Ferozepur News

ਸਿੱਖਿਆ ਵਿਭਾਗ ਵੱਲੋਂ ਫ਼ਿਰੋਜ਼ਪੁਰ  ਜਿਲ੍ਹੇ ਦੇ  ਸੇਵਾਮੁਕਤ 65 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਦਿੱਤੀ ਸਨਮਾਨ ਭਰੀ ਵਿਦਾਇਗੀ

ਵਰਚੂਅਲ ਸਨਮਾਨ ਸਮਾਰੋਹ ਰਾਹੀਂ ਜਿਲ੍ਹਾ ਹੈਡਕੁਆਰਟਰਜ਼ ‘ਤੇ ਕੀਤਾ ਸਨਮਾਨ

ਸਿੱਖਿਆ ਵਿਭਾਗ ਵੱਲੋਂ ਫ਼ਿਰੋਜ਼ਪੁਰ  ਜਿਲ੍ਹੇ ਦੇ  ਸੇਵਾਮੁਕਤ 65 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਦਿੱਤੀ ਸਨਮਾਨ ਭਰੀ ਵਿਦਾਇਗੀ
ਵਰਚੂਅਲ ਸਨਮਾਨ ਸਮਾਰੋਹ ਰਾਹੀਂ ਜਿਲ੍ਹਾ ਹੈਡਕੁਆਰਟਰਜ਼ ‘ਤੇ ਕੀਤਾ ਸਨਮਾਨ
ਸਿੱਖਿਆ ਵਿਭਾਗ ਵੱਲੋਂ ਫ਼ਿਰੋਜ਼ਪੁਰ  ਜਿਲ੍ਹੇ ਦੇ  ਸੇਵਾਮੁਕਤ 65 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਦਿੱਤੀ ਸਨਮਾਨ ਭਰੀ ਵਿਦਾਇਗੀ
ਫਿਰੋਜ਼ਪੁਰ :  ਸਕੂਲ ਸਿੱਖਿਆ ਵਿਭਾਗ ‘ਚੋਂ ਵੱਖ-ਵੱਖ ਅਹੁਦਿਆਂ ਤੋਂ ਸੇਵਾਮੁਕਤ ਹੋਏ ਫਿਰੋਜ਼ਪੁਰ ਜਿਲ੍ਹੇ ਦੇ 65 ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਅੱਜ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਹੋਏ ਵਰਚੂਅਲ ਸਨਮਾਨ ਸਮਾਰੋਹ ਰਾਹੀਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸਨਮਾਨ ਭਰੀ ਵਿਦਾਇਗੀ ਦਿੱਤੀ ਗਈ। ਵਿਭਾਗ ਦੇ ਮੁੱਖ ਦਫਤਰ ਐਸ.ਏ.ਐਸ. ਨਗਰ ਵੱਲੋਂ ਭੇਜੇ ਗਏ ਸਨਮਾਨ ਪੱਤਰ  ਜਿਲ੍ਹਾ ਸਿੱਖਿਆ ਅਫਸਰ (ਸੈ.)ਕੁਲਵਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਰਾਜੀਵ ਛਾਬੜਾ ਨੇ ਪ੍ਰਦਾਨ ਕੀਤੇ। ਇਸ ਮੌਕੇ ਪ੍ਰਾਇਮਰੀ ਵਿੰਗ ਦੇ 4 ਅਤੇ ਸੈਕੰਡਰੀ ਵਿੰਗ ਦੇ 6 ਅਧਿਆਪਕਾਂ ਨੂੰ ਸਨਮਾਨ ਪੱਤਰ ਪ੍ਰਦਾਨ ਕੀਤੇ ਗਏ।  ਇਸ ਮੌਕੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਸੰਬੋਧਨ ਕਰਦਿਆ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਅੱਜ ਜਿਸ ਮੁਕਾਮ ‘ਤੇ ਪੁੱਜਿਆ ਹੈ, ਉਸ ਵਿੱਚ ਬੀਤੇ ਕੱਲ੍ਹ ਸੇਵਾਮੁਕਤ ਹੋਏ ਮੁਲਾਜ਼ਮਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿੰਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਸਿੱਖਿਆ ਵਿਭਾਗ ਦੀਆਂ ਸੇਵਾਵਾਂ ਦੇ ਲੇਖੇ ਲਗਾਏ। ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਉਕਤ ਮੁਲਾਜ਼ਮ ਸੇਵਾਮੁਕਤੀ ਮੌਕੇ ਬੜਾ ਫਖਰ ਮਹਿਸੂਸ ਕਰ ਰਹੇ ਹੋਣਗੇ ਕਿ ਉਨ੍ਹਾਂ ਕਿਹੋ ਜਿਹੇ ਹਾਲਾਤਾਂ ‘ਚ ਸਰਕਾਰੀ ਸੇਵਾ ਆਰੰਭ ਕੀਤੀ ਸੀ ਅਤੇ ਅੱਜ ਉਹ ਵਿਭਾਗ ਦੇ ਸੁਨਹਿਰੀ ਯੁੱਗ ‘ਚੋਂ ਸੇਵਾਮੁਕਤ ਹੋ ਰਹੇ ਹਨ। ਇਸ ਮੌਕੇ  ਜਿਲ੍ਹਾ ਸਿੱਖਿਆ ਅਫਸਰ (ਅ)ਰਾਜੀਵ ਛਾਬੜਾ  ਨੇ ਸੇਵਾਮੁਕਤ ਮੁਲਾਜ਼ਮਾਂ ਨੂੰ ਵਿਭਾਗ ‘ਚ ਨਿਭਾਈਆਂ ਸੇਵਾਵਾਂ ਲਈ ਧੰਨਵਾਦ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕੋਮਲ ਅਰੋੜਾ   ਨੇ ਕਿਹਾ ਕਿ ਬੀਤੇ ਕੱਲ੍ਹ ਸੇਵਾਮੁਕਤ ਹੋਏ ਮੁਲਾਜ਼ਮ ਬਹੁਤ ਭਾਗਾਂਵਾਲੇ ਹਨ, ਜਿੰਨ੍ਹਾਂ ਨੂੰ ਆਪਣੀ ਸੇਵਾ ਦੇ ਆਖਰੀ ਵਰੇ ਕਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਦੀ ਅਸੰਭਵ ਹਾਲਤਾਂ ‘ਚ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਹਰ ਵਿਦਿਅਕ ਗਤੀਵਿਧੀ ਨੂੰ ਸੰਭਵ ਬਣਾਇਆ।ਹੱਕ ਜ਼ਿਲ੍ਹਾ ਸਿੱਖਿਆ ਅਫ਼ਸਰ (ਐ)ਸੁਖਵਿੰਦਰ ਸਿੰਘ ਨੇ ਸਾਰੇ ਰਿਟਾਇਰ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸਮਾਜ ਲਈ ਕੀਤੇ ਜਾ ਰਹੇ ਇਸ ਨੋਬਲ ਕਾਰਜ ਨੂੰ ਉਹ ਹਮੇਸ਼ਾ ਜਾਰੀ ਰੱਖਣ  ।ਸੈਂਟਰ ਹੈੱਡ ਟੀਚਰ ਤੇਜਸਵੀ ਕੁਮਾਰ ਨੇ ਵਿਭਾਗ ਵੱਲੋਂ ਸੇਵਾਮੁਕਤ ਮੁਾਲਜਮਾਂ ਨੂੰ ਦਿੱਤੇ ਜਾਂਦੇ ਸਨਮਾਨ ਦੀ ਰਵਾਇਤ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਰਾਜ ਕੁਮਾਰ  ਨੇ ਆਪਣੇ ਸੇਵਾਮੁਕਤ ਹੋਣ ਵਾਲੇ ਸਾਥੀਆਂ ਵੱਲੋਂ ਵਿਸ਼ਵਾਸ਼ ਦਿਵਾਇਆ ਕਿ ਉਹ ਸਦਾ ਸਕੂਲ ਸਿੱਖਿਆ ਵਿਭਾਗ ਨਾਲ ਜੁੜੇ ਰਹਿਣਗੇ ਅਤੇ ਵਿਭਾਗ ਦੀ ਹਰ ਖੇਤਰ ‘ਚ ਸੰਭਵ ਮੱਦਦ ਕਰਨਗੇ।

Related Articles

Leave a Reply

Your email address will not be published. Required fields are marked *

Back to top button