Ferozepur News
ਸਿੱਖਿਆ ਵਿਭਾਗ ਵੱਲੋਂ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਆਨ ਲਾਈਨ ਕੰਪਿਊਟਰ ਸਾਇੰਸ ਮੁਕਾਬਲਿਆਂ ਵਿੱਚ ਸ. ਸ. ਸ ਸਮਾਰਟ ਸਕੂਲ ਮਾਣਾ ਸਿੰਘ ਵਾਲਾ ਨੇ ਮਾਰੀਆਂ ਮੱਲਾਂ

ਫ਼ਿਰੋਜ਼ਪੁਰ, 27 ਜੂਨ, 2021: ਸਿੱਖਿਆ ਵਿਭਾਗ ਵੱਲੋਂ ਸਮਰ ਕੈਂਪ ਦੌਰਾਨ ਕਰਵਾਏ ਗਏ ਕੰਪਿਊਟਰ ਸਾਇੰਸ ਵਿਸ਼ੇ ਦੇ ਹਫਤਾਵਾਰੀ ਪ੍ਰੋਗਰਾਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਮਾਣਾ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬਲਾਕ ਤੇ ਜ਼ਿਲ੍ਹਾ ਪੱਧਰ ਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਪ੍ਰਿੰਸੀਪਲ ਮੋਨਿਕਾ ਨੇ ਦੱਸਿਆ ਕਿ ਪਹਿਲੇ ਹਫਤੇ ਕੰਪਿਊਟਰ ਸਾਇੰਸ ਈ- ਵਰਡ ਵੀਡਿਓ ਮੁਕਾਬਲੇ ਵਿਚ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਬਲਾਕ ਸਤੀਏ ਵਾਲਾ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਦੂਸਰੇ ਹਫਤੇ, ਸਪੈਲ ਬੀ ਮੁਕਾਬਲੇ ਵਿੱਚ ਬਹੁਤ ਸਾਰੇ ਵਿਦਿਆਥੀਆਂ ਨੇ ਪਹਿਲੀਆਂ ਪੁਜੀਸ਼ਨਾਂ ਲਈਆਂ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ। ਤੀਸਰੇ ਹਫ਼ਤੇ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਿਤ ਮਾਡਲ ਪ੍ਤਿਯੋਗਿਤਾ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਬਲਾਕ ਵਿੱਚੋਂ 6ਵੀਂ ਤੋਂ 8ਵੀਂ ਦੇ ਵਰਗ ਦੇ ਮੁਕਾਬਲਿਆਂ ਵਿੱਚੋਂ ਹਰਪ੍ਰੀਤ ਕੌਰ ਨੇ ਦੂਜਾ ਦਰਜ਼ਾ ਪ੍ਰਾਪਤ ਕੀਤਾ। ਜਮਾਤ 10ਵੀਂ ਦੀ ਵਿਦਿਆਰਥਣ ਜਸਮੀਨ ਕੌਰ ਨੇ ਨੌਵੀਂ ਤੌਂ ਦਸਵੀਂ ਵਰਗ ਦੇ ਮੁਕਾਬਲਿਆਂ ਵਿੱਚੋੰ ਪੂਰੇ ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਹ ਹੀ ਨਹੀਂ 11 ਵੀਂ ਤੋਂ 12 ਵੀਂ ਦੇ ਵਰਗ ਦੇ ਮੁਕਾਬਲਿਆਂ ਵਿੱਚੋਂ ਗੁਰਜੀਤ ਸਿੰਘ ਸੰਧੂ ਨੇ ਬਲਾਕ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਐਕਟੀਵਿਟੀ ਵਿੱਚੋਂ ਮੁਸਕਾਨ ਕੌਰ ਨੇ ਬਲਾਕ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚੋਂ ਜਮਾਤ ਦਸਵੀਂ ਦੀ ਵਿਦਿਆਰਥਣ ਜਸਮੀਨ ਕੌਰ ਨੇ ਮਾਡਲ ਮੇਕਿੰਗ ਵਿੱਚੋਂ 9 ਵੀ ਤੋਂ 10 ਵੀ ਦੇ ਵਰਗ ਦੇ ਮੁਕਾਬਲਿਆਂ ਵਿੱਚੋਂ ਜ਼ਿਲੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਸ੍ਰੀ ਮਤੀ ਮੋਨਿਕਾ ਜੀ ਨੇ ਸਕੂਲ ਦੀ ਸ਼ਾਨਦਾਰ ਪ੍ਰਾਪਤੀਆਂ ਉੱਤੇ ਜੇਤੂ ਵਿਦਿਆਰਥੀਆਂ ਅਤੇ ਸਕੂਲ ਦੇ ਕੰਪਿਊਟਰ ਫੈਕਲਟੀ ਅਤੇ ਗਤੀਵਿਧੀਆਂ ਦੇ ਗਾਈਡ ਅਧਿਆਪਕ ਸ੍ਰੀ ਮਤੀ ਕੰਚਨ ਸ਼ਰਮਾ ਅਤੇ ਸ੍ਰੀ ਅਮਿਤ ਬਾਰੀਆ ਜੀ ਨੂੰ ਵਧਾਈ ਦਿੱਤੀ।