Ferozepur News

ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦੇ ਫਿਰੋਜਪੁਰ ਸ਼ਹਿਰੀ ਚ” ਹੋਈਆਂ ਨਵੀਆ ਨਿਯੁਕਤੀਆਂ, ਭਾਈ ਗਰੇਵਾਲ ਨੇ ਸਿਰੋਪੇ ਦੇ ਕੇ ਕੀਤਾ ਸਨਮਾਨ

ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦੇ ਫਿਰੋਜਪੁਰ ਸ਼ਹਿਰੀ ਚ” ਹੋਈਆਂ ਨਵੀਆ ਨਿਯੁਕਤੀਆਂ, ਭਾਈ ਗਰੇਵਾਲ ਨੇ ਸਿਰੋਪੇ ਦੇ ਕੇ ਕੀਤਾ ਸਨਮਾਨ

ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦੇ ਫਿਰੋਜਪੁਰ ਸ਼ਹਿਰੀ ਚ” ਹੋਈਆਂ ਨਵੀਆ ਨਿਯੁਕਤੀਆਂ, ਭਾਈ ਗਰੇਵਾਲ ਨੇ ਸਿਰੋਪੇ ਦੇ ਕੇ ਕੀਤਾ ਸਨਮਾਨ

ਫ਼ਿਰੋਜ਼ਪੁਰ, 26.9.2023: -ਸਿੱਖੀ ਵਿਚਾਰਧਾਰਾ ਦੀ ਅਲੰਬਰਦਾਰ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦੇ ਫਿਰੋਜਪੁਰ ਸ਼ਹਿਰੀ ਦੀ ਜੱਥੇਬੰਦੀ ਦਾ ਪਸਾਰ ਕੀਤਾ ਗਿਆ ਨਵੀਆਂ ਨਿਯੁਕਤੀਆਂ ਅਤੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਜਿੱਥੇ ਨਵੇਂ ਅਹੁਦੇਦਾਰਾਂ ਨੂੰ ਜੀ ਆਇਆਂ ਕਿਹਾ ਉੱਥੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗੁਰਦੁਆਰਾ ਜਾਮਨੀ ਸਾਹਿਬ ਚ” ਹੋਏ ਸਮਾਗਮ ਚ” ਇਹ ਜੱਥੇਬੰਧਕ ਵਾਧਾ ਕੀਤਾ ਗਿਆ

ਭਾਈ ਗਰੇਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਦੀ ਅਜ਼ਾਦੀ ਸਮੇਂ ਵੱਡਾ ਰੋਲ ਨਿਭਾਉਣ ਵਾਲੇ ਸਿੱਖ ਭਾਈਚਾਰੇ ਨੂੰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਬਦਨਾਮ ਤੇ ਖਤਮ ਕਰਨ ਦੀਆਂ ਸਾਜ਼ਸ਼ਾਂ ਚੱਲ ਰਹੀਆਂ ਹਨ ਪਹਿਲਾਂ ਲੰਬਾ ਸਮਾਂ ਕਾਂਗਰਸ ਪਾਰਟੀ ਵੱਲੋਂ ਇਸ ਏਜੰਡੇ ਤੇ ਕੰਮ ਕਰਦਿਆਂ ਸਾਨੂੰ ਕਮਜ਼ੋਰ ਕਰਨ ਲਈ ਆਰਧਕ, ਬੋਲੀ ,ਸਾਡੀ ਧਰਤੀ ਤੇ ਅੱਤਵਾਦੀ ਵੱਖਵਾਦੀ ਹੋਣ ਦਾ ਨਾਮ ਦੇ ਕੇ ਬਦਨਾਮ ਕੀਤਾ ਗਿਆ ਅੱਜ ਦੀ ਕੇਂਦਰ ਦੀ ਭਾਜਪਾ ਸਰਕਾਰ ਵੀ ਉਸੇ ਰਾਹ ਤੇ ਚੱਲਦਿਆਂ ਦੁਨੀੰਆ ਅੰਦਰ ਸਿੱਖਾਂ ਦੀ ਵੱਧ ਰਹੀ ਤਾਕਤ ਨੂੰ ਚੁਣੋਤੀ ਸਮਝ ਕੇ ਸਿੱਖਾ ਨੂੰ ਮਾਰਨ ਦੇ ਰਾਹ ਪੈ ਰਹੀ ਹੈ ਇਨ੍ਹਾਂ ਸਾਜ਼ਸ਼ਾਂ ਦਾ ਟਾਕਰਾ ਸਬਰ ਨਾਲ ਜਬਰ ਦੇ ਖਿਲਾਫ ਕਰਨਾ ਪਵੇਗਾ ਸਮੁੱਚੀ ਦੁਨੀਆ ਦੇ ਸਿੱਖ ਆਪਣੇ ਧੜਿਆ,ਵੰਡੀਆਂ ਤੋ ਬਾਹਰ ਆਕੇ ਅਜਿਹੇ ਹੱਲਿਆ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸ਼ਤੀ ਹੇਠ ਇਕੱਤਰ ਹੋਕੇ ਗੁਰਮਤਾ ਕਰਨ ਤਾਂ ਕਿ ਇਨ੍ਹਾਂ ਸਿੱਖ ਸ਼ਕਤੀਆਂ ਨੂੰ ਮਾਤ ਦਿੱਤੀ ਜਾ ਸਕੇ ਇਸ ਸਮੇਂ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕਲਸੀ,ਮਨਪ੍ਰੀਤ ਸਿੰਘ ਖ਼ਾਲਸਾ,ਡਾ ਭਜਨ ਸਿੰਘ ਤੇ ਗੁਰਨਾਮ ਸਿੰਘ ਨੇ ਵੀ ਸੰਬੋਧਨ ਕੀਤਾ ਨਵ ਨਿਯੁਕਤ ਆਗੂਆਂ ਚ”ਡਾ ਬਲਜੀਤ ਸਿੰਘ,ਡਾ ਜਸਵੰਤ ਸਿੰਘ,ਡਾ ਰਣਜੀਤ ਸਿੰਘ,ਡਾ ਵਰਜਿੰਦਰ ਸਿੰਘ ਇਸ ਸਮੇਂ ਦਵਿੰਦਰ ਸਿੰਘ ਕਲਸੀ,ਭੁਪਿੰਦਰ ਸਿੰਘ ਕਲਸੀ,ਗੁਰਪ੍ਰੀਤ ਸਿੰਘ,ਗੁਰਜੀਤ ਸਿੰਘ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button