Ferozepur News

ਸਿੱਖਿਆ ਸਬੰਧੀ ਯੂ-ਡਾਇਸ ਸਰਵੇ 2015-16 ਲਈ ਪ੍ਰਾਈਮਰੀ ਪੱਧਰ ਦੀ ਟ੍ਰੇਨਿੰਗ ਬੀ.ਆਰ.ਸੀ. ਟ੍ਰੇਨਿੰਗ ਹਾਲ ਫਿਰੋਜਪੁਰ ਵਿਖੇ ਕਰਵਾਈ ਗਈ

ਸਿੱਖਿਆ ਸਬੰਧੀ ਯੂ-ਡਾਇਸ ਸਰਵੇ 2015-16 ਲਈ ਪ੍ਰਾਈਮਰੀ ਪੱਧਰ ਦੀ ਟ੍ਰੇਨਿੰਗ ਬੀ.ਆਰ.ਸੀ. ਟ੍ਰੇਨਿੰਗ ਹਾਲ ਫਿਰੋਜਪੁਰ ਵਿਖੇ ਕਰਵਾਈ ਗਈ

U DICE PROG

Ferozepur, September 26, 2015: ਯੂ-ਡਾਇਸ(ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਸਰਵੇ ਭਾਰਤ ਸਰਕਾਰ ਵੱਲੋ ਹਰ ਸਾਲ ੩੦ ਸੰਤਬਰ ਦੇ ਆਕੰੜਿਆ ਦੇ ਅਧਾਰ ਤੇ ਸਮੂਹ ਰਾਜਾਂ  ਵਿਚ ਕਰਵਾਇਆ ਜਾਦਾਂ ਹੈ।ਇਸ ਸਰਵੇ ਰਾਹੀ ਹਰ ਇੱਕ ਸਰਕਾਰੀḙਏਡਿਡḙਪ੍ਰਾeਵੇਟ ਸਕੂਲ ਵਿਚ  ਮੋਜੂਦ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਗਿਣਤੀ ਅਤੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਦੀ ਜਾਣਕਾਰੀ ਇੱਕਤਰ ਕੀਤੀ ਜਾਦੀਂ ਹੈ।ਇਸ ਸਰਵੇ ਦੇ ਅਧਾਰ ਤੇ ਹੀ ਭਾਰਤ ਸਰਕਾਰ ਤੇ ਸੂਬਾ ਸਰਕਾਰ ਰਾਹੀ ਸਕੂਲਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆ ਜਾਦੀਆਂ ਹਨ ਅਤੇ ਸਿੱਖਿਆ ਸੰਬਧੀ ਨੀਤੀਆ ਬਣਾਈਆ ਜਾਦੀਂਆ ਹਨ।
ਇਸੇ ਲੜੀ ਤਹਿਤ ਯੂ-ਡਾਇਸ ਸਰਵੇ ੨੦੧੫-੧੬ ਦਾ ਕੰਮ ਸ਼ੁਰੂ ਕਰਦੇ ਹੋਏ ਪ੍ਰਾਈਮਰੀ ਪੱਧਰ ਦੀ ਟ੍ਰੇਨਿੰਗ ਬੀ.ਆਰ.ਸੀ. ਟ੍ਰੇਨਿੰਗ ਹਾਲ ਫਿਰੋਜਪੁਰ ਵਿਖੇ ਕਰਵਾਈ ਗਈ ਜਿਸ ਵਿਚ ਜਿਲ੍ਹਾ ਫਿਰੋਜਪੁਰ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਬਲਾਕ ਰਿਸੋਰਸ ਪਰਸਨ ਅਤੇ ਸਮੂਹ ਸੈਂਟਰ ਹੈੱਡ ਅਧਿਆਪਕ ਮੋਜੂਦ ਸਨ।
ਇਸ ਮੋਕੇ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਉੱਪ ਜਿਲ੍ਹਾ ਸਿੱਖਿਆ ਅਫਸਰ(ਐ.ਸਿ.) ਸ਼੍ਰੀ ਪਰਗਟ ਸਿੰਘ ਬਰਾੜ ਨੇ ਕਿਹਾ ਕਿ ਸਮੂਹ ਫੀਲਡ ਸਟਾਫ ਵੱਲੋ ਯੂ-ਡਾਇਸ ਸਰਵੇ ੨੦੧੫-੧੬ ਦਾ ਕੰਮ ਪੂਰੀ ਲਗਨ ਨਾਲ ਕੀਤਾ ਜਾਵੇ। ਉਨ੍ਹਾ ਕਿਹਾ ਕਿ ਕਿਉਜ਼ੋ ਇਸ ਸਾਲ ਭਾਰਤ ਸਰਕਾਰ ਵੱਲੋ ਨਵੀ ਸਿੱਖਿਆ ਨੀਤੀ ਬਣਾਈ ਜਾਣੀ ਹੈ ਇਸ ਲਿਹਾਜ ਨਾਲ ਵੱਲੋ ਯੂ-ਡਾਇਸ ਸਰਵੇ ੨੦੧੫-੧੬ ਦੇ ਆਕੰੜਿਆ ਦੀ ਗੁਣਵੱਤਾ ਹੋਰ ਵੀ ਮਹਤਵਪੂਰਨ ਹੋ ਜਾਦੀਂ ਹੈ ਇਸ ਲਈ ਇਸ ਕੰਮ ਵਿਚ ਕਿਸੇ ਤਰ੍ਹਾ ਦੀ ਅਣਗਹਿਲੀ ਨਾ ਕੀਤੀ ਜਾਵੇ।
ਇਸ ਮੋਕੇ ਜਿਲ੍ਹਾ ਕੋਆਰਡੀਨੇਟਰ (ਐਮ.ਆਈ.ਐਸ.) ਮਹਿਲ ਸਿੰਘ ਅਤੇ ਸਹਾਇਕ ਜਿਲ੍ਹਾ ਕੋਆਰਡੀਨੇਟਰ (ਐਮ.ਆਈ.ਐਸ.) ਪਵਨ ਕੁਮਾਰ ਦੁਆਰਾ ਦੋ ਗਰੁੱਪ ਵਿਚ ਸਕੂਲਾਂ ਤੋ ਅੰਕੜੇ ਇੱਕਤਰ ਕਰਨ ਲਈ ਬਣਾਏ ਡਾਟਾ ਕੈਪਚਰ ਫਾਰਮੈਟ ਦੀ ਵਿਸਥਾਰ ਸਹਿਤ ਟ੍ਰੇਨਿੰਗ ਦਿੱਤੀ ਗਈ। ਇਸ ਸੰਬਧੀ ਵਿਸਥਾਰ ਸਹਿਤ ਦਸਦੇ ਹੋeੋ ਸਹਾਇਕ ਜਿਲ੍ਹਾ ਕੋਆਰਡੀਨੇਟਰ (ਐਮ.ਆਈ.ਐਸ.) ਪਵਨ ਕੁਮਾਰ ਨੇ ਦਸਿਆ ਕਿ ਇਸ ਸਰਵੇ ਦੀ ਆਨਲਾਈਨ ਮੋਨੀਟਰਿੰਗ ਕੀਤੀ ਜਾਵੇਗੀ। ਇਸ ਲਈ ਸਮੂਹ ਸਮੂਹ ਸੈਂਟਰ ਹੈੱਡ ਅਧਿਆਪਕਾਂ ਨੂੰ ਲਾਗਿਨ ਆਈ.ਡੀ. ਅਤੇ ਪਾਸਵਰਡ ਦਿੱਤੇ ਜਾ ਚੁੱਕੇ ਹਨ ਅਤੇ ਉਨੱਾ ਵੱਲੋ ਜਿਸ ਵੀ ਸਕੂਲ ਮੁੱਖੀ ਨੂੰ ਜਿਸ ਮਿਤੀ ਨੂੰ ਅੰਕੜੇ ਇੱਕਤਰ ਕਰਨ ਲਈ ਡਾਟਾ ਕੈਪਚਰ ਫਾਰਮੈਟ ੰਿਦੱਤਾ ਜਾਵੇਗਾ,ਉਸ ਸਕੂਲ ਮੁੱਖੀ ਦਾ ਨਾਮ ਅਤੇ ਮੋਬਾਈਲ ਨੰਬਰ ਵਿਭਾਗ ਦੇ ਆਨਲਾਈਨ ਪੋਰਟਲ ਤੇ ਐਂਟਰ ਕੀਤਾ ਜਾਵੇਗਾ। ਇਸ ਤੋ ਬਾਅਦ ਸਬੰਧੰਤ ਸਕੂਲ ਮੁੱਖੀ ਨੂੰ ਸਿਸਟਮ ਦੁਆਰਾ ਡਾਟਾ ਕੈਪਚਰ ਫਾਰਮੈਟ ਰਿਸੀਵ ਹੋਣ ਦਾ ਟੈਕਸਟ ਮੈਸਜ਼ ਮਿਲੇਗਾ। ਇਸੇ ਤਰ੍ਹਾ ਹੀ ਫਾਰਮੈਟ ਇੱਕਤਰ ਕਰਨ ਦੀ ਵੀ ਆਨਲਾਈਨ ਮੋਨੀਟਰਿੰਗ ਕੀਤੀ ਜਾਵੇਗੀ।ਇਸ ਮੋਕੇ ਬਲਾਕ ਐਮ.ਆਈ .ਐਸ. ਸੰਦੀਪ ਕੁਮਾਰ, ਜ਼ਸਵਿੰਦਰ ਸਿੰਘ, ਸੋਨਮ ਅਤੇ ਮਮਤਾ ਰਾਣੀ ਅਦਿ ਮੋਜੂਦ ਸਨ।

Related Articles

Back to top button