Ferozepur News

ਸਿਹਤ ਵਿਭਾਗ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮਦੋਟ 'ਚ ਲਾਇਆ ਸੈਮੀਨਾਰ

20FZR04 ਫਿਰੋਜ਼ਪੁਰ 20 ਨਵੰਬਰ (ਏ.ਸੀ.ਚਾਵਲਾ) ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਅੱਜ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਵਿਖੇ ਇਕ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿਚ ਡਾ: ਯੁਗਪ੍ਰੀਤ ਸਿੰਘ ਐਸ.ਐਮ. ਦੀ ਅਗਵਾਈ ਹੇਠ ਡਾ: ਵੰਦਨਾ, ਡਾ: ਪੂਨਮ, ਡਾ: ਸੋਨੀਆ ਤੇ ਬੀ.ਈ.ਈ ਅਕੁਸ਼ ਭੰਡਾਰੀ ਨੇ ਬੱਚਿਆਂ ਨੂੰ ਸਵਸਥ ਜੀਵਨ ਜਿਉਣ ਦੇ ਢੰਗ-ਤਰੀਕਿਆਂ ਤੋਂ ਜਾਣੂ ਕਰਵਾਉਂਦਿਆਂ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਸਥਾਰਤ ਜਾਣਕਾਰੀ ਦਿੱਤੀ। ਸਕੂਲ ਕੈਂਪਸ ਵਿਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਡਾ: ਵੰਦਨਾ ਤੇ ਡਾ. ਸੋਨੀਆ ਨੇ ਕਿਹਾ ਕਿ 10 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਿਸ਼ੋਰ ਅਵਸਥਾ ਦੌਰਾਨ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਬਦਲਾਵ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਬੱਚਿਆਂ ਦੇ ਸੁਭਾਅ ਵਿਚ ਰੋਜ਼ਾਨਾ ਫਰਕ ਆਉਂਦਾ ਹੈ। ਉਨ•ਾਂ ਮਨਜੀਤੇ-ਜਗਜੀਤ ਬਾਣੀ ਦੀ ਤੁੱਕ ਸਾਂਝੀ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ-ਆਪ &#39ਤੇ ਕੰਟਰੋਲ ਕਰਨ ਦੀ ਸੋਜੀ ਹੋਣੀ ਚਾਹੀਦੀ ਹੈ ਤਾਂ ਜੋ ਕਿਸ਼ੋਰ ਅਵਸਥਾ ਦੌਰਾਨ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜਾ ਸਕੇ। ਇਸ ਮੌਕੇ ਉਨ•ਾਂ ਬੱਚਿਆਂ ਖਾਸ ਕਰ ਲੜਕੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਉਨ•ਾਂ ਦੇ ਹੱਲ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਵੱਲੋਂ ਮਿਲਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ। ਉਨ•ਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਹਸਪਤਾਲਾਂ ਵਿਚ ਮੈਨਸਟਰੂਅਲ ਹਾਈਜਿਨ ਸਕੀਮ ਚਲਾਈ ਹੋਈ ਹੈ, ਜਿਸ ਤਹਿਤ ਯੋਗ ਇਲਾਜ਼ ਕਰਨ ਦੇ ਨਾਲ-ਨਾਲ ਮਾਨਸਿਕ ਤੌਰ &#39ਤੇ ਵੀ ਬੱਚਿਆਂ ਨੂੰ ਗੁਣੀ ਬਣਾਇਆ ਜਾਂਦਾ ਹੈ ਤਾਂ ਜੋ ਪੰਜਾਬ ਦੀ ਅਗਵਾਈ ਕਰਨ ਵਾਲੀ ਨਵੀਂ ਪੀੜ•ੀ ਨੂੰ ਸਹੀ ਮਾਰਗ ਦਿਖਾਇਆ ਜਾ ਸਕੇ। ਇਸ ਮੌਕੇ ਡਾ. ਯੁਗਪ੍ਰੀਤ ਸਿੰਘ, ਡਾ. ਸੋਨੀਆ ਤੇ ਡਾ. ਵੰਦਨਾ ਨੇ ਸਕੂਲ ਹੈਲਥ ਸਕੀਮ ਤਹਿਤ ਬੱਚਿਆਂ ਦਾ ਚੈਕਅੱਪ ਵੀ ਕੀਤਾ ਅਤੇ ਇਕ-ਇਕ ਕਲਾਸ ਵਿਚ ਜਾ ਕੇ ਬੱਚਿਆਂ ਦੀਆਂ ਮੁਸ਼ਕਲਾਂ ਸੁਣੀਆਂ ਤਾਂ ਜੋ ਉਨ•ਾਂ ਦੀ ਸਹੀ ਅਗਵਾਈ ਕਰਕੇ ਯੋਗ ਮਾਰਗ ਦਰਸ਼ਕ ਬਣਿਆ ਜਾ ਸਕੇ। ਇਸ ਮੌਕੇ ਸਕੂਲ ਅਧਿਆਪਕਾ ਸ੍ਰੀਮਤੀ ਪਰਵੀਨ ਲੂਥਰਾ ਨੇ ਦੱਸਿਆ ਕਿ ਸਕੂਲ ਅਧਿਆਪਕ ਵਲੋਂ ਰੋਜ਼ਾਨਾ ਸਵੇਰ ਦੀ ਪ੍ਰਾਥਨਾ ਮੌਕੇ ਜਿਥੇ ਬੱਚਿਆਂ ਨੂੰ ਬਾਣੀ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਥੇ ਬੱਚਿਆਂ ਨੂੰ ਪੜ•ਾਈ ਦੇ ਨਾਲ-ਨਾਲ ਮਿੱਤਰਤਾ ਵਾਲਾ ਰਿਸ਼ਤਾ ਕਾਇਮ ਕਰਕੇ ਸਮੇਂ-ਸਮੇਂ &#39ਤੇ ਪ੍ਰੇਸ਼ਾਨ ਰਹਿਣ ਤੇ ਖੁਸ਼ੀ ਦੇ ਪਲ ਸਾਂਝੇ ਕੀਤੇ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਸਰੀਰਕ ਤੇ ਗਿਆਨ ਪੱਖੋਂ ਤੰਦਰੁਸਤ ਬਣਾਇਆ ਜਾ ਸਕੇ।

Related Articles

Back to top button