Ferozepur News

ਸਿੱਖਿਆ ਵਿਭਾਗ ਪੰਜਾਬ ਵੱਲੋਂ 25 ਪ੍ਰਤੀਸ਼ਤ ਤੋਂ ਵੱਧ ਦਾਖਲਾ ਵਾਧਾ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਸਕੂਲ ਮੁੱਖੀਆਂ ਨੂੰ ਕੀਤਾ ਗਿਆ ਸਨਮਾਨਤ

ਫਿਰੋਜ਼ਪੁਰ, 2 ਜੁਲਾਈ 2021:- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਿੰਨਾ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਾਧਾ 25% ਤੋਂ ਵੱਧ ਹੋਇਆ ਹੈ। ਉਨ੍ਹਾਂ ਸਕੂਲਾਂ ਨੂੰ ਸਨਮਾਨਤ ਕਰਨ ਦੀ ਲੜੀ ਸ਼ੁਰੂ ਕੀਤੀ ਗਈ ਹੈ | ਇਸ ਲੜੀ ਤਹਿਤ ਜਿਲ੍ਹਾ ਫਿਰੋਜ਼ਪੁਰ ਦੇ 23 ਸਕੂਲਾਂ ਦੇ ਸਕੂਲ ਮੁੱਖੀਆਂ ਨੂੰ ਸ਼੍ਰੀਮਤੀ ਕੁਲਵਿੰਦਰ ਕੌਰ, ਜ਼ਿਲਾ ਸਿੱਖਿਆ ਅਫਸਰ (ਸੈ:ਸਿ:), ਫਿਰੋਜ਼ਪੁਰ ਜੀ ਵੱਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਭੇਜੇ ਸਨਮਾਨ ਚਿੰਨ੍ਹ ਵੰਡ ਕੇ ਸਨਮਾਨਤ ਕੀਤਾ ਗਿਆ| ਸ੍ਰੀ ਕੋਮਲ ਅਰੋੜਾ ਉੱਪ ਜ਼ਿਲਾ ਸਿੱਖਿਆ ਅਫਸਰ ਫਿਰੋਜ਼ਪੁਰ ਵੱਲੋਂ ਸਕੂਲਾਂ ਵਿੱਚ ਦਾਖਲੇ ਸਬੰਧੀ ਕੀਤੇ ਬੇਮਿਸਾਲ ਕੰਮਾਂ ਲਈ ਵਧਾਈ ਦਿੱਤੀ ਗਈ।

ਇਸ ਸਮੇਂ ਸ੍ਰੀ ਰਾਜੇਸ਼ ਮਹਿਤਾ ਬੀ ਐਨ ਓ, ਸ੍ਰੀਮਤੀ ਰੁਪਿੰਦਰ ਕੌਰ ਬੀ ਐਨ ਓ, ਸ੍ਰੀ ਲਖਵਿੰਦਰ ਸਿੰਘ ਵੋਕੇਸ਼ਨਲ ਕੋਆਰਡੀਨੇਟਰ, ਸ੍ਰੀ ਸੁਖਚੈਨ ਸਿੰਘ ਸਟੈਨੋ, ਸ੍ਰੀ ਕਰਮਜੀਤ ਸਿੰਘ, ਸ੍ਰੀ ਵਰੁਣ ਕੁਮਾਰ ਅਤੇ ਹੋਰ ਦਫਤਰੀ ਸਟਾਫ ਹਾਜਰ ਸੀ।

Related Articles

Leave a Reply

Your email address will not be published. Required fields are marked *

Back to top button