Ferozepur News

ਸਿੰਗਾਪੁਰ ਵਿਖੇ ਭਾਰਤ ਦੇ ਝੰਡੇ ਗੱਢ ਕੇ ਐਥਲੀਟ ਬਲਕਾਰ ਸਿੰਘ ਅਤੇ ਅਤਰ ਸਿੰਘ ਵਾਪਸ ਫਿਰੋਜ਼ਪੁਰ ਪਰਤੇ

ਸਿੰਗਾਪੁਰ ਵਿਖੇ ਭਾਰਤ ਦੇ ਝੰਡੇ ਗੱਢ ਕੇ ਐਥਲੀਟ ਬਲਕਾਰ ਸਿੰਘ ਅਤੇ ਅਤਰ ਸਿੰਘ ਵਾਪਸ ਫਿਰੋਜ਼ਪੁਰ ਪਰਤੇ
-2 ਸੋਨੇ ਮੈਡਲਾਂ ਸਮੇਤ ਕੁੱਲ 4 ਮੈਡਲ ਜਿੱਤ ਕੇ ਕੀਤਾ ਜ਼ਿਲ•ਾ ਫਿਰੋਜ਼ਪੁਰ ਦਾ ਨਾਂਅ ਰੋਸ਼ਨ

BALKAR GILL

ਫਿਰੋਜ਼ਪੁਰ 04 ਅਕਤੂਬਰ (Harish Monga) : ਕਹਿੰਦੇ ਹਨ ਜੇ ਕੁਝ ਕਰ ਗੁਜ਼ਰਨ ਦਾ ਜ਼ਜਬਾ ਦਿਲ ਵਿਚ ਹੋਵੇ ਤਾਂ ਕੋਈ ਵੀ ਉਡਾਨ ਮੁਸ਼ਕਲ ਨਹੀਂ ਹੁੰਦੀ। ਇਹ ਗੱਲ ਸੱਚ ਕਰ ਵਿਖਾਈ ਹੈ ਮਾਸਟਰ ਐਥਲੀਟ ਬਲਕਾਰ ਸਿੰਘ ਅਤੇ ਅਤਰ ਸਿੰਘ ਨੇ। ਜਿੰਨ•ਾਂ ਨੇ ਬੀਤੀ 26 ਅਤੇ 27 ਸਤੰਬਰ 2015 ਨੂੰ ਪੋਹੀਆ-ਪਾਈਆ (ਸਿੰਗਾਪੁਰ) ਵਿਖੇ ਹੋਏ ਕੁੱਲ 15 ਦੇਸ਼ਾਂ ਦੇ ਮਾਸਟਰ ਐਥਲੀਟ ਮੁਕਾਬਲਿਆਂ ਵਿਚ 2 ਸੋਨੇ ਦੇ ਮੈਡਲ ਸਮੇਤ ਕੁੱਲ 4 ਮੈਡਲ ਜਿੱਤ ਕੇ ਸਰਹੱਦੀ ਜ਼ਿਲ•ਾ ਫਿਰੋਜ਼ਪੁਰ ਦਾ ਨਾਂਅ ਪੂਰੀ ਦੁਨੀਆਂ ਦੇ ਨਕਸ਼ੇ ਤੇ ਲੈ ਆਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਥਲੀਟ ਐਸੋਸੀਏਸ਼ਨ ਦੇ ਮੈਂਬਰ ਕਮਲ ਸ਼ਰਮਾ ਨੇ ਦੱਸਿਆ ਕਿ ਬਲਕਾਰ ਸਿੰਘ ਨੇ ਜਿਥੇ ਰਿਲੇਅ ਦੌੜ ਵਿਚ ਸੋਨੇ ਦਾ ਮੈਡਲ ਅਤੇ ਅਤਰ ਸਿੰਘ ਨੇ ਸ਼ਾਟਪੁੱਟ ਵਿਚ ਸੋਨੇ ਦਾ ਮੈਡਲ ਜਿੱਤਿਆ, ਉਥੇ ਹੀ ਡਿਸਕਸਥਰੋ ਵਿਚ ਬਲਕਾਰ ਸਿੰਘ ਨੇ ਚਾਂਦੀ ਦਾ ਮੈਡਲ ਅਤੇ ਅਤਰ ਸਿੰਘ ਨੇ ਕਾਂਸੇ ਦਾ ਮੈਡਲ ਜਿੱਤ ਕੇ ਨੌਜ਼ਵਾਨ ਪੀੜ•ੀ ਨੂੰ ਇਕ ਉਦਾਹਰਨ ਪੇਸ਼ ਕੀਤੀ ਹੈ। ਬਲਕਾਰ ਸਿੰਘ ਨੇ ਨੌਜ਼ਵਾਨ ਪੀੜ•ੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਆਪਣੀ ਊਰਜਾ ਲਗਾਉਣ ਦਾ ਸੁਨੇਹਾ ਦਿੱਤਾ ਹੈ। ਮਾਸਟਰ ਐਥਲੀਟ ਬਲਕਾਰ ਸਿੰਘ ਅਤੇ ਅਤਰ ਸਿੰਘ ਦਾ ਵਾਪਸ ਫਿਰੋਜ਼ਪੁਰ ਪਹੁੰਚਣ ਤੇ ਵੱਖ ਵੱਖ ਵਿੱਦਿਅਕ ਜਥੇਬੰਦੀਆਂ, ਯੂਨੀਅਨ ਅਹੁਦੇਦਾਰਾਂ ਨੇ ਉਨ•ਾਂ ਦੇ ਗਲਾਂ ਵਿਚ ਹਾਰ ਪਾ ਕੇ ਇਕ ਖੁੱਲੀ ਜੀਪ ਰਾਹੀਂ ਵਾਜੇ ਗਾਜਿਆਂ ਨਾਲ ਫਿਰੋਜ਼ਪੁਰ ਦਾ ਚੱਕਰ ਲਗਾ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਬੀ. ਪੀ. ਈ. ਓ. ਸੁਖਵਿੰਦਰ ਸਿੰਘ, ਨਿਰਮਲ ਕਾਂਤਾ ਅਤੇ ਦਰਸ਼ਨ ਕੌਰ, ਕਲਾਪੀਠ ਤੋਂ ਅਨਿਲ ਆਦਮ, ਯੂਨੀਅਨ ਆਗੂ ਰਾਜੀਵ ਹਾਂਡਾ ਅਤੇ ਜਸਵੰਤ ਸਿੰਘ, ਐਗਰੀਡ ਫਾਊਂਡੇਸ਼ਨ ਤੋਂ ਕਮਲ ਸ਼ਰਮਾ, ਟੀਚਰ ਕਲੱਬ ਤੋਂ ਗੁਰਬਚਨ ਸਿੰਘ ਭੁੱਲਰ, ਭੁਪਿੰਦਰ ਸਿੰਘ ਪ੍ਰਧਾਨ, ਸਕੱਤਰ ਈਸ਼ਵਰ ਸ਼ਰਮਾ, ਮਹਿੰਦਰ ਸ਼ੈਲੀ, ਕੋਆਰਡੀਨੇਟਰ ਮੇਹਰਦੀਪ ਸਿੰਘ, ਯੂਨੀਅਨ ਆਗੂ ਸੁਖਵਿੰਦਰ ਭੁੱਲਰ, ਸੁਖਜਿੰਦਰ ਖਾਨਪੁਰੀਆ, ਅਨਵਰ, ਪ੍ਰਭਜੀਤ ਸਿੰਘ, ਸੰਦੀਪ ਚੌਧਰੀ ਤੋਂ ਇਲਾਵਾ ਉਨ•ਾਂ ਦੇ ਦੋਸਤ ਜੀਵਨ ਸ਼ਰਮਾ, ਪ੍ਰਗਟ ਸਿੰਘ, ਪਰਮਿੰਦਰ ਸੋਢੀ, ਸੰਦੀਪ ਸ਼ਰਮਾ, ਦਰਸ਼ਨ ਸਿੰਘ, ਵਿਨੋਦ ਗੁਪਤਾ, ਫੌਜ਼ਾ ਸਿੰਘ, ਮੇਜਰ ਸਿੰਘ ਗਿੱਲ, ਦਰਬਾਰਾ ਸਿੰਘ ਗਿੱਲ, ਦਲਜਿੰਦਰ ਸਿੰਘ ਗਿੱਲ, ਪਲਵਿੰਦਰ ਸਿੱਧੂ, ਹਰਦਿਲ ਗਿੱਲ, ਗੁਰਲੀਨ ਭੁੱਲਰ, ਗੁਰਜੀਤ ਸੋਢੀ, ਹਰਪ੍ਰੀਤ ਵਿਰਕ, ਚਾਨਣ ਸਿੰਘ ਗਿੱਲ, ਸਰਪੰਚ ਬਚਨ ਸਿੰਘ ਭੁੱਲਰ ਗੁਲਾਮੀਵਾਲਾ, ਸਾਹਬ ਸਿੰਘ ਆਦਿ ਨੇ ਬਲਕਾਰ ਸਿੰਘ ਅਤੇ ਅਤਰ ਸਿੰਘ ਦਾ ਸਵਾਗਤ ਕੀਤਾ।

Related Articles

Back to top button