ਸਿੱਖਿਆ ਬੋਰਡ ਦੀ ਚੇਅਰਪਰਸਨ ਮੈਡਮ ਤੇਜਿੰਦਰ ਕੋਰ ਧਾਲੀਵਾਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੱਸੋਆਣਾ ਦੇ ਦਫਤਰ ਦਾ ਉਦਘਾਟਨ
ਸਿੱਖਿਆ ਬੋਰਡ ਦੀ ਚੇਅਰਪਰਸਨ ਮੈਡਮ ਤੇਜਿੰਦਰ ਕੋਰ ਧਾਲੀਵਾਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੱਸੋਆਣਾ ਦੇ ਦਫਤਰ ਦਾ ਉਦਘਾਟਨ
ਮਿਤੀ 17 ਅਕਤੂਬਰ 2016 (ਫਿਰੋਜ਼ਪੁਰ) ਬੱਚਿਆ ਦੇ ਵਧੀਆ ਭਵਿੱਖ ਲਈ ਸ਼ੁਰੂਆਤੀ ਪੜਾਈ ਲਈ ਪ੍ਰਾਇਮਰੀ ਸਕੂਲ ਵਰਦਾਨ ਸਾਬਿਤ ਹੁੰਦੇ ਹਨ।ਬੱਚਿਆ ਦੇ ਪੜਾਈ ਦੀ ਪਹਿਲੀ ਸ਼ੁਰੂਆਰਤ ਪ੍ਰਾਇਮਰੀ ਸਕੂਲ ਤੋਂ ਹੀ ਹੁੰਦੀ ਹੈ।ਬੱਚਿਆ ਦੀ ਵਧੀਆ ਪੜਾਈ ਲਈ ਸਕੂਲ ਵਿਚ ਵਧੀਆ ਵਾਤਾਵਰਨ ਤੇ ਵਧੀਆ ਇੰਨਫਰਾਸਟੱਕਚਰ ਦਾ ਹੋਣਾ ਵੀ ਜਰੂਰੀ ਹੈ।ਸਕੂਲ ਵਿਚ ਵਧੀਆ ਵਾਤਾਵਰਨ ਤੇ ਸੁਖਾਂਵਾ ਮਾਹੋਲ ਹੋਣ ਨਾਲ ਬੱਚੇ ਆਪਣਾ ਵਧੀਆ ਭਵਿੱਖ ਸਿਰਜ਼ ਸਕਦੇ ਹਨ।ਇਸੇ ਤਹਿਤ ਸਰਕਾਰੀ ਸਕੂਲ ਦੇ ਬੱਚਿਆ ਨੂੰ ਵਧੀਆ ਪੜਾਈ ਤੇ ਬੇਹਤਰ ਮਾਹੋਲ ਦੇਣ ਲਈ ਪਿੰਡ ਕੱਸੋਆਣਾ ਦੇ ਵਾਸੀਆ ਵੱਲੋਂ ਉੱਦਮ ਕਰਦੇ ਹੋਏ ਸਕੂਲ ਵਿਚ ਨਵੇਂ ਦਫਤਰ ਤੇ ਪਾਰਕ ਦਾ ਨਿਰਮਾਣ ਕੀਤਾ ਜਿਸ ਦਾ ਉਦਘਾਟਨ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਧਾਲੀਵਾਲ ਵੱਲੋਂ ਕੀਤਾ ਗਿਆ।ਇਸ ਮੋਕੇ ਜ਼ਿਲ•ਾ ਸਿੱਖਿਆ ਅਫਸਰ(ਐ.ਸਿੱ) ਗੁਰਚਰਨ ਸਿੰਘ, ਸੈਂਟਰ ਹੈਡ ਟੀਚਰ ਵਿਜੈ ਕੁਮਾਰ ਨਰੂਲਾ, ਮੁੱਖ ਅਧਿਆਪਕ ਮੈਡਮ ਪ੍ਰੀਤਪਾਲ ਕੋਰ, ਕਮਲਜੀਤ ਸਿੰਘ ਤੇ ਪਿੰਡ ਵਾਸੀ ਮੋਜੂਦ ਸਨ।ਇਸ ਮੋਕੇ ਬੋਲਦਿਆ ਮੈਡਮ ਤੇਜਿੰਦਰ ਕੋਰ ਧਾਲੀਵਾਲ ਨੇ ਕਿਹਾ ਕਿ ਲੋਕਾਂ ਨੂੰ ਇਸ ਤਰ•ਾਂ ਦੇ ਵਿਸ਼ੇਸ਼ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਇਸ ਨਾਲ ਦੂਜੇ ਲੋਕਾਂ ਨੂੰ ਵੀ ਪ੍ਰੇਣਾ ਮਿਲਦੀ ਹੈ ਤੇ ਸਕੂਲ ਵਿਚ ਪੜਣ ਵਾਲੇ ਬੱਚਿਆ ਨੂੰ ਵਧੀਆ ਮਾਹੋਲ ਤੇ ਵਧੀਆ ਪੜਾਈ ਮਿਲਦੀ ਹੈ।ਜ਼ਿਲ•ਾ ਸਿੱਖਿਆ ਅਫਸਰ(ਐ.ਸਿ) ਗੁਰਚਰਨ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ਼ ਤੋਂ ਘੱਟ ਨਹੀ ਹਨ ਉਨ•ਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ਼ ਕੱਸੋਆਣਾ ਵਿਖੇ ਵਧੀਆ ਸ਼ਾਨਦਾਰ ਕਮਰੇ, ਟੁਆਇਲਟ ਤੇ ਪਾਰਕ ਬਣੇ ਹੋਏ ਹਨ।ਬੱਚਿਆ ਦੀ ਵਧੀਆ ਤੇ ਤਕਨੀਕੀ ਪੜਾਈ ਲਈ ਕੰਪਿਊਟਰ ਦਾ ਇਤੇਜਾਮ ਵੀ ਹੈ।