Ferozepur News

ਏਕਲ ਅਭਿਆਨ ਤਹਿਤ ਪਿੰਡਾਂ ਵਿਚ ਲਗਾਏ ਰੁੱਖ

Tree Plantation at Fazilka
ਫਾਜ਼ਿਲਕਾ, ਮੰਡੀ ਅਰਨੀਵਾਲਾ 17 ਜੁਲਾਈ () ਸੰਚ ਸਮੰਤੀ ਸਜਰਾਣਾ ਵੱਲੋਂ ਚਲਾਏ ਜਾ ਰਹੇ ਰੁੱਖ ਲਗਾਉ ਮੁਹਿੰਮ ਤਹਿਤ ਰੁੱਖ ਲਗਾਉ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਬੀਤੇ ਦਿਨੀਂ 6 ਪਿੰਡਾਂ ਵਿਚ ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਚ ਸਮੰਤੀ ਏਕਲ ਅਭਿਆਨ ਸਜਰਾਣਾ ਦੇ ਪ੍ਰਧਾਨ ਸੰਦੀਪ ਕੁਮਾਰ ਚੁੱਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡ ਮੂਲਿਆਂਵਾਲੀ, ਮਾਹੂਆਣਾ, ਟਾਹਲੀਵਾਲਾ, ਚੁਆੜਿਆਂਵਾਲੀ, ਇਸਲਾਮ ਵਾਲਾ, ਕਿੱਕਰ ਵਾਲਾ ਰੂਪਾ ਆਦਿ ਪਿੰਡਾਂ ਵਿਚ ਰੁੱਖ ਲਗਾਏ ਗਏ ਹਨ। ਉਨ•ਾਂ ਦੱਸਿਆ ਕਿ ਇਸ ਮੁਹਿੰਮ ਵਿਚ ਅਮਰਜੀਤ ਕੌਰ, ਸ਼ਿਮਲਾ ਰਾਣੀ, ਅਨੀਤਾ ਰਾਣੀ, ਅਮਰਜੀਤ ਕੌਰ, ਸ਼ਰਨਜੀਤ ਕੌਰ, ਨਿਸ਼ੂ ਬਾਲਾ, ਸੁਖਬੀਰ ਕੌਰ, ਰੌਸ਼ਨੀ ਤੋ. ਇਲਾਵਾ ਮਨਦੀਪ ਕੌਰ ਆਦਿ ਨੇ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਆਪਣੇ ਆਪਣੇ ਪਿੰਡਾਂ ਵਿਚ ਏਕਲ ਅਭਿਆਨ ਦੇ ਵਿਦਿਆਰਥੀਆਂ ਨਾਲ ਮਿਲ ਕੇ ਪੌਦੇ ਲਗਾਏ। ਉਨ•ਾਂ ਦੱਸਿਆ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਇਸ ਤਰ•ਾਂ ਹੀ ਜਾਰੀ ਰਹੇਗੀ।

Related Articles

Back to top button