਨਜਮੈਂਟ ਮੈਂਬਰ ‘ਚ ਮੈਡਮ ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਿਰੋਜਪੁਰ, ਮੈਡਮ ਸੁਨੀਤਾ ਰੰਗਬੁੱਲਾ, ਪ੍ਰਿੰਸੀਪਲ, ਦੇਵ ਸਮਾਜ ਮਾਡਲ ਸੀਨੀ. ਸੈਕੰਡਰੀ ਸਕੂਲ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ, ਮੋਮੈਂਟਸ ਦੇ ਕੇ ਸਵਾਗਤ ਕੀਤਾ ।
ਸ. ਕੁਲਤਾਰ ਸਿੰਘ ਸਿਧਵਾਂ ਦੁਆਰਾ ਆਪਣੇ ਭਾਸ਼ਣ ਦੌਰਾਨ ਭਵਿੱਖ ਵਿੱਚ ਇਹੋ ਜਿਹੇ ਸੱਭਿਆਚਾਰਕ ਅਤੇ ਪੰਜਾਬੀ ਵਿਰਸੇ ਨੂੰ ਬਚਾਉਣ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਮਿੱਥਣ ਅਤੇ ਇਸਨੂੰ ਪ੍ਰਾਪਤ ਕਰਨ ਲਈ ਭਰਪੂਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ । ਸ. ਰਣਬੀਰ ਸਿੰਘ ਭੁੱਲਰ, ਐਮ.ਐਲ.ਏ. ਫਿਰੋਜੁਪਰ (ਸ਼ਹਿਰ) ਦੁਆਰਾ ਆਪਣੇ ਭਾਸ਼ਣ ਵਿੱਚ ਦੇਵ ਸਮਾਜ ਕਾਲਜ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ ਇਸ ਸੱਭਿਆਚਾਰਕ ਪ੍ਰੌਗਾਮ ਦੇ ਸਫਲ ਪ੍ਰਬੰਧ ਦੇ ਲਈ ਵਧਾਈ ਦਿੱਤੀ ।
ਕਾਲਜ ਪ੍ਰਿੰਸੀਪਲ ਮੈਡਮ ਡਾ. ਸੰਗੀਤਾ ਵੱਲੋਂ ਆਏ ਹੋਏ ਮਹਿਮਾਨਾਂ ਦੇ ਲਈ ਸੁਆਗਤੀ ਸ਼ਬਦ ਕਹੇ ਅਤੇ ਆਪਣੀ ਸਪੀਚ ਵਿੱਚ ਮਹਿਮਾਨਾਂ ਦਾ ਕਾਲਜ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਦੇ ਲਈ ਧੰਨਵਾਦ ਕੀਤਾ ਅਤੇ ਮਹਿਮਾਨਾ ਨੂੰ ਕਾਲਜ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ । ਇਸ ਤੋਂ ਇਲਾਵਾ ਇਨਾਮ ਵੰਡ ਸਮਾਰੋਹ ਦੌਰਾਨ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ ।