Ferozepur News

ਸਿੱਖਿਆ ਵਿਭਾਗ ਵੱਲੋਂ ਡੋਰ ਟੂ ਡੋਰ ਲੋਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਕੀਤਾ ਗਿਆ ਜਾਗਰੂਕ, ਜਰੂਰਤਮੰਦ ਲੋਕਾਂ ਨੂੰ ਵੰਡੇ ਮਾਸਕ

ਫਿਰੋਜ਼ਪੁਰ 24 ਜੁਲਾਈ (   ) ਪੰਜਾਬ ਸਰਕਾਰ ਅਤੇ ਡਾਇਰੈਕਟਰ ਐਸ.ਸੀ.ਈ.ਆਰ ਟੀ ਪੰਜਾਬ ਦੁਆਰਾ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਰਦਾਰ ਗੁਰਪਾਲ ਸਿੰਘ ਚਾਹਲ ਆਈ ਏ ਐੱਸ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ ਕੁਲਵਿੰਦਰ ਕੌਰ ਵੱਲੋਂ ਕੋਵਿੰਡ 19 ਦੀ ਮਹਾਮਾਰੀ ਤੇ ਕਾਬੂ ਪਾਉਣ ਲਈ ਡੋਰ ਟੂ ਡੋਰ ਕੈਂਪੇਨ ਦਾ ਦੂਜੇ ਗੇੜ ਦਾ ਆਗਾਜ਼ ਤਹਿਸੀਲ ਪ੍ਰਧਾਨ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ  ਰਹਿਨੁਮਾਈ ਹੇਠ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਚੀਫ ਜੁਡੀਸ਼ਲ ਮੈਜਿਸਟਰੇਟ ਸ ਅਮਨਪ੍ਰੀਤ ਸਿੰਘ  ਅਤੇ ਸ੍ਰ: ਅਮਰਜੀਤ ਸਿੰਘ ਭੋਗਲ ਉੱਘੇ ਸਮਾਜ ਸੇਵਕ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।

      ਇਸ ਦੌਰਾਨ ਚੀਫ ਜੁਡੀਸ਼ਲ ਮੈਜਿਸਟਰੇਟ ਸ ਅਮਨਪ੍ਰੀਤ ਸਿੰਘ  ਅਤੇ ਸ੍ਰ: ਅਮਰਜੀਤ ਸਿੰਘ ਭੋਗਲ ਉੱਘੇ ਸਮਾਜ ਸੇਵਕ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਡੇ ਸਾਰਿਆਂ ਲਈ ਸਰਕਾਰ ਵੱਲੋਂ ਜਾਰੀ ਨਿਯਮਾਂ ਜਿਵੇ ਕਿ ਮਾਸਕ ਪਾਉਣਾ, ਵਾਰ-ਵਾਰ ਹੱਥ ਧੋਣਾ, ਸੋਸ਼ਲ ਡਿਸਟੈਂਸਿੰਗ ਆਦਿ ਰੱਖਣਾ ਬਹੁਤ ਜ਼ਰੂਰੀ ਹੈ।

       ਇਸ ਮੌਕੇ ਮਾਸਕ ਵੰਡ ਪ੍ਰੋਗਰਾਮ ਲਈ ਦਲੀਪ ਸਿੰਘ ਮੈਮੋਰੀਅਲ ਸੁਸਾਇਟੀ  ਵੱਲੋਂ ਸਿੱਖਿਆ ਵਿਭਾਗ਼ ਦੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ  ਦਸ ਹਜ਼ਾਰ ਮਾਸਕ ਵੰਡਣ ਦਾ ਟੀਚਾ ਮਿੱਥਿਆ ਗਿਆ ਹੈ । ਮਿਸ਼ਨ ਫ਼ਤਹਿ ਦੇ ਦੂਜੇ ਗੇੜ ਬਾਰੇ ਜਾਣਕਾਰੀ ਦਿੰਦੇ ਹੋਏ ਤਹਿਸੀਲ ਪ੍ਰਧਾਨ ਸ ਜਗਦੀਪ ਪਾਲ ਸਿੰਘ ਜੀ ਨੇ  ਕਿਹਾ ਕਿ ਜਿਵੇਂ ਕਿ ਸਾਰੀ ਦੁਨੀਆਂ ਵਿੱਚ ਕਰੋਨਾ ਮਹਾਮਾਰੀ ਚੱਲ ਰਹੀ ਹੈ ਅਤੇ ਉਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਆਪਣਾ ਬਚਾਅ ਆਪ ਕਰੀਏ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰੀਏ। ਇਸ ਦੌਰਾਨ ਮਾਸਕ ਵੰਡ ਮੁਹਿੰਮ  ਤਹਿਤ ਵੱਖ ਵੱਖ  ਟ੍ਰੈਫ਼ਿਕ ਚੈੱਕ ਪੋਸਟਾਂ ਸਕੂਲ  ਸਟਾਫ਼ ਤਕ ਮਾਸਕ ਪਹੁੰਚਾਏ ਗਏ।

       ਇਸ ਦੌਰਾਨ ਪ੍ਰੈੱਸ ਕਲੱਬ ਚੌਕ ਨਾਮਦੇਵ ਚੌਕ, ਬੱਸ ਸਟੈਂਡ, ਊਧਮ ਸਿੰਘ ਚੌਕ, ਰਾਕੇਸ਼ ਪਾਇਲਟ ਚੌਕ, ਸ਼ੇਰ ਸ਼ਾਹ ਵਾਲੀ ਚੌਕ, ਸਟੇਟ ਬੈਂਕ ਆਫ ਇੰਡੀਆ ਚੌਕ ਅਤੇ ਪਿੰਡ ਝੋਕ ਹਰੀ ਹਰ ਆਦਿ ਵਿੱਚ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਮਾਸਕ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਕਰੋਨਾ ਵਰਗੀ ਬੀਮਾਰੀ ਤੇ ਜਿੱਤ ਹਾਸਲ ਕੀਤੀ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਨੂੰ ਅੱਗੇ ਵੀ ਲੋਕਾਂ ਤੱਕ ਪੁਚਾਉਣ ਲਈ  ਲੋੜੀਂਦੀਆਂ ਥਾਵਾਂ ਤੇ ਮਾਸਕ ਵੰਡੇ ਜਾਣਗੇ। ਉਨ੍ਹਾਂ ਇਹ   ਵੀ ਕਿਹਾ ਕਿ ਇਸ ਮੁਹਿੰਮ ਨੂੰ ਇੰਨੀ ਕਾਮਯਾਬੀ ਨਾਲ ਨੇਪਰੇ ਚੜ੍ਹਾਉਣ ਲਈ ਮਾਣਯੋਗ ਸੀਜੀਐੱਮ ਸਰਦਾਰ ਅਮਨਪ੍ਰੀਤ ਸਿੰਘ  ਅਤੇ ਸਰਦਾਰ ਅਮਰਜੀਤ ਸਿੰਘ ਭੋਗਲ ਉੱਘੇ ਸਮਾਜ ਸੇਵਕ ਨੇ ਤਹਿਸੀਲ ਪ੍ਰਧਾਨ ਜਗਦੀਪ ਪਾਲ ਸਿੰਘ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਜਗਦੀਪ ਪਾਲ ਸਿੰਘ ਜੀ ਨੇ ਇਸ ਦੂਜੇ ਗੇੜ ਵਿੱਚ ਤਨਦੇਹੀ ਨਾਲ ਲੱਗੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਵੋਕੇਸ਼ਨਲ ਕੋਆਡੀਨੇਟਰ ਨਵਦੀਪ ਸਿੰਘ ਕੋਚ ਰਾਜੀਵ ਮੈਣੀ ਮਹਿੰਦਰਪਾਲ ਸਿੰਘ ਧਰਿੰਦਰ ਸਚਦੇਵਾ ਸ਼ੇਰਅਜੀਤ, ਅਜੀਤ ਕੁਮਾਰ ਰਾਮ ਸਿੰਘ ਅਤੇ ਗੁਰਪੀਤ ਹਾਜ਼ਰ ਸਨ। ਉਹਨਾਂ ਕਿਹਾ  ਕਿ ਕਰੋਨਾ ਤੇ ਜਿੱਤ ਪਾਉਣ ਲਈ ਅਜਿਹੇ ਹੋਰ ਉਪਰਾਲੇ ਲਗਾਤਾਰ ਕੀਤੇ ਜਾਣਗੇ ਤਾਂ ਜੋ  ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਪੰਜਬ ਇਸ ਬੀਮਾਰੀ ਤੇ ਜਿੱਤ ਹਾਸਲ ਕਰ ਸਕੀਏ ।ਉਨ੍ਹਾਂ ਇਹ ਵੀ ਕਿਹਾ ਕਿ ਇਸ ਮਿਸ਼ਨ ਫ਼ਤਹਿ ਦਾ ਅਗਲਾ ਪੜਾਅ ਇਸ ਤੋਂ ਵੀ ਪ੍ਰਭਾਵਸ਼ਾਲੀ ਹੋਵੇਗਾਸਿੱਖਿਆ ਵਿਭਾਗ ਵੱਲੋਂ ਡੋਰ ਟੂ ਡੋਰ ਲੋਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਕੀਤਾ ਗਿਆ ਜਾਗਰੂਕ, ਜਰੂਰਤਮੰਦ ਲੋਕਾਂ ਨੂੰ ਵੰਡੇ ਮਾਸਕ

Related Articles

Leave a Reply

Your email address will not be published. Required fields are marked *

Back to top button