Ferozepur News

ਐਸ. ਐਸ. ਏ., ਰਮਸਾ ਅਧਿਆਪਕ ਯੂਨੀਅਨ ਵਲੋਂ ਮੋਗਾ ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ

09FZR01ਫਿਰੋਜ਼ਪੁਰ 9 ਮਈ (ਏ. ਸੀ. ਚਾਵਲਾ): ਐਸ. ਐਸ. ਏ., ਰਮਸਾ ਅਧਿਆਪਕ ਯੂਨੀਅਨ ਫਿਰੋਜ਼ਪੁਰ ਵਲੋਂ ਜ਼ਿਲ੍ਰਾ ਕਮੇਟੀ ਮੀਟਿੰਗ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ ਗਿੱਲ ਅਤੇ ਜ਼ਿਲ•ਾ ਮੀਤ ਪ੍ਰਧਾਨ ਯੋਗੇਸ਼ ਤਲਵਾੜ ਦੀ ਅਗਵਾਈ ਵਿਚ ਕੀਤੀ ਗਈ। ਇਸ ਸਮੇਂ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ ਗਿੱਲ ਨੇ ਦੱਸਿਆ ਕਿ ਐਸ. ਐਸ. ਏ., ਰਸਮਾ ਅਧੀਨ 14 ਹਜ਼ਾਰ ਅਧਿਆਪਕ ਲਗਭਗ ਪਿਛਲੇ 6 ਸਾਲਾਂ ਤੋਂ ਵੱਖ ਵੱਖ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸੂਬਾ ਵਿਚ 3 ਸਾਲ ਬਾਅਦ ਠੇਕਾ ਮੁਲਾਜ਼ਮਾਂ ਨੁੰ ਰੈਗੂਲਰ ਕਰਨ ਦੀ ਨੀਤੀ ਹੋਣ ਦੇ ਬਾਵਜੂਦ ਸੂਬਾ ਸਰਕਾਰ ਵਲੋਂ 6 ਸਾਲ ਦੀਆਂ ਸੇਵਾਵਾਂ ਉਪਰੰਤ ਵੀ ਇਨ•ਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਵਿਚ ਟਾਲ ਮਟੋਲ ਕੀਤਾ ਜਾ ਰਿਹਾ ਹੈ। ਇਸ ਲਈ ਇਨ•ਾਂ ਅਧਿਆਪਕਾਂ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ•ਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਉਨ•ਾਂ ਐਸ. ਐਸ. ਏ. ਰਮਸਾ ਅਧਿਆਪਕਾਂ ਦੀ ਮੰਗ ਨੁੰ ਬਿਲਕੁਲ ਜਾਇਜ਼ ਕਰਾਰ ਦਿੱਤਾ ਹੈ, ਪਰ ਨਾਲ ਹੀ ਇਸ ਮੰਗ ਨੂੰ ਮੁੱਖ ਮੰਤਰੀ ਪੰਜਾਬ ਦੇ ਪੱਧਰ ਦਾ ਮਸਲਾ ਦੱਸਦਿਆਂ ਉਨ•ਾਂ ਨਾਲ ਗੱਲਬਾਤ ਤੌਰਨ ਦੇ ਸੰਕੇਤ ਦਿੱਤੇ ਹਨ। ਉਨ•ਾਂ ਨੇ ਦੱਸਿਆ ਕਿ ਜਥੇਬੰਦੀ ਵਲੋਂ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਪਰ ਉ•ਨਾਂ ਵਲੋਂ ਇਸ ਮਸਲੇ ਵਿਚ ਸਿਰਫ ਲਾਅਰੇ ਹੀ ਮਿਲਦੇ ਰਹੇ ਹਨ। ਮੀਤ ਪ੍ਰਧਾਨ ਯੋਗੇਸ਼ ਤਲਵਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਇਨ•ਾਂ ਨੀਤੀਆਂ ਤੋਂ ਦੁਖੀ ਹੋ ਕੇ ਯੂਨੀਅਨ ਵਲੋਂ 17 ਮਈ ਨੂੰ ਮੋਗਾ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਨਰਲ ਸਕੱਤਰ ਸੰਦੀਪ ਸਹਿਗਲ ਨੇ ਦੱਸਿਆ ਕਿ ਇਸ ਰੈਲੀ ਸਬੰਧੀ ਬਣਾਈਆਂ ਵੱਖ ਵੱਖ ਕਮੇਟੀਆਂ ਵਲੋਂ ਅਧਿਆਪਕਾਂ ਦੇ ਘਰਾਂ ਵਿਚ ਜਾ ਕੇ ਉਨ•ਾਂ ਦੇ ਪਰਿਵਾਰਾਂ ਨੂੰ ਉਨ•ਾਂ ਨਾਲ ਹੋ ਰਹੇ ਵਿਤਕਰੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਅਮਿਤ ਅਨੰਦ, ਪ੍ਰਵੀਨ ਕੁਮਾਰ, ਜੋਗਿੰਦਰ ਸਿੰਘ, ਅਰੁਣ ਕੁਮਾਰ, ਰਮਨ ਸ਼ਰਮਾ, ਵਰੁਨ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।

Related Articles

Back to top button