Ferozepur News

ਨੂਰਪੁਰ ਸੇਠਾਂ ਤੋਂ ਕਿਸਾਨਾਂ ਦਾ 7ਵਾਂ ਜੱਥਾ ਦਿੱਲੀ ਰਵਾਨਾ

ਨੂਰਪੁਰ ਸੇਠਾਂ ਤੋਂ ਕਿਸਾਨਾਂ ਦਾ 7ਵਾਂ ਜੱਥਾ ਦਿੱਲੀ ਰਵਾਨਾ
ਨੂਰਪੁਰ ਸੇਠਾਂ ਤੋਂ ਕਿਸਾਨਾਂ ਦਾ 7ਵਾਂ ਜੱਥਾ ਦਿੱਲੀ ਰਵਾਨਾ
ਫਿਰੋਜ਼ਪੁਰ 11 ਜਨਵਰੀ, 2021 : ਅਕਾਲੀ ਦਲ ਦੇ ਸੀਨੀਅਰ ਆਗੂ ਭਗਵਾਨ ਸਿੰਘ ਨੰਬਰਦਾਰ ਨੂਰਪੁਰ ਸੇਠਾਂ ਦੀ ਅਗਵਾਈ ਹੇਠ ਕਿਸਾਨਾਂ ਦਾ ਬਾਰਾਂ ਮੈਂਬਰੀ ਜਥਾ  ਕਿਸਾਨ ਸੰਘਰਸ਼ ਦਿੱਲੀ ਲਈ ਰਵਾਨਾ ਹੋਇਆ ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਿਸਾਨ ਆਗੂ ਬਲਬੀਰ  ਸਿੰਘ ਜੰਡੂ ,ਦੀਦਾਰ ਸਿੰਘ ਵਿਰਦੀ,ਹਰਜਿੰਦਰ ਸਿੰਘ , ਪਰਮਜੀਤ ਸਿੰਘ ਬੱਟੀ, ਹਰਜਿੰਦਰ ਸਿੰਘ ਬੱਬੂ ਆਦਿ ਵੀ ਹਾਜਰ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਕਿਸਾਨ ਮਾਰੂ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤਕ ਕਿਸਾਨਾਂ ਤਕ ਕਿਸਾਨ ਦਿੱਲੀ ਤੋਂ ਵਾਪਸ ਨਹੀਂ ਪਰਤਣਗੇ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਵਾਪਸ ਪੰਜਾਬ ਆਉਣ ਵਾਲੀ ਸੰਗਤ ਦੀ ਗਿਣਤੀ ਬਹੁਤ ਘੱਟ ਹੈ ਜਦਕਿ ਫ਼ਿਰੋਜ਼ਪੁਰ ਅਤੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ  ਤੂੰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਗੂ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਕਿਸਾਨ ਆਗੂ ਦੀਦਾਰ ਸਿੰਘ ਵਿਰਦੀ ਨੇ ਦਸਿਆ ਕਿ ਅੱਜ ਪਿੰਡ ਨੂਰਪੁਰ ਸੇਠਾਂ ਤੋਂ 7ਵਾਂ ਕਿਸਾਨ ਜੱਥਾ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਦਿੱਲੀ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀ  26 ਜਨਵਰੀ ਮੌਕੇ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਪਹੁੰਚ ਰਹੇ ਹਨ ਅਤੇ ਹੋਰ ਵੱਖ ਵੱਖ ਥਾਵਾਂ ਤੇ ਟਰੈਕਟਰਾਂ ਦੇ ਕਾਫਲਿਆਂ ਦੇ ਰੂਪ ਵਿੱਚ ਜਲੂਸ ਵੀ ਕੱਢੇ ਜਾਣਗੇ ।

Related Articles

Leave a Reply

Your email address will not be published. Required fields are marked *

Back to top button