Ferozepur News

ਜਲ ਸ਼ਕਤੀ ਅਭਿਆਨ ਤਹਿਤ ਬੀਐਸਐਫ ਦੇ ਜਵਾਨਾਂ ਨੇ ਪਾਣੀ ਬਚਾਉਣ ਸਬੰਧੀ ਲਿਆ ਪ੍ਰਣ

ਜਲ ਸ਼ਕਤੀ ਅਭਿਆਨ ਤਹਿਤ ਬੀਐਸਐਫ ਦੇ ਜਵਾਨਾਂ ਨੇ ਪਾਣੀ ਬਚਾਉਣ ਸਬੰਧੀ ਲਿਆ ਪ੍ਰਣ

ਫ਼ਿਰੋਜ਼ਪੁਰ 6 ਅਗਸਤ 2019 ( ) ਜਲ ਸ਼ਕਤੀ ਅਭਿਆਨ ਤਹਿਤ ਬੀਐਸਐਫ ਵੱਲੋਂ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਪਾਣੀ ਬਚਾਉਣ ਸਬੰਧੀ ਸੂੰਹ ਚੁੱਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਬੀਐਸਐਫ ਕੈਂਪ ਕੇ.ਐਮ.ਐਸ ਵਾਲਾ, ਮਮਦੋਟ ਅਤੇ ਫ਼ਿਰੋਜ਼ਪੁਰ ਵਿਖੇ ਬੀਐਸਐਫ ਦੇ ਜਵਾਨਾਂ ਨੇ ਪਾਣੀ ਬਚਾਉਣ  ਸਬੰਧੀ ਪ੍ਰਣ ਲਿਆ। 
  ਇਸ ਦੌਰਾਨ ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਜਵਾਨਾਂ ਨੂੰ ਪਾਣੀ ਦੀ ਸੰਭਾਲ ਅਤੇ  ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਹੁਣ ਤੋਂ ਹੀ ਪਾਣੀ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਬਰਬਾਦੀ ਨੂੰ ਰੋਕਣਾ, ਪਾਣੀ ਦੇ ਸੋਮਿਆਂ ਨੂੰ ਦਰੁਸਤ ਕਰਨਾ ਅਤੇ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਕਰਨ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।  ਇਸ ਪ੍ਰੋਗਰਾਮ ਵਿਚ ਬੀਐਸਐਫ ਦੇ ਕਰੀਬ 250 ਤੋਂ ਜਵਾਨਾ ਨੇ ਹਿੱਸਾ ਲਿਆ।

 

Related Articles

Back to top button