Ferozepur News

ਸਿੱਖਿਆ &#39ਚ ਕ੍ਰਾਂਤੀਕਾਰੀ ਸੁਧਾਰ ਲਿਆਵਾਂਗੇ: ਸਿੱਖਿਆ ਮੰਤਰੀ ਅਰੁਣਾ ਚੌਧਰੀ

-ਸਾਇਸ ਮਾਸਟਰ ਕਮਲ ਸ਼ਰਮਾ 'ਤੇ ਸੰਦੀਪ ਕੰਬੋਜ਼ ਨੇ ਸਿੱਖਿਆ ਮੰਤਰੀ ਬਨਣ ਤੇ ਦਿੱਤੀ ਵਧਾਈ
— ਫਿਰੋਜ਼ਪੁਰ; ਸਿੱਖਿਆ ਵਿਚ ਕ੍ਰਾਂਤੀਕਾਰੀ ਸੁਧਾਰ ਲਿਆਉਣਾ ਕਾਂਗਰਸ ਸਰਕਾਰ ਦਾ ਟੀਚਾ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕੀਤਾ। ਇਸ ਮੌਕੇ ਤੇ ਸਿੱਖਿਆ ਮੰਤਰੀ ਚੌਧਰੀ ਨੇ ਵਿਸਵਾਸ਼ ਦੁਆਇਆ ਹੈ ਕਿ ਅਧਿਆਪਕ ਆਪਣੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਕਿਸੇ ਸਮੇਂ ਵੀ ਨਿੱਜੀ ਤੌਰ ਤੇ ਮਿਲ ਸਕਦੇ ਹਨ। ਸਾਇਸ ਮਾਸਟਰ ਕਮਲ ਸ਼ਰਮਾ, ਸੰਦੀਪ ਕੰਬੋਜ਼ ਪਿੰਡੀ ਅਤੇ ਹਰਭਜਨ ਲਾਲ ਨੇ ਸਿੱਖਿਆ ਮੰਤਰੀ ਨੂੰ ਨੁਮਾਇੰਗੀ ਕਰਦੇ ਹੋਏ ਉਨ•ਾਂ ਦੇ ਰਿਹਾਇਸ਼ ਤੇ ਮਿਲੇ ਅਤੇ ਗੁਲਦਸਤੇ ਭੇਂਟ ਕਰਕੇ ਉਨ•ਾਂ ਨੂੰ ਮੰਤਰੀ ਬਨਣ ਤੇ ਵਧਾਈ ਦਿੱਤੀ। ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਅਰੁਣਾ ਚੌਧਰੀ ਨੇ ਸਰਕਾਰੀ ਸਕੂਲਾਂ ਵਿਚ ਘਟਦੇ ਮਿਆਰ ਬਾਰੇ ਚਿੰਤਾ ਜਾਹਰ ਕੀਤੀ ਅਤੇ ਕਿਹਾ ਕਿ ਹਰ ਕੋਈ ਸਰਕਾਰੀ ਨੌਕਰੀ ਤਾਂ ਚਾਹੁੰਦਾ ਹੈ ਪਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਨਹੀਂ ਪੜਾਉਣਾ ਚਾਹੁੰਦਾ। ਉਨ•ਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਿਚ ਇਕਸਾਰਤਾ ਅਧਿਆਪਕਾਂ ਦੇ ਤਬਾਦਲੇ ਦੀ ਨਵੀਂ ਨੀਤੀ ਬਾਰੇ ਗੱਲ ਕੀਤੀ। ਫਿਰੋਜ਼ਪੁਰ ਜ਼ਿਲ•ੇ ਤੋਂ ਜ਼ਿਲ•ਾ ਸਿੱਖਿਆ ਅਫਸਰ ਸੁਰੇਸ਼ ਅਰੋੜਾ, ਉਪ ਜ਼ਿਲ•ਾ ਸਿੱਖਿਆ ਅਫਸਰ ਪ੍ਰਦੀਪ ਦਿਓੜਾ, ਡੀਐਮਐਸ ਰਜੇਸ਼ ਮਹਿਤਾ, ਡਾ. ਸਤਿੰਦਰ ਸਿੰਘ, ਕੋਮਲ ਅਰੋੜਾ, ਦੀਪਕ ਸ਼ਰਮਾ, ਪ੍ਰਿੰ. ਸ਼ਾਲੂ ਰਤਨ, ਰਿੰਕਲ ਮੁੰਜ਼ਾਲ, ਦਵਿੰਦਰ ਨਾਥ, ਇੰਦਰਪਾਲ ਸਿੰਘ, ਮਹਿੰਦਰਪਾਲ ਸਿੰਘ, ਪ੍ਰਿੰਸੀ. ਗੁਰਚਰਨ ਸਿੰਘ, ਦਰਸ਼ਨ ਸ਼ਰਮਾ, ਹੈਪੀ ਸ਼ਰਮਾ, ਗੁਰਵਿੰਦਰ ਗੋਲਡੀ ਅਤੇ ਹੋਰ ਨੇ ਸ਼ੁਭਕਾਮਨਾਵਾਂ ਦਿੱਤੀਆਂ।

Related Articles

Back to top button